03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਫਲੋਰੈਂਸ ਇੰਟਰਨੈਸ਼ਨਲ ਸਕੂਲ, 'ਚ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ <br/>

ਅਜੀਤ ਡੈਸਕ 14-04-2026
ਜੇਠੂਵਾਲ, 13 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ ਬਟਾਲਾ ਜੀਟੀ ਰੋਡ ਤੋਂ ਸ਼ੁਕਰਚੱਕ ਰੋਡ ਤੇ ਸਥਿਤ ਫਲੋਰੈਂਸ ਇੰਟਰਨੈਸ਼ਨਲ ਸਕੂਲ 'ਚ ਮੈਨੇਜਮੈਂਟ ਤੇ ਸਮੂਹ ਸਟਾਫ ਵਲੋਂ ਖਾਲਸੇ ਦੀ ਸਾਜਨਾ ਦਿਵਸ ਨੂੰ ਸਮਰਪਿਤ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕੀਰਤਨੀ ਜਥੇ ਭਾਈ ਮਹਿਤਾਬ ਸਿੰਘ ਵੇਰਕਾ ਵਲੋਂ ਅਨੰਦਮਾਈ ਕੀਰਤਨ ਕੀਤਾ ਗਿਆ | ਇਸ ਉਪਰੰਤ ਸਕੂਲ ਦੇ ਸੀ. ਬੀ. ਐੱਸ. ਈ. ਕਲਾਸਾਂ ਦੇ ਨਵੇਂ ਸੈਸ਼ਨ ਦੀ ਆਰੰਭਤਾ ਹੋਈ | ਇਸ ਮੌਕੇ ਸਕੂਲ ਦੇ ਚੇਅਰਮੈਨ ਕਲਾਸ ਸ਼ਰਮਾ ਵਲੋਂ ਕੀਰਤਨੀ ਜਥੇ ਤੇ ਹੋਰ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਸਕੂਲ ਵਲੋਂ ਬੱਚਿਆਂ ਦੇ ਨਵੇਂ ਸੈਸ਼ਨ ਦੀ ਅਰੰਭਤਾ ਮੌਕੇ ਗੁਰੂ ਘਰ ਦਾ ਅਸ਼ੀਰਵਾਦ ਲਿਆ ਗਿਆ ਹੈ ਤਾਂ ਕਿ ਉਹ ਸਾਲ ਭਰ ਬੱਚਿਆਂ ਵਲੋਂ ਪੜ੍ਹਾਈ ਕਰਨ ਸਮੇਂ ਉਨ੍ਹਾਂ 'ਤੇ ਮਿਹਰ ਭਰਿਆ ਹੱਥ ਰੱਖੇ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਤਾਂ ਕਿ ਉਨ੍ਹਾਂ ਦੇ ਪੜ੍ਹਾਈ ਕਰਨ ਸਮੇਂ ਅੰਗ-ਸੰਗ ਸਹਾਈ ਹੋਵੇ | ਇਸ ਮੌਕੇ ਅਵਿਨਾਸ਼ ਸ਼ਰਮਾ, ਰਾਹੁਲ ਸ਼ਰਮਾ, ਅਮਿਤ ਸ਼ਰਮਾ, ਡਾ. ਕੰਵਲਬੀਰ ਕੌਰ ਮਾਹਲ, ਸ੍ਰੀਮਤੀ ਰਾਧੀਕਾ ਸ਼ਰਮਾ, ਸ੍ਰੀਮਤੀ ਸੀਮਾ ਸ਼ਰਮਾ, ਸ਼੍ਰੀਮਤੀ ਰੰਜਨਾ ਜੋਸ਼ੀ, ਸੀਮਾ ਸ਼ਰਮਾ, ਸ੍ਰੀਮਤੀ ਸਰਬਜੀਤ ਕੌਰ, ਸ੍ਰੀਮਤੀ ਅਮਨਦੀਪ ਕੌਰ, ਸ੍ਰੀਮਤੀ ਅਰਸ਼ਪ੍ਰੀਤ ਕੌਰ, ਸ਼੍ਰੀਮਤੀ ਪ੍ਰੋਮਿਲਾ, ਸ਼੍ਰੀਮਤੀ ਰਾਜਬੀਰ ਕੌਰ, ਤਾਨੀਆ,ਪ੍ਰੋਮਿਲਾ, ਸੋਨੀਕਾ, ਹਰਪ੍ਰੀਤ ਕੌਰ, ਅਤੇ ਸ਼੍ਰੀਮਤੀ ਰੇਨੂ ਸ਼ਰਮਾ, ਅਮਿ੍ਤ ਵਰਮਾ, ਸਮੇਤ ਹੋਰ ਸਟਾਫ ਤੇ ਵਿਦਿਆਰਥੀ ਸ਼ਾਮਿਲ ਸਨ |

ਪਿਛਲੀ ਖ਼ਬਰ ਸ੍ਰੀ ਮਾਤਾ ਗੰਗਾ ਸੀ: ਸੈ: ਸਕੂਲ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਸੀਨੀ. ਕਾਂਗਰਸੀ ਆਗੂ ਰਮਿੰਦਰ ਸਿੰਘ ਝੰਡੇਰ ਕਾਂਗਰਸ ਦੇ ਜ਼ਿਲ੍ਹਾ ਜਨ. ਸਕੱਤਰ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।