28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਦੀ ਅੰਮਿ੍ਤਸਰ ਵੈਜ਼ੀਟੇਬਲ ਐਂਡ ਫਰੂਟ ਕਮਿਸ਼ਨ ਏਜੰਟਸ ਐਸੋਸੀਏਸ਼ਨ ਦੇ ਨਰਿੰਦਰ ਬ੍ਰੈਜਾ ਵਾਈਸ ਪ੍ਰਧਾਨ ਤੇ ਮਨਦੀਪ ਸਿੰਘ ਸਕੱਤਰ ਬਣੇ <br/>

ਅਜੀਤ ਡੈਸਕ 01-04-2026
ਨਵਾਂ ਪਿੰਡ, 31 ਮਾਰਚ (ਜਸਪਾਲ ਸਿੰਘ)-ਦੀ ਅੰਮਿ੍ਤਸਰ ਵੈਜ਼ੀਟੇਬਲ ਐਂਡ ਫਰੂਟ ਕਮਿਸ਼ਨ ਏਜੰਟਸ ਐਸੋਸੀਏਸ਼ਨ ਸਬਜ਼ੀ ਮੰਡੀ ਵੱਲ੍ਹਾ (ਅੰਮਿ੍ਤਸਰ) ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਐਸੋਸੀਏਸ਼ਨ ਦੀ ਸੁਰਿੰਦਰ ਬਿੰਦਰਾ ਜਨਰਲ ਸਕੱਤਰ ਦੀ ਅਗਵਾਈ ਹੇਠ ਸਬਜ਼ੀ ਮੰਡੀ ਵੱਲ੍ਹਾ ਵਿਖੇ ਹੋਈ ਇਕ ਜ਼ਰੂਰੀ ਮੀਟਿੰਗ ਜਿਸ ਦੀ ਦੀ ਪ੍ਰਧਾਨਗੀ ਐਸੋਸੀਏਸ਼ਨ ਪ੍ਰਧਾਨ ਗੁਰਸੇਵਕ ਸਿੰਘ ਨੇ ਕੀਤੀ, 'ਚ ਸਮੂਹ ਮੰਡੀ ਭਾਈਚਾਰਾ ਪ੍ਰਧਾਨ ਗੁਰਸੇਵਕ ਦੀ ਅਗਵਾਈ ਕਬੂਲਦਿਆਂ ਹੋਇਆਂ ਇਕ ਝੰਡੇ ਹੇਠ ਇਕੱਠਾ ਹੋ ਗਿਆ | ਇਸ ਮੌਕੇ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਪ੍ਰਧਾਨ ਗੁਰਸੇਵਕ ਵਲੋਂ ਨਰਿੰਦਰ ਬ੍ਰੈਜਾ ਦੀ ਕਾਬਲੀਅਤ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਐਸੋਸੀਏਸ਼ਨ ਦਾ ਵਾਈਸ ਪ੍ਰਧਾਨ ਤੇ ਮਨਦੀਪ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਬ੍ਰੈਜਾ ਤੇ ਮਨਦੀਪ ਸਿੰਘ ਵਲੋਂ ਪ੍ਰਧਾਨ ਤੇ ਸਮੂਹ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੀਆਂ ਉਮੀਦਾਂ 'ਤੇ ਖ਼ਰੇ ਉਤਰਦੇ ਹੋਏ ਮੰਡੀ ਵਿਖੇ ਸਮੱਸਿਆਵਾਂ, ਉਨ੍ਹਾਂ ਦੇ ਹੱਲ, ਮੰਡੀ ਵਿਖੇ ਵਿਕਾਸ ਕਾਰਜ ਕਰਵਾਉਣ, ਆੜ੍ਹਤੀ ਭਾਈਚਾਰੇ ਦੀਆਂ ਹੱਕੀ ਤੇ ਜਾਇਜ਼ ਮੰਗਾਂ ਅਤੇ ਐਸੋਸੀਏਸ਼ਨ ਦੀ ਭਲਾਈ ਲਈ ਸਦਾ ਵਚਨਬੱਧ ਰਹਿਣਗੇ ਤੇ ਉਨ੍ਹਾਂ ਨਾਲ ਮੋਢਾ ਨਾਲ ਮੋਢਾ ਮਿਲਾ ਕੇ ਚੱਲਣਗੇ | ਇਸ ਮੌਕੇ ਚੀਫ ਪੈਟਰਨ ਓਮ ਪ੍ਰਕਾਸ਼ ਅਰੋੜਾ ਲਾਠੀ ਸ਼ਾਹ, ਸੀਨੀਅਰ ਵਾਈਸ ਪ੍ਰਧਾਨ ਹਰਮਿੰਦਰ ਸਿੰਘ, ਵਾਈਸ ਪ੍ਰਧਾਨ ਰਣਜੀਤ ਸਿੰਘ ਰਾਣਾ, ਭੁਪਿੰਦਰ ਸਿੰਘ ਸਕੱਤਰ, ਰਾਹੁਲ ਬਿੰਦਰਾ ਸਕੱਤਰ ਤੇ ਮਨੋਹਰ ਠਾਕੁਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਚੱਕ ਡੋਗਰਾਂ ਵਿਖੇ ਕਥਿਤ ਜ਼ਹਿਰੀਲਾ ਪਦਾਰਥ ਖਾਣ ਨਾਲ ਕਿਸਾਨ ਦੀਆਂ 5 ਮੱਝਾਂ ਮਰੀਆਂ, ਲੱਖਾਂ ਦਾ ਨੁਕਸਾਨ <br/> ਅਗਲੀ ਖ਼ਬਰ ਨਾਕੇਬੰਦੀ ਦੌਰਾਨ ਹੈਰੋਇਨ ਸਮੇਤ 2 ਕਥਿਤ ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।