ਬਾਬਾ ਬਕਾਲਾ ਸਾਹਿਬ, 31 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਇਕ ਵਿਧਵਾ ਔਰਤ ਨੇ 2 ਬੱਚਿਆਂ ਦੀ ਮਾਂ (ਆਪਣੀ ਨੂੰ ਹ) ਉਪਰ ਘਰੋਂ ਭੱਜ ਕੇ ਪ੍ਰੇਮੀ ਨਾਲ ਕਰਾਉਣ ਦੇ ਗੰਭੀਰ ਦੋਸ਼ ਲਾਏ ਹਨ | ਅੱਜ ਇੱਥੇ ਸੀਨੀਅਰ ਉੱਪ ਕਪਤਾਨ ਪੁਲਿਸ ਬਾਬਾ ਬਕਾਲਾ ਸਾਹਿਬ ਦੇ ਦਫਤਰ ਬੀਬੀ ਕੁਲਵਿੰਦਰ ਕੌਰ ਵਿਧਵਾ ਚਰਨ ਸਿੰਘ, ਵਾਸੀ ਪਿੰਡ ਫੱਤੂਵਾਲ ਨੇ ਡੀ. ਐਸ. ਪੀ. ਨੂੰ ਇਕ ਲਿਖਤੀ ਦਰਖਾਸਤ ਦਿੰਦੇ ਹੋਏ ਦੋਸ਼ ਲਾਇਆ ਹੈ ਕਿ ਮੇਰੀ ਨੂੰ ਹ ਅਮਨਦੀਪ ਕੌਰ ਜੋ ਕਿ ਮੇਰੇ ਲੜਕੇ ਗੁਰਪ੍ਰੀਤ ਸਿੰਘ (ਜੋ ਕਿ ਹੁਣ ਦੁਬਈ ਰਹਿੰਦਾ ਹੈ) ਨਾਲ ਵਿਆਹੀ ਹੈ, ਅਤੇ ਉਸ ਦੇ ਦੋ ਲੜਕੇ ਵੀ ਹਨ, ਮੇਰੀ ਨੂੰ ਹ ਕਈ ਵੇਰ ਘਰੋਂ ਇਹ ਕਹਿਕੇ ਚਲੀ ਜਾਂਦੀ ਸੀ ਕਿ ਮੈਂ ਆਪਣੀ ਭੈਣ ਘਰ ਬੁਤਾਲੇ ਚੱਲੀ ਹਾਂ ਅਤੇ ਕਈ-ਕਈ ਦਿਨ ਘਰ ਵਾਪਸ ਨਹੀਂ ਸੀ ਆਉਂਦੀ ਅਤੇ ਮੇਰੇ ਲੜਕੇ ਗੁਰਪ੍ਰੀਤ ਸਿੰਘ ਕੋਲੋਂ ਬਾਹਰੋਂ ਪੈਸੇ ਮੰਗਵਾ ਕੇ ਐਸ਼-ਪ੍ਰਸ਼ਤੀ ਕਰਦੀ ਰਹੀ | ਹੁਣ ਕਰੀਬ 15 ਦਿਨ ਤੋਂ ਉੱਪਰ ਹੋ ਗਏ ਹਨ ਉਹ ਘਰ ਨਹੀਂ ਆਈ ਅਤੇ ਉਸ ਨੇ ਫੋਨ ਕਰਕੇ ਦੱਸਿਆ ਹੈ ਕਿ ਮੈਂ ਹੋਰ ਵਿਆਹ ਕਰਵਾ ਲਿਆ ਹੈ | ਪੀੜਤ ਕੁਲਵਿੰਦਰ ਕੌਰ ਨੇ ਪੁਲਿਸ-ਪ੍ਰਸ਼ਾਸਨ ਪਾਸੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਹੈ ਕਿ ਸਾਨੂੰ ਉਸ ਕੋਲੋਂ ਖਤਰਾ ਹੈ ਅਤੇ ਉਹ ਮੇਰਾ ਅਤੇ ਮੇਰੇ ਦੋ ਪੋਤਰਿਆਂ ਦਾ ਨੁਕਸਾਨ ਕਰ ਸਕਦੀ ਹੈ, ਇਸ ਲਈ ਸਾਨੂੰ ਇਨਸਾਫ ਦਿਵਾਇਆ ਜਾਵੇ |