20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਧਾਲੀਵਾਲ ਨੇ ਥੋਬਾ ਤੋਂ ਪੱਸ਼ੀਆ ਤੱਕ ਕਰੀਬ 15 ਕਿੱਲੋਮੀਟਰ ਸੜਕ ਬਣਾਉਣ ਦਾ ਨੀਂਹ ਪੱਥਰ ਰੱਖਿਆ <br/>

ਅਜੀਤ ਡੈਸਕ 12-04-2026
ਗੱਗੋਮਾਹਲ/ਰਮਦਾਸ/ਅਜਨਾਲਾ, 11 ਅਪ੍ਰੈਲ (ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ/ਗੁਰਪ੍ਰੀਤ ਸਿੰਘ ਢਿੱਲੋਂ)-ਹੜ੍ਹਾਂ ਨਾਲ ਨੁਕਸਾਨੀਆਂ ਗਈਆਂ ਖੇਤਰ ਦੀਆਂ ਸਮੁੱਚੀਆਂ ਸੜਕਾਂ ਨੂੰ ਨਵੀਂ ਦਿਖ ਦੇ ਕੇ 18 ਫੁੱਟ ਚੌੜੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਖੇਤਰ ਦੇ ਲੋਕਾਂ ਨੂੰ ਆਵਜਾਈ ਦੌਰਾਨ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ | ਉਕਤ ਪ੍ਰਗਟਾਵਾ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਪਿੰਡ ਸਿੰਘੋਕੇ ਵਿਖੇ ਨੈਸ਼ਨਲ ਹਾਈਵੇ 354 ਤੋਂ ਥੋਬਾ ਰਾਹੀਂ ਮਲਕਪੁਰ, ਦਰੀਆ ਮੂਸਾ, ਧੰਗਈ, ਨਿਸੋਕੇ, ਸਿੰਘੋਕੇ, ਪੱਸ਼ੀਆ, ਕਮਾਲਪੁਰ, ਰਮਦਾਸ ਸੜ੍ਹਕ ਨੂੰ ਜੋੜਦੀ ਕਰੀਬ 15 ਕਿੱਲੋਮੀਟਰ ਸੜਕ 1587.59 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ | ਧਾਲੀਵਾਲ ਨੇ ਕਿਹਾ ਕਿ 2026 ਦਾ ਵਰ੍ਹਾ ਪੰਜਾਬ ਸਰਕਾਰ ਵਿਕਾਸ ਵਜੋਂ ਮਨਾ ਰਹੀ ਹੈ ਜਿਸ ਦੌਰਾਨ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ | ਖੇਤਰ ਦੀ ਕੋਈ ਵੀ ਸੜ੍ਹਕ ਖਸਤਾ ਹਾਲਤ ਵਿਚ ਨਹੀਂ ਦਿੱਸੇਗੀ | ਇਸ ਮੌਕੇ ਉਨ੍ਹਾਂ ਨਾਲ ਡਾਇਰੈਕਟਰ ਕੰਵਲਜੀਤ ਸਿੰਘ ਗਿੱਲ, ਸੰਮਤੀ ਚੇਅਰਮੈਨ ਪਿ੍ਥਵੀਪਾਲ ਸਿੰਘ, ਸਾਬਕਾ ਸਰਪੰਚ ਕਾਬਲ ਸਿੰਘ, ਸਰਪੰਚ ਰਜਿੰਦਰ ਸਿੰਘ, ਸਰਪੰਚ ਰਾਜਵਿੰਦਰ ਸਿੰਘ, ਸਰਪੰਚ ਗੁਰਦਿਆਲ ਸਿੰਘ, ਸਰਪੰਚ ਸੁਖਰਾਜ ਸਿੰਘ, ਸਰਪੰਚ ਬਲਜੀਤ ਸਿੰਘ, ਸੰਮਤੀ ਮੈਂਬਰ ਅਮਰੀਕ ਸਿੰਘ, ਸਰਪੰਚ ਸੰਤੋਖ ਸਿੰਘ ਕੋਟ, ਸਰਪੰਚ ਕੁਲਜੀਤ ਸਿੰਘ, ਜ਼ਿਲ੍ਹਾ ਪ੍ਰੀਸ਼ਦ ਤੋਂ ਪ੍ਰਗਟ ਸਿੰਘ, ਸ਼ਮਸੇਰ ਸਿੰਘ, ਗੁਰਮੇਜ ਸਿੰਘ ਨਿਸੋਕੇ, ਸੰਦੀਪ ਸਿੰਘ ਖਹਿਰਾ, ਸਰਪੰਚ ਬਲਰਾਜ ਸਿੰਘ, ਲਵ ਨੰਗਲ ਸੋਹਲ, ਮੀਤ ਪ੍ਰਧਾਨ ਸੋਨੀ, ਪੀ.ਏ. ਮੁੱਖਤਾਰ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਡਾ. ਛੀਨਾ ਨੂੰ ਸਮੂਹਿਕ ਸਿਹਤ ਕੇਂਦਰ ਤਰਸਿੱਕਾ ਦੇ ਸਟਾਫ ਮੈਂਬਰਾਂ ਨੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਮਿੰਨੀ ਬੱਸਾਂ ਦੇ ਪਰਮਿਟ ਬਹਾਲੀ ਦੀ ਮੰਗ ਨੂੰ ਲੈ ਕੇ ਦਰ-ਦਰ ਠੋਕਰਾਂ ਖਾ ਰਹੇ ਯੂਨੀਅਨ ਦੇ ਆਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।