28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਗੁਰਿਆਈ ਦਿਵਸ 'ਤੇ ਵਿਸ਼ੇਸ਼ : ਗੁਰਦੁਆਰਾ ਪਾਤਿਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ <br/>

ਅਜੀਤ ਡੈਸਕ 01-04-2026
ਬਾਬਾ ਬਕਾਲਾ ਸਾਹਿਬ- ਇਤਿਹਾਸਕ ਗੁ: ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ, 9 ਮਹੀਨੇ, 13 ਦਿਨ ਘੋਰ ਤਪੱਸਿਆ ਕੀਤੀ ਅਤੇ ਇਸ ਪਵਿੱਤਰ ਨਗਰ ਨੂੰ ਵਰੋਸਾਇਆ | ਇਤਿਹਾਸ ਦੱਸਦਾ ਹੈ ਕਿ ਜਦੋਂ ਦਿੱਲੀ ਵਿਚ ਅੱਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਕਿ੍ਸ਼ਨ ਜੀ ਨੇ ਸੱਚਖੰਡ ਪਿਆਨਾ ਕਰਨ ਦੀ ਤਿਆਰੀ ਕੀਤੀ, ਤਾਂ ਸੰਗਤਾਂ ਨੇ ਗਲ ਵਿਚ ਪੱਲੇ ਪਾ ਕੇ ਪੁੱਛਿਆ ਕਿ ਗੁਰੂ ਜੀ ਸਾਨੂੰ ਹੁਣ ਕਿਸਦੇ ਲੜ ਲਾ ਚੱਲੇ ਹੋ ਤਾਂ ਗੁਰੂ ਹਰਿਕਿਸ਼੍ਰਨ ਸਾਹਿਬ ਜੀ ਨੇ ਹੱਥ ਵਿਚ ਨਾਰੀਅਲ ਲੈ ਕੇ ਪੰਜਾਬ ਵੱਲ ਰੁਖ ਕਰਕੇ ਤਿੰਨ ਵਾਰੀ ਗੋਲਾਕਾਰ ਬਾਂਹ ਘੁਮਾਕੇ ਕਿਹਾ ਕਿ 'ਬਾਬਾ ਵਸੈ ਗ੍ਰਾਮ ਬਕਾਲੇ | ਬਲ ਗੁਰ ਸੰਗਤ ਆਪ ਸੰਭਾਲੇ |' ਇਹ ਇਸ਼ਾਰਾ ਕਰ ਗਏ ਕਿ ਉਹ ਸਾਡਾ ਬਾਬਾ ਲੱਗਦਾ ਹੈ, ਜਿਸ ਨੇ ਅੱਗੇ ਸਭ ਸੰਭਾਲਣਾ ਹੈ | ਗੁਰੂ ਹਰਿਕਿਸ਼੍ਰਨ ਜੀ ਦੇ ਅਕਾਲ ਚਲਾਣੇ ਪਿੱਛੋਂ 22 ਝੂਠੇ ਗੁਰੂ ਬਣ, ਮੰਜੀਆਂ ਡਾਹਕੇ, ਪਿੰਡ ਬਕਾਲੇ ਪਿੰਡ ਬੈਠ ਗਏ ਅਤੇ ਭੋਲੀ-ਭਾਲੀ ਸੰਗਤ ਨੂੰ ਦੋਹੇਂ ਹੱਥੀਂ ਲੁੱਟਣ ਲੱਗੇ | ਉਧਰ ਮੱਖਣ ਸ਼ਾਹ ਨਾਂਅ ਦੇ ਇਕ ਵਪਾਰੀ ਦਾ ਜਹਾਜ਼ ਸਮੁੰਦਰ ਵਿਚ ਡੱਕੇ-ਡੋਲੇ ਖਾਣ ਲੱਗ ਪਿਆ, ਤਾਂ ਮੱਖਣ ਸ਼ਾਹ ਨੇ ਬੜੇ ਦੇਵੀ-ਦੇਵਤਿਆਂ, ਪੀਰਾਂ ਫਕੀਰਾਂ ਦੀ ਅਰਾਧਨਾ ਕੀਤਾ, ਪਰ ਕੋਈ ਨਾ ਬਹੁੜਿਆ ਤਾਂ ਕਿਸੇ ਸਿੱਖ ਦੇ ਕਹਿਣ 'ਤੇ ਮੱਖਣ ਸ਼ਾਹ ਨੇ ਆਖਰ ਗਲ ਵਿਚ ਪੱਲਾ ਪਾ ਕੇ ਗੁਰੂ ਨਾਨਕ ਦੇ ਦਰ ਅਰਦਾਸ ਕੀਤੀ ਕਿ 'ਹੇ ਪਾਤਸ਼ਾਹ! ਜੇਕਰ ਮੇਰਾ ਬੇੜਾ ਡੁੱਬਦਾ ਬੰਨ੍ਹੇ ਲਾ ਦਿਓ ਤਾਂ ਮੈਂ ਆਪਦੇ ਪੰਜ ਸੌ ਮੋਹਰਾਂ ਭੇਟ ਚੜ੍ਹਾਵਾਂਗਾ |' ਮੱਖਣ ਸ਼ਾਹ ਦੀ ਅਰਦਾਸ ਗੁਰੂ ਨਾਨਕ ਦੇ ਘਰ ਪ੍ਰਵਾਨ ਹੋਈ, ਬੇੜਾ ਬੰਨ੍ਹੇ ਲੱਗ ਗਿਆ ਤਾਂ ਮੱਖਣ ਸ਼ਾਹ ਸੁੱਖੀ ਸਾਂਦੀ ਘਰ ਪਹੁੰਚਣ ਉਪਰੰਤ ਆਪਣੀ ਸੁੱਖਣਾ ਲਾਹੁਣ ਲਈ ਬਕਾਲੇ ਪਿੰਡ ਪੱੁਜਾ, ਤਾਂ ਕੀ ਦੇਖਦਾ ਹੈ ਕਿ ਇੱਥੇ 22 ਝੂਠੇ ਗੁਰੂ ਮੰਜੀਆਂ ਡਾਹਕੇ ਬੈਠੇ ਹਨ | ਮੱਖਣ ਸ਼ਾਹ ਭੰਬਲਭੂਸੇ ਵਿਚ ਪੈ ਗਿਆ, ਉਸ ਨੇ ਤਰਕੀਬ ਲੜਾਈ ਅਤੇ ਸਭ ਅੱਗੇ 5-5 ਮੋਹਰਾਂ ਰੱਖਕੇ ਮੱਥਾ ਟੇਕੀ ਗਿਆ ਕਿ ਜਿਸ ਨੇ ਵੀ ਮੇਰਾ ਬੇੜਾ ਬੰਨ੍ਹੇ ਲਾਇਆ ਹੋਵੇਗਾ, ਉਹ ਆਪੇ ਹੀ ਅਸਲ ਭੇਟਾ ਮੰਗ ਲਵੇਗਾ ਪਰ ਕਿਸੇ ਨੇ ਵੀ ਇੰਝ ਨਾ ਕੀਤਾ ਤਾਂ ਫਿਰ ਕਿਸੇ ਦੱਸਿਆ ਕਿ ਇੱਥੇ ਇਕ ਹੋਰ ਗੁਰੂ ਵੀ ਹੈ, ਜੋ ਭੋਰੇ ਵਿਚ ਰਹਿੰਦਾ ਹੈ ਅਤੇ ਜੋ ਬਾਹਰ ਘੱਟ ਨਿਕਲਦਾ ਹੈ, ਤਾਂ ਮੱਖਣ ਸ਼ਾਹ ਨੇ ਮਾਤਾ ਨਾਨਕੀ ਜੀ ਨੂੰ ਬੇਨਤੀ ਕੀਤੀ ਕਿ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ ਹੈ | ਜਦੋਂ ਮੱਖਣ ਸ਼ਾਹ ਨੇ ਗੁਰੂ ਸਾਹਿਬ ਦੇ ਨੂਰਾਨੀ ਚਿਹਰੇ ਦੇ ਦਰਸ਼ਨ ਕੀਤੇ ਤਾਂ ਮਨ ਨੂੰ ਧਰਵਾਸ ਬੱਝੀ, ਤਾਂ ਮੱਖਣ ਸ਼ਾਹ ਨੇ ਪੰਜ ਮੋਹਰਾਂ ਰੱਖਕੇ ਜਦੋਂ ਸੀਸ ਝੁਕਾਇਆ ਤਾਂ ਗੁਰੂ ਸਾਹਿਬ ਨੇ ਆਪਣਾ ਜ਼ਖਮੀਂ ਮੋਢਾ ਦਿਖਾਇਆ ਅਤੇ ਕਹਿਣ ਲੱਗੇ, 'ਮੱਖਣ ਸ਼ਾਹ ਪੰਜ ਸੌ ਸੁੱਖਕੇ ਪੰਜ ਚੜ੍ਹਾ ਰਿਹਾ ਏਾ' ਤਾਂ ਇਹ ਸੁਣਕੇ ਮੱਖਣ ਸ਼ਾਹ ਗਦ ਗਦ ਹੋ ਉਠਿਆ | ਮੱਖਣ ਸ਼ਾਹ ਨੇ ਕੋਠੇ ਚੜ੍ਹਕੇ ਰੋਲਾ ਪਾ ਦਿੱਤਾ 'ਸਾਚਾ ਗੁਰੂ ਲਾਧੋ ਰੇ' 'ਸਾਚਾ ਗੁਰੂ ਲਾਧੋ ਰੇ' ਤੇ ਇਸ ਤਰ੍ਹਾਂ ਝੂਠੇ ਗੁਰੂ ਭੱਜ ਨਿਕਲੇ ਤਾਂ ਭਾਈ ਗੁਰਦਿੱਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਗੱਦੀ ਦਾ ਤਿਲਕ ਲਾਇਆ | ਹਰ ਸਾਲ ਦੀ ਤਰ੍ਹਾਂ ਐਤਕੀਂ ਵੀ 1 ਅਪ੍ਰੈਲ ਨੂੰ ਗੁਰਿਆਈ ਦਿਵਸ ਨੂੰ ਗੁ: ਨੌਵੀਂ ਪਾਤਿਸ਼ਾਹੀ ਵਿਖੇ ਅਖੰਡ ਪਾਠ ਦੇ ਭੋਗ ਪੈਣਗੇ, ਉਪਰੰਤ ਦੀਵਾਨ ਹਾਲ ਵਿਖੇ ਭਾਰੀ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ ਸਾਰਾ ਦਿਨ ਅਤੇ ਰਾਤ ਨੂੰ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਜਥੇ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ |
-ਸ਼ੇਲਿੰਦਰਜੀਤ ਸਿੰਘ ਰਾਜਨ

ਪਿਛਲੀ ਖ਼ਬਰ ਜੰਡਿਆਲਾ ਗੁਰੂ ਵਿਚ ਨਸ਼ਾ ਮੁਕਤੀ ਸੰਦੇਸ਼ ਨਾਲ ਕੁਸ਼ਤੀ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਅਕਾਲੀ ਦਲ ਦੀਆਂ ਹਲਕੇ ਵਾਰ ਹੋ ਰਹੀਆਂ ਰੈਲੀਆਂ 'ਚ ਲੋਕਾਂ ਦੇ ਠਾਠਾਂ ਮਾਰਦੇ ਇਕੱਠਾਂ ਤੋਂ ਵਿਰੋਧੀ ਬੁਖਲਾਏ-ਲਾਲੀ ਰਣੀਕੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।