28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਜੰਡਿਆਲਾ ਗੁਰੂ ਵਿਚ ਨਸ਼ਾ ਮੁਕਤੀ ਸੰਦੇਸ਼ ਨਾਲ ਕੁਸ਼ਤੀ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 01-04-2026
ਜੰਡਿਆਲਾ ਗੁਰੂ, 31 ਮਾਰਚ (ਹਰਜਿੰਦਰ ਸਿੰਘ ਕਲੇਰ)-ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵਧਾਨ ਪਰਿਵਾਰ ਵਲੋਂ ਜੰਡਿਆਲਾ ਗੁਰੂ 'ਚ ਇਕ ਸ਼ਾਨਦਾਰ ਮੁਫ਼ਤ ਕੁਸ਼ਤੀ ਮੁਕਾਬਲਾ ਕਰਵਾਇਆ ਗਿਆ | ਇਸ ਸਮਾਗਮ ਨੇ ਇਲਾਕੇ 'ਚ ਖੂਬ ਰੌਣਕ ਬਣਾਈ ਅਤੇ ਨੌਜਵਾਨਾਂ ਨੂੰ ਸਕਾਰਾਤਮਕ ਸੁਨੇਹਾ ਦਿੱਤਾ | ਮੁਕਾਬਲੇ ਦੇ ਸੁਚੱਜੇ ਪ੍ਰਬੰਧ 'ਚ ਰਾਜੂ ਪਹਿਲਵਾਨ ਅਤੇ ਬੰਟੀ ਪਹਿਲਵਾਨ ਨੇ ਅਹਿਮ ਭੂਮਿਕਾ ਨਿਭਾਈ | ਸਮਾਗਮ ਦਾ ਉਦਘਾਟਨ ਬਾਬਾ ਹੰਦਾਲ ਗੁਰਦੁਆਰਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਪਰਮਾਨੰਦ ਵਲੋਂ ਕੀਤਾ ਗਿਆ | ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੇ ਭਰਾ ਸਤਿੰਦਰ ਸਿੰਘ, ਪਰੀਕਸ਼ਿਤ ਸ਼ਰਮਾ, ਬਲਾਕ ਕਮੇਟੀ ਚੇਅਰਮੈਨ ਅਮਰੀਕ ਸਿੰਘ ਸੋਢੀ, ਰਾਜ ਕੁਮਾਰ ਮਲਹੋਤਰਾ, ਪ੍ਰਧਾਨ ਸੁਨੀਲ ਪਾਸੀ, ਕੌਂਸਲਰ ਗੋਲਡੀ ਸ਼ਰਮਾ ਸਮੇਤ ਕਈ ਆਗੂ ਹਾਜ਼ਰ ਸਨ | ਮੁਕਾਬਲੇ ਦੌਰਾਨ ਵੱਖ-ਵੱਖ ਭਾਰ ਵਰਗਾਂ ਵਿਚ ਦਿਲਚਸਪ ਮੁਕਾਬਲੇ ਹੋਏ | ਪਰਮਿੰਦਰ ਧੂਮਛੇੜੀ ਨੇ ਕਰਮ ਪਟਿਆਲਾ ਨੂੰ ਹਰਾਕੇ ਜਿੱਤ ਦਰਜ ਕੀਤੀ, ਜਦਕਿ ਵਧਾਨ ਪਰਿਵਾਰ ਦੇ ਸ਼ੁਭ ਕਰਮਨਦੀਪ ਵਧਾਨ ਨੇ ਭੋਲੂ ਜਲੰਧਰ ਨੂੰ ਮਾਤ ਦਿੱਤੀ | ਇਸ ਤੋਂ ਇਲਾਵਾ ਮੀਤਾ ਕਾਜਲੀ, ਧਰਮਿੰਦਰ ਕੁਹਾਲੀ, ਭੂਪੇਂਦਰ ਅਜਨਾਲਾ, ਕਮਲ ਧੂਮਛੇੜੀ ਅਤੇ ਆਕਾਸ਼ ਪੱਖਕੇ ਸਮੇਤ ਕਈ ਪਹਿਲਵਾਨਾਂ ਨੇ ਆਪਣੇ ਦਾਅ-ਪੇਚਾਂ ਨਾਲ ਦਰਸ਼ਕਾਂ ਨੂੰ ਮੋਹ ਲਿਆ | ਅੰਤ ਵਿਚ ਜੇਤੂ ਪਹਿਲਵਾਨਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਹਾਜ਼ਰੀਨ ਨੇ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਮਦਦਗਾਰ ਸਾਬਤ ਹੁੰਦੇ ਹਨ |

ਪਿਛਲੀ ਖ਼ਬਰ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਨੰਬਰਦਾਰ ਯੂਨੀਅਨ ਸਮਰਾ ਗਰੁੱਪ ਵਲੋਂ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਜਾਵੇਗਾ ਮੰਗ-ਪੱਤਰ... ਅਗਲੀ ਖ਼ਬਰ ਗੁਰਿਆਈ ਦਿਵਸ 'ਤੇ ਵਿਸ਼ੇਸ਼ : ਗੁਰਦੁਆਰਾ ਪਾਤਿਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।