17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

-ਮੁੱਦਾ ਪਸ਼ੂਆਂ ਦਾ ਦਾਖਲਾ ਤੇ ਟੁੱਟੀ ਸੜਕ ਦਾ- ਦੀ ਅੰਮਿ੍ਤਸਰ ਵੈਜ਼ੀਟੇਬਲ ਐਂਡ ਫਰੂਟ ਕਮਿਸ਼ਨ ਏਜੰਟਸ ਐਸੋਸੀਏਸ਼ਨ ਸਬਜ਼ੀ ਮੰਡੀ ਵੱਲ੍ਹਾ ਦੀ ਮੀਟਿੰਗ <br/>

ਸਬਜ਼ੀ ਮੰਡੀ ਵੱਲ੍ਹਾ ਵਿਖੇ ਸਮੱਸਿਆਵਾਂ ਨੂੰ ਲੈ ਕੇ 'ਦੀ ਅੰਮਿ੍ਤਸਰ ਵੈਜ਼ੀਟੇਬਲ ਐਂਡ ਫਰੂਟ ਕਮਿਸ਼ਨ ਏਜੰਟਸ ਐਸੋਸੀਏਸ਼ਨ' ਦੀ ਮੀਟਿੰਗ ਮੌਕੇ ਪ੍ਰਧਾਨ ਗੁਰਸੇਵਕ ਸਿੰਘ ਜਨਰਲ ਸਕੱਤਰ ਸੁਰਿੰਦਰ ਬਿੰਦਰਾ ਅਤੇ ਅੰਮਿ੍ਤਸਰ ਸੜਕ 'ਚ ਪਏ ਡੂੰਘੇ ਟੋਏ | <br/> 28-03-2026
ਨਵਾਂ ਪਿੰਡ, 27 ਮਾਰਚ (ਜਸਪਾਲ ਸਿੰਘ)-ਉੱਤਰੀ ਭਾਰਤ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਵੱਲ੍ਹਾ ਵਿਖੇ ਬੇਸਹਾਰਾ, ਨਿੱਜੀ ਪਸ਼ੂਆਂ ਤੇ ਸਬਜ਼ੀ ਮੰਡੀ ਦੇ ਮੁੱਖ ਗੇਟ ਤੋਂ ਲੈ ਕੇ ਵੱਲ੍ਹਾ ਚੌਕ ਤੱਕ ਅੰਮਿ੍ਤਸਰ-ਮਹਿਤਾ ਸੜਕ 'ਚ ਪਏ ਡੂੰਘੇ ਟੋਇਆਂ ਨੂੰ ਲੈ ਕੇ 'ਦੀ ਅੰਮਿ੍ਤਸਰ ਵੈਜ਼ੀਟੇਬਲ ਐਂਡ ਫਰੂਟ ਕਮਿਸ਼ਨ ਏਜੰਟਸ ਐਸੋਸੀਏਸ਼ਨ ਸਬਜ਼ੀ ਮੰਡੀ ਵੱਲ੍ਹਾ, ਅੰਮਿ੍ਤਸਰ' ਦੀ ਮੀਟਿੰਗ ਐਸੋਸੀਏਸ਼ਨ ਪ੍ਰਧਾਨ ਗੁਰਸੇਵਕ ਸਿੰਘ ਦੀ ਪ੍ਰਧਾਨਗੀ ਹੇਠ ਮੰਡੀ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਤੇ ਸੁਰਿੰਦਰ ਬਿੰਦਰਾ ਜਨਰਲ ਸਕੱਤਰ ਨੇ ਕਿਹਾ ਕਿ ਨਗਰ ਨਿਗਮ ਦੀ ਹਦੂਦ ਅੰਦਰ ਸਬਜ਼ੀ ਮੰਡੀ ਦੇ ਨਾਲ ਲੱਗਦਾ ਇਲਾਕਾ ਸ੍ਰੀ ਗੁਰੂ ਤੇਗ਼ ਬਹਾਦਰ ਕਾਲੋਨੀ 'ਚ ਗ਼ੈਰ ਕਾਨੂੰਨੀ ਚਲ ਰਹੀਆਂ ਡੇਰੀਆਂ ਦੇ ਮਾਲਕਾਂ ਵਲੋਂ ਪਸ਼ੂਆਂ (ਮੱਝਾਂ) ਦਾ ਦੁੱਧ ਚੋਣ ਉਪਰੰਤ ਸੈਂਕੜੇ ਮੱਝਾਂ ਮੰਡੀ 'ਚ ਚਰਨ ਲਈ ਵਾੜ ਦਿੱਤੀਆਂ ਜਾਂਦੀਆਂ ਹਨ | ਉਨ੍ਹਾਂ ਤੋਂ ਇਲਾਵਾ ਮੰਡੀ ਦੀ ਚਾਰ ਦੀਵਾਰੀ ਨਾ ਹੋਣ ਕਾਰਨ ਇਸ 'ਚ ਵੱਡੀ ਗਿਣਤੀ 'ਚ ਬੇਸਹਾਰਾ ਗਾਵਾਂ ਆਦਿ ਆ ਵੜ੍ਹਦੀਆਂ ਹਨ ਜੋ ਕਿ ਮੰਡੀ ਵਿਖੇ ਕੰਮ ਕਰਦੇ ਤੇ ਮੰਡੀ ਵਿਖੇ ਸਬਜ਼ੀ ਲੈ ਕੇ ਆਉਣ ਵਾਲੇ ਕਿਸਾਨਾਂ ਲਈ ਵੱਡੀ ਸਮੱਸਿਆ ਹੈ | ਇਸ ਮੌਕੇ ਉਨ੍ਹਾਂ ਨੇ ਇਸ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਦਫ਼ਤਰ, ਅੰਮਿ੍ਤਸਰ 'ਤੇ ਕਥਿਤ ਤੌਰ 'ਤੇ ਡੇਅਰੀ ਧਾਰਕਾਂ ਨਾਲ ਮਿਲੇ ਹੋਣ ਤੇ ਕੁਰਪਸ਼ਨ ਦੇ ਦੋਸ਼ ਲਾਏ | ਬਿੰਦਰਾ ਨੇ ਕਿਹਾ ਕਿ ਕਾਨੂੰਨ ਅਨੁਸਾਰ ਨਗਰ ਨਿਗਮ ਦੀ ਹਦੂਦ ਅੰਦਰ ਕੋਈ ਵੀ ਵਿਅਕਤੀ ਗਾਵਾਂ, ਮੱਝਾਂ ਨਹੀਂ ਰੱਖ ਸਕਦਾ | ਉਨ੍ਹਾਂ ਦੱਸਿਆ ਕਿ ਅਨੇਕਾਂ ਗੁੱਜਰ ਡੇਰੇ ਲਗਾ ਕੇ ਆਪਣੀਆਂ ਮੱਝਾਂ ਸਰੇਆਮ ਸੜਕਾਂ ਅਤੇ ਸਬਜ਼ੀ ਮੰਡੀ ਵੱਲਾ 'ਚ ਚਰਨ ਵਾਸਤੇ ਕਿਵੇਂ ਭੇਜ ਸਕਦੇ ਹਨ? ਉਨ੍ਹਾਂ ਦੱਸਿਆ ਕਿ ਇਸ ਸੰਬੰਧ 'ਚ ਐਸੋਸੀਏਸ਼ਨ ਦੇ ਇਕ ਪ੍ਰਤੀਨਿਧੀ ਸੰਗਠਨ ਨੇ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਤੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਮਿਲਕੇ ਸ਼ਿਕਾਇਤ ਕੀਤੀ ਹੈ | ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਸਿਹਤ ਅਧਿਕਾਰੀ ਨੂੰ ਫੋਨ ਕਰਦੇ ਹਨ ਕਿ ਮੰਡੀ ਅੰਦਰ ਉਕਤ ਡੇਅਰੀ ਤੇ ਗੁੱਜਰਾਂ ਦੀਆਂ ਮੱਝਾਂ ਚਰ ਰਹੀਆਂ ਹਨ ਤਾਂ ਨਗਰ ਨਿਗਮ ਦੇ ਕੇਟਲ ਕੰਪਾਊਾਡ ਵਿਭਾਗ ਵਲੋਂ ਉਨ੍ਹਾਂ ਨੂੰ ਪਹਿਲਾਂ ਹੀ ਇਤਲਾਹ ਦੇ ਦਿੱਤੀ ਜਾਂਦੀ ਹੈ, ਤੇ ਉਹ ਮੌਕੇ ਤੋਂ ਪਸ਼ੂਆਂ ਇਧਰ-ਉਧਰ ਕਰ ਲੈਂਦੇ ਹਨ | ਇਸ ਮੌਕੇ ਪ੍ਰਧਾਨ ਗੁਰਸੇਵਕ ਸਿੰਘ ਨੇ ਕਿਹਾ ਕਿ ਜੇ ਇਕ ਹਫ਼ਤੇ ਅੰਦਰ ਇਹ ਡੇਅਰੀਆਂ ਇਥੋਂ ਨਾ ਹਟਾਈਆਂ ਗਈਆਂ ਤਾਂ ਮਜਬੂਰਨ ਉਨ੍ਹਾਂ ਨੂੰ ਮਾਣਯੋਗ ਅਦਾਲਤ ਦਾ ਸਹਾਰਾ ਲੈਣਾ ਪਵੇਗਾ | ਉਨ੍ਹਾਂ ਮੰਡੀ ਦੇ ਗੇਟ ਤੋਂ ਵੱਲ੍ਹਾ ਚੌਕ ਤੱਕ ਅੰਮਿ੍ਤਸਰ-ਮਹਿਤਾ ਸੜਕ 'ਚ ਪਏ ਡੂੰਘੇ ਟੋਇਆਂ ਵੱਲ ਸਰਕਾਰ ਦਾ ਧਿਆਨ ਦਿਵਾਉਂਦਿਆਂ ਕਿਸੇ ਅਣਹੋਣੀ ਦੇ ਵਾਪਰਨ ਤੋਂ ਪਹਿਲਾਂ ਸੜਕ ਦੀ ਮੁਰੰਮਤ ਕਰਨ ਲਈ ਕਿਹਾ | ਉਪਰੋਕਤ ਸਮੱਸਿਆਵਾਂ ਨੂੰ ਲੈ ਕੇ ਜਤਿੰਦਰ ਸਿੰਘ ਮੋਤੀ ਭਾਟੀਆ ਮੇਅਰ ਨਗਰ ਨਿਗਮ, ਅੰਮਿ੍ਤਸਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਪਰੂਥੀ, ਹਰਜਿੰਦਰ ਸਿੰਘ ਬਜਾਜ, ਕਸ਼ਮੀਰ ਸਿੰਘ ਚੰਦੀ, ਰਣਜੀਤ ਸਿੰਘ ਰਾਣਾ, ਭੁਪਿੰਦਰ ਸਿੰਘ, ਦਵਿੰਦਰ ਸਿੰਘ ਬਿੱਲਾ, ਅਰਵਿੰਦਰ ਸਿੰਘ ਹਨੀ ਪ੍ਰਧਾਨ, ਚੇਅਰਮੈਨ ਸੁਰਿੰਦਰ ਸਿੰਘ ਬਾਬਲਾ ਫਰੂਟ ਸੈਕਸ਼ਨ, ਅਜੇ ਸੈਣੀ ਪ੍ਰਧਾਨ ਰਿਟੇਲਰ ਐਸੋਸੀਏਸ਼ਨ ਤੇ ਜਸਬੀਰ ਸਿੰਘ ਟਿੰਕੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੁਸ਼ਤਰਕਾ ਮਾਲਕਾਨਾ ਕਮੇਟੀ ਵਲੋਂ ਕਰਵਾਏ ਕਬੱਡੀ ਕੱਪ 'ਚ ਘਰਿਆਲਾ ਦੀ ਕਬੱਡੀ ਟੀਮ ਨੇ ਗੱਡੇ ਜਿੱਤ ਦੇ ਝੰਡੇ <br/> ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿੰਦਿਆਂ ਵੱਡੀ ਗਿਣਤੀ 'ਚ ਵਰਕਰ ਸ਼੍ਰੋਮਣੀ ਅਕਾਲੀ ਦਲ 'ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।