25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਇੰਗਲੈਂਡ ਦੇ ਵਿੰਡਸਰ ਸ਼ਹਿਰ 'ਚ ਹੋਏ ਕੁਸ਼ਤੀ ਮਕਾਬਲਿਆਂ 'ਚ ਬਾਬਾ ਬਕਾਲਾ ਸਾਹਿਬ ਦੇ ਪ੍ਰਭ ਭਲਵਾਨ ਰਹੇ ਜੇਤੂ

ਅਜੀਤ ਡੈਸਕ 26-03-2026
ਬਾਬਾ ਬਕਾਲਾ ਸਾਹਿਬ, 25 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਜੰਮਪਲ ਪ੍ਰਭ ਪਹਿਲਵਾਨ (ਹਵੇਲੀਆਣਾ) ਨੇ ਇੰਗਲੈਂਡ ਦੇ ਵਿੰਡਸਰ ਸ਼ਹਿਰ ਵਿਚ ਹੋਏ ਇੰਟਰਨੈਸ਼ਨਲ ਟੂਰਨਾਮੈਂਟ (ਕੁਸ਼ਤੀ ਮਕਾਬਲਿਆਂ) 'ਚ ਵਿਰੋਧੀ ਭਲਵਾਨਾਂ ਨੂੰ ਸ਼ਿਕਸਤ ਦੇਕੇ ਇਕ ਵਾਰ ਫਿਰ ਆਪਣੇ ਇਲਾਕੇ ਅਤੇ ਮਾਂ ਪਿਓ ਦਾ ਨਾਂਅ ਰੌਸ਼ਨ ਕੀਤਾ ਹੈ | ਪ੍ਰਭ ਦੇ ਪਿਤਾ ਮਨਜੀਤ ਸਿੰਘ, ਜੋ ਕਿ ਖੁਦ ਬਾਬਾ ਬਕਾਲਾ ਸਾਹਿਬ ਵਿਖੇ ਸਵੇਰੇ-ਸ਼ਾਮ ਕੁਸ਼ਤੀ ਅਖਾੜਾ ਚਲਾ ਰਹੇ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਨਸ਼ਿਆਂ ਵਲੋਂ ਹਟਾਕੇ ਖੇਡਾਂ ਨਾਲ ਜੋੜ ਰਹੇ ਹਨ, ਨੇ ਦੱਸਿਆ ਹੈ ਕਿ ਇੰਗਲੈਂਡ ਦੇ ਵਿੰਡਸਰ ਸ਼ਹਿਰ ਵਿਚ ਹੋਏ ਇੰਟਰਨੈਸ਼ਨਲ ਟੂਰਨਾਮੈਂਟ ਵਿਚ ਵੱਖ-ਵੱਖ ਦੇਸ਼ਾਂ ਦੇ ਭਲਵਾਨਾਂ ਨੇ ਭਾਗ ਲਿਆ, ਵਿਚ 125 ਕਿੱਲੋ ਵੇਟ ਕੈਟਾਗਰੀ ਵਿਚ ਪ੍ਰਭ ਭਲਵਾਨ ਨੇ ਵੀ ਹਿੱਸਾ ਲਿਆ ਅਤੇ ਇਸ ਦੌਰਾਨ ਪ੍ਰਭ ਪਹਿਲਵਾਨ ਨੇ ਪਹਿਲੀ ਕੁਸ਼ਤੀ ਵਿਚ ਅਮਰੀਕਾ ਦੇ ਪਹਿਲਵਾਨ ਦੇ ਡੈਸਟੋਨ ਦੇ ਪਹਿਲੇ ਹੀ ਰਾਊਾਡ ਵਿਚ ਮੋਢੇ ਲਵਾ ਦਿੱਤੇ, ਜਦਕਿ ਦੂਜੀ ਕੁਸ਼ਤੀ ਵਿਚ ਇੰਗਲੈਂਡ ਦੇ ਮੂਲ ਨਿਵਾਸੀ ਪਹਿਲਵਾਨ ਨੂੰ ਵੀ ਪਹਿਲੇ ਹੀ ਰਾਊਾਡ ਵਿਚ ਮੋਢੇ ਲਵਾ ਦਿੱਤੇ ਅਤੇ ਇਸਤਰ੍ਹਾਂ ਪ੍ਰਭ ਨੇ ਇਕ ਵਾਰ ਫਿਰ ਆਪਣੇ ਇਲਾਕੇ ਅਤੇ ਮਾਂ ਪਿਓ ਦਾ ਨਾਂਅ ਰੌਸ਼ਨ ਕੀਤਾ |
ਪਿਛਲੀ ਖ਼ਬਰ ਵਿਧਾਇਕ ਧਾਲੀਵਾਲ ਨੇ ਰਾਵੀ ਦਰਿਆ ਤੋਂ ਪਾਰ ਖੇਤੀ ਕਰਦੇ ਸਰਹੱਦੀ ਕਿਸਾਨਾਂ ਨੂੰ 2 ਵੱਡੇ ਬੇੜੇ ਦਿੱਤੇ ਅਗਲੀ ਖ਼ਬਰ ਹਰਭਜਨ ਸਿੰਘ ਈ. ਟੀ. ਓ. ਵਲੋਂ ਆਦੋਵਾਲੀ ਵਿਖੇ ਬਣ ਰਹੀ ਸੜਕ ਦਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।