17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿੰਦਿਆਂ ਵੱਡੀ ਗਿਣਤੀ 'ਚ ਵਰਕਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ <br/>

ਅਜੀਤ ਡੈਸਕ 28-03-2026
ਬਾਬਾ ਬਕਾਲਾ ਸਾਹਿਬ, 27 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ, ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਨੂੰ ਉਦੋਂ ਵੱਡਾ ਹੁੰਗਾਰਾ ਮਿਲਿਆ, ਜਦੋਂ ਉਨ੍ਹਾਂ ਦੀ ਅਗਵਾਈ ਹੇਠ ਵੱਖ-ਵੱਖ ਰਿਵਾਇਤੀ ਪਾਰਟੀਆਂ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀਆਂ ਗਲਤ ਨੀਤੀਆਂ ਤੋਂ ਨਿਰਾਸ਼ ਹੋ ਕੇ ਅਲਵਿਦਾ ਕਹਿ ਕੇ ਵੱਡੀ ਗਿਣਤੀ ਵਿਚ ਪਰਿਵਾਰ, ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ, ਜਿਨ੍ਹਾਂ ਵਿਚ ਕੇਵਲ ਸਿੰਘ, ਹਰਪ੍ਰੀਤ ਸਿੰਘ, ਰੂਪ ਸਿੰਘ, ਖ਼ਜ਼ਾਨ ਸਿੰਘ, ਸੁਖਵਿੰਦਰ ਸਿੰਘ, ਪੱਪੂ ਸੇਠ, ਬਲਜਿੰਦਰ ਸਿੰਘ, ਸਵਿੰਦਰ ਸਿੰਘ ਬਿੱਟੂ ਅਤੇ ਬਿਅੰਤ ਸਿੰਘ ਆਦਿ ਦੇ ਨਾਂ ਵਰਨਣਯੋਗ ਹਨ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ 'ਤੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਨੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਆਪਣੇ ਸੰਬੋਧਨ ਵਿਚ ਜਥੇਦਾਰ ਜਲਾਲ ਉਸਮਾ ਨੇ ਕਿਹਾ ਕਿ ਲੋਕ ਹੁਣ ਆਪਣੇ ਹੱਕਾਂ ਦੀ ਲੜਾਈ ਲਈ ਸਹੀ ਰਾਹ ਚੁਣ ਰਹੇ ਹਨ | ਇਸ ਮੌਕੇ ਨਵੇਂ ਸ਼ਾਮਿਲ ਹੋਏ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਦਿਲੋਂ ਜੀ ਆਇਆਂ ਆਖਿਆਂ ਗਿਆ | ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਅਤੇ ਬਣਦਾ ਦਰਜਾ ਦਿੱਤਾ ਜਾਵੇਗਾ | ਇਸ ਮੌਕੇ ਜਥੇਦਾਰ ਜਲਾਲ ਉਸਮਾ ਨੇ ਸਭ ਨੂੰ ਅਪੀਲ ਕੀਤੀ ਗਈ ਕਿ 2 ਅਪ੍ਰੈਲ ਨੂੰ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਆਉਣ ਵਾਲੀ ਵਿਸ਼ਾਲ ਰੈਲੀ 'ਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਪੰਜਾਬ ਦੀ ਆਵਾਜ਼ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ | ਇਸ ਮੌਕੇ ਇਸ ਮੌਕੇ ਮੋਹਣ ਸਿੰਘ ਕੰਗ ਪ੍ਰਧਾਨ ਸ਼ਹਿਰੀ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਤੇਜਿੰਦਰ ਸਿੰਘ ਅਠੌਲਾ ਸਾ: ਸੰਮਤੀ ਮੈਂਬਰ, ਸੁਖਚੈਨ ਸਿੰਘ ਗਿੱਲ, ਕੁਲਦੀਪ ਸਿੰਘ ਧਾਮੀ, ਕਰਮ ਸਿੰਘ (ਸਾਰੇ ਕੌਂਸਲਰ), ਮਾਸਟਰ ਇਕਬਾਲ ਸਿੰਘ, ਡਾ: ਜਸਵੰਤ ਸਿੰਘ, ਦਲਬੀਰ ਸਿੰਘ ਭੁੱਲਰ, ਬਲਜੀਤ ਸਿੰਘ ਭੁੱਲਰ, ਬਲਜੀਤ ਸਿੰਘ ਕਾਕਾ, ਮੈਂਬਰ ਅਜੀਤ ਸਿੰਘ, ਪ੍ਰਤਾਪ ਸਿੰਘ, ਪ੍ਰਧਾਨ ਸੰਤੋਖ ਸਿੰਘ, ਪ੍ਰਧਾਨ ਗੁਰਦਿਆਲ ਸਿੰਘ, ਦਵਿੰਦਰ ਸਿੰਘ ਬਬਲੂ, ਦਾਰਾ ਸਿੰਘ, ਰਣਜੀਤ ਸਿੰਘ, ਬਲਵੰਤ ਸਿੰਘ, ਨਿੰਮਾ ਪ੍ਰਧਾਨ, ਬਖ਼ਸ਼ੀਸ਼ ਸਿੰਘ, ਯੁਵਰਾਜ ਸਿੰਘ ਆਰ.ਪੀ. ਐੱਸ., ਸਵਰਨ ਸਿੰਘ ਕਾਲਾ, ਚਾਚਾ ਮਲਕੀਤ ਸਿੰਘ, ਕਸ਼ਮੀਰ ਸਿੰਘ ਜੋਧਪੁਰੀ, ਗੁਰਪਾਲ ਸਿੰਘ ਫੌਜੀ, ਕੁਲਵੰਤ ਸਿੰਘ ਬਾਠ, ਸੋਨੂੰ ਸਿੰਘ ਸਕੂਲ, ਡਾ: ਜਸਮੀਤ ਸਿੰਘ ਬੱਬੂ, ਹਰਪ੍ਰੀਤ ਸਿੰਘ ਭਾਊ, ਸੂਬੇਦਾਰ ਹਰਜਿੰਦਰ ਸਿੰਘ ਨਿੱਝਰ, ਸੁਰਜੀਤ ਸਿੰਘ ਹਵੇਲੀ, ਗੁਰਨਾਮ ਸਿੰਘ ਹਵੇਲੀਆਣਾ, ਸਤਿਨਾਮ ਸਿੰਘ ਹਵੇਲੀਆਣਾ, ਨਿਰਮਲ ਸਿੰਘ ਨਿੰਮਾ, ਮੰਗਲ ਸਿੰਘ ਮਾਹਲਾ, ਸੁਖਜਿੰਦਰ ਸਿੰਘ ਪੱਡੇਆਣਾ, ਜੱਸਾ ਸਿੰਘ ਦਿੱਲੀ, ਬਲਬੀਰ ਸਿੰਘ ਸ਼ਹਿਰੀ, ਮੁਖਤਾਰ ਸਿੰਘ, ਪਵਿੱਤਰ ਸਿੰਘ ਜੋਰਾ, ਰਾਗੀ ਬਲਵਿੰਦਰ ਸਿੰਘ, ਦਿਲਬਾਗ ਸਿੰਘ ਬਾਊ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ -ਮੁੱਦਾ ਪਸ਼ੂਆਂ ਦਾ ਦਾਖਲਾ ਤੇ ਟੁੱਟੀ ਸੜਕ ਦਾ- ਦੀ ਅੰਮਿ੍ਤਸਰ ਵੈਜ਼ੀਟੇਬਲ ਐਂਡ ਫਰੂਟ ਕਮਿਸ਼ਨ ਏਜੰਟਸ ਐਸੋਸੀਏਸ਼ਨ ਸਬਜ... ਅਗਲੀ ਖ਼ਬਰ ਪਿੰਡ ਫੇਰੂਮਾਨ ਵਿਖੇ ਭਲਾਈਪੁਰ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।