22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਡਿਪਸ ਸਕੂਲ ਰਈਆ (ਫੱਤੂਵਾਲ) ਵਿਖੇ ਇੰਟਰ ਹਾਊਸ ਡਾਂਸ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 05-04-2026
ਰਈਆ, 4 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਡਿਪਸ ਸੰਸਥਾਵਾਂ ਦੀ ਸਿਰਮੌਰ ਸੰਸਥਾ ਡਿਪਸ ਸਕੂਲ ਰਈਆ ਵਿਖੇ ਸਕੂਲ ਵਿਚ ਵਿਦਿਆਰਥੀਆਂ ਦੀ ਬਹੁਪੱਖੀ ਪ੍ਰਤਿਭਾ ਨੂੰ ਨਿਖਾਰਨ ਲਈ ਪੰਜਾਬੀ ਲੋਕ ਗੀਤਾਂ ਨੂੰ ਸਮਰਪਿਤ ਗਰੁੱਪ ਡਾਂਸ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਡਾਇਮੰਡ, ਆਈਵਰੀ, ਪਰਲ ਅਤੇ ਸਫਾਇਰ ਹਾਊਸ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਵਿਦਿਆਰਥੀਆਂ ਨੂੰ ਵੱਖਰਾਪਣ, ਤਾਲਮੇਲ, ਪ੍ਰਦਰਸ਼ਨ ਆਦਿ ਮਾਪਦੰਡਾਂ ਉੱਤੇ ਜੱਜ ਕੀਤਾ ਗਿਆ | ਇਸ ਮੌਕੇ ਔਰਤ ਸ਼ਸ਼ਕਤੀਕਰਣ, ਬੇਟੀ ਪੜ੍ਹਾਉ ਅਤੇ ਹੁਨਰਮੰਦਾਂ ਦੀ ਪਹਿਚਾਣ ਆਦਿ ਵਰਗੇ ਵਿਸ਼ਿਆਂ ਉੱਤੇ ਬਾਖੂਬੀ ਪੇਸ਼ਕਾਰੀ ਕੀਤੀ ਗਈ | ਸਖਤ ਮੁਕਾਬਲੇ ਦੌਰਾਨ ਡਾਇਮੰਡ ਹਾਊਸ ਦੇ ਪ੍ਰਤੀਯੋਗੀਆਂ ਮੇਹਰ ਨਿੱਜਰ, ਸਮਰੀਤ, ਖੁਸ਼ਦੀਪ, ਰਮਨ, ਜੀਵਨਜੋਤ ਆਦਿ ਨੇ ਪਹਿਲਾ ਸਥਾਨ ਹਾਸਿਲ ਕੀਤਾ | ਦੂਜੇ ਸਥਾਨ ਉੱਤੇ ਪਰਲ ਹਾਊਸ ਦੇ ਪ੍ਰਤੀਯੋਗੀਆਂ ਨੇ ਕਬਜ਼ਾ ਕੀਤਾ | ਇਸ ਦੌਰਾਨ ਡਿਪਸ ਸਕੂਲਾਂ ਅਤੇ ਕਾਲਜਾਂ ਦੇ ਸਮੂਹ ਦੇ ਐੱਮ. ਡੀ. ਤਰਵਿੰਦਰ ਸਿੰਘ, ਸੀ. ਏ. ਚ. ਰਮਣੀਕ ਸਿੰਘ ਅਤੇ ਜਸ਼ਨ ਸਿੰਘ, ਸੀ. ਈ. ਓ. ਮੋਨਿਕਾ ਮੰਡੋਤਰਾ ਨੇ ਵਿਦਿਆਰਥੀਆਂ ਨੂੰ ਇੰਟਰ ਸਕੂਲ ਅਤੇ ਵੱਡੇ ਮੁਕਾਬਲਿਆਂ ਲਈ ਸਖਤ ਮਿਹਨਤ ਲਈ ਕਿਹਾ ਅਤੇ ਜੇਤੂਆਂ ਨੂੰ ਵਧਾਈ ਦਿੱੱਤੀ | ਪਿ੍ੰ: ਜਗਬੀਰ ਸਿੰਘ ਰੰਧਾਵਾ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਰ ਮੁਕਾਬਲੇ ਨੂੰ ਜਿੱਤਣ ਦੀ ਕੁੰਜੀ ਸਖਤ ਪ੍ਰੈਕਟਿਸ, ਹਿੰਮਤ, ਲਗਨ ਆਦਿ ਵਰਗੇ ਗੁਣਾਂ ਵਿਚ ਹੀ ਛੁਪੀ ਹੁੰਦੀ ਹੈ ਇਸ ਲਈ ਮਿਹਨਤ ਅਤੇ ਲਗਨ ਨਾਲ ਹਰ ਮੰਜ਼ਿਲ ਹਾਸਿਲ ਕੀਤੀ ਜਾ ਸਕਦੀ ਹੈ | ਇਸ ਮੌਕੇ ਐਕਟੀਵਿਟੀ ਇੰਚਾਰਜ ਨਵਰੋਜ ਕੌਰ, ਕਿਰਨ ਸ਼ਰਮਾ, ਚਿਰਾਗ ਸ਼ਰਮਾ, ਪ੍ਰਭਜੋਤ ਕੌਰ, ਖੁਸਬੂ ਸ਼ਰਮਾ ਅਤੇ ਚਾਰੇ ਹਾਊਸਾਂ ਦੇ ਇੰਚਾਰਜ ਅਤੇ ਅਧਿਆਪਕ ਹਾਜ਼ਿਰ ਸਨ |

ਪਿਛਲੀ ਖ਼ਬਰ ਡੇਰਾਬੱਸੀ ਦੀਆਂ ਤਿੰਨੋਂ ਮੰਡੀਆਂ 'ਚ ਚੌਥੇ ਦਿਨ ਵੀ ਨਹੀਂ ਪੁੱਜੀ ਕਣਕ ਦੀ ਫ਼ਸਲ <br/> ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਮੈਂਬਰ ਮਾਸਟਰ ਅਮਰੀਕ ਸਿੰਘ ਸ਼ੋਰਾ ਵਲੋਂ ਪ੍ਰਚਾਰਕ ਭਾਈ ਬਲਕਾਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਵਿਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।