ਰਈਆ , 25 ਮਾਰਚ (ਸ਼ਰਨਬੀਰ ਸਿੰਘ ਕੰਗ)-ਪਵਿੱਤਰ ਸ਼੍ਰੀ ਰਾਮ ਨੌਮੀ ਦੇ ਸ਼ੁਭ ਅਵਸਰ ਤੇ ਰਾਮਵਾੜਾ ਮੰਦਰ ਕਮੇਟੀ ਵਲੋਂ ਅੱਜ ਮੰਦਰ ਸ਼੍ਰੀ ਰਾਮਵਾੜਾ ਰਈਆ ਤੋਂ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿਚ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ | ਇਸ ਸਬੰਧੀ ਸ੍ਰੀ ਰਾਮਵਾੜਾ ਮੰਦਰ ਕਮੇਟੀ ਦੇ ਪ੍ਰਧਾਨ ਸੰਜੀਵ ਭੰਡਾਰੀ ਨੇ ਦੱਸਿਆ ਕਿ ਇਹ ਯਾਤਰਾ ਮੰਦਰ ਤੋਂ ਸ਼ੁਰੂ ਹੋ ਕੇ ਰਈਆ ਬਾਜ਼ਾਰ ਤੋਂ ਹੁੰਦੀ ਹੋਈ ਦਾਣਾ ਮੰਡੀ ਰਈਆ ਵਿਖੇ ਪਹੁੰਚੀ ਜਿੱਥੇ ਬੈਠ ਕੇ ਸੰਗਤਾਂ ਨੇ ਪ੍ਰਭੂ ਸ੍ਰੀ ਰਾਮ ਦਾ ਗੁਣਗਾਨ ਕੀਤਾ | ਉਨ੍ਹਾਂ ਕਿਹਾ ਕਿ ਮੰਡੀ ਦੇ ਸਮੂਹ ਆੜਤੀਆਂ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ | ਪ੍ਰਧਾਨ ਸੰਜੀਵ ਭੰਡਾਰੀ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੌਰਾਨ ਰਈਆ ਬਾਜ਼ਾਰ ਵਿਚ ਥਾਂ ਥਾਂ 'ਤੇ ਦੁਕਾਨਦਾਰਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਸਨ | ਉਨ੍ਹਾਂ ਕਿਹਾ ਕਿ 26 ਮਾਰਚ ਨੂੰ ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਲੰਗਰ ਲਗਾਇਆ ਜਾਵੇਗਾ | ਇਸ ਮੌਕੇ ਬਲਾਕ ਸੰਮਤੀ ਰਈਆ ਦੇ ਚੇਅਰਮੈਨ ਹਰਭਜਨ ਸਿੰਘ ਤਿਮੋਵਾਲ, ਚਰਨਜੀਤ ਚੰਨੀ, ਪਿ੍ੰਸ ਬਾਵਾ, ਪਟਵਾਰੀ ਜਗਦੀਸ਼ ਸ਼ਰਮਾ, ਬਲਵਿੰਦਰਜੀਤ ਕਾਲੀਆ, ਰਾਜੀਵ ਭੰਡਾਰੀ, ਰਜੇਸ਼ ਟਾਂਗਰੀ, ਪ੍ਰਦੀਪ ਰੰਮਪਾਲ, ਸੁਨੀਲ ਕਾਲੜਾ, ਸੁਰਿੰਦਰ ਕੁਮਾਰ, ਵਿਸ਼ਾਲ ਮੰਨਣ, ਸੁਮਿਤ ਕਾਲੀਆ, ਰਮੇਸ਼ ਕੁਮਾਰ, ਰਾਜੇਸ਼ ਦਨਿਆਲ, ਲੱਕੀ ਸ਼ਿੰਗਾਰੀ, ਨਵਰੂਪ ਸਲਵਾਨ, ਕਾਰਤਿਕ ਰਿੱਖੀ, ਅਨਿਲ ਸਲਵਾਨ, ਸੁਤੰਤਰ ਮੁਨੀ, ਨਵਨੀਤ ਕੁਮਾਰ, ਪ੍ਰਦੀਪ ਕੁਮਾਰ, ਡੀ. ਕੇ. ਰੈਡੀ, ਸ਼ੈਰੀ ਫਰੂਟ ਵਾਲੇ, ਬਿੱਟੂ ਫਰੂਟ ਵਾਲੇ ਆਦਿ ਹਾਜ਼ਰ ਸਨ |