ਬਿਆਸ, 31 ਮਾਰਚ (ਨਰਿੰਦਰ ਸਿੰਘ)-ਥਾਣਾ ਬਿਆਸ ਪੁਲਿਸ ਵਲੋਂ ਨਾਕੇਬੰਦੀ ਦੌਰਾਨ ਦੋ ਕਥਿਤ ਮੁਲਜ਼ਮਾਂ ਨੂੰ ਹੈਰੋਇਨ ਸਮੇਤ ਕਾਬੂ ਕਰਨ ਦੀ ਖਬਰ ਹੈ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਬਿਆਸ ਦੇ ਏ. ਐੱਸ. ਆਈ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸਾਥੀ ਕਰਮਚਾਰੀਆਂ ਸਮੇਤ ਕੀਤੀ ਗਈ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਕਥਿਤ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਬਾਬਾ ਬਕਾਲਾ ਦੀ ਚੈਕਿੰਗ ਕਰਨ 'ਤੇ 1 0 ਗ੍ਰਾਮ ਹੈਰੋਇਨ 500 ਰੁਪਏ ਡਰੱਗ ਮਨੀ ਅਤੇ ਕਥਿਤ ਮੁਲਜਮ ਸਰਬਜੀਤ ਸਿੰਘ ਉਰਫ ਸੂਰਜ ਵਾਸੀ ਬਾਬਾ ਬਕਾਲਾ ਦੀ ਚੈਕਿੰਗ ਕਰਨ ਤੇ ਉਸ ਕੋਲੋਂ 2 ਗ੍ਰਾਮ ਹੈਰੋਇਨ ਅਤੇ 600 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਨੋਂ ਕਥਿਤ ਮੁਲਜਮਾਂ ਦੇ ਖ਼ਿਲਾਫ਼ ਥਾਣਾ ਬਿਆਸ ਦੇ ਵਿਚ ਮੁਕਦਮਾ ਨੰਬਰ 76 ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਦੇ ਵਿਚ ਲਿਆਂਦੀ ਜਾ ਰਹੀ ਹੈ |