25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਯਾਦਗਾਰੀ ਹੋ ਗੁਜਰਿਆ ਫ਼ਤਹਿਗੜ੍ਹ ਸ਼ੁੱਕਰ ਚੁੱਕ ਦਾ ਤੀਸਰਾ ਕਬੱਡੀ ਕੱਪ <br/>

ਅਜੀਤ ਡੈਸਕ 26-03-2026
ਨਵਾਂ ਪਿੰਡ, 25 ਮਾਰਚ (ਜਸਪਾਲ ਸਿੰਘ)-ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸਰਪੰਚ ਕੇਵਲ ਸਿੰਘ ਸਿੱਧੂ ਦੀ ਅਗਵਾਈ 'ਚ ਗ੍ਰਾਮ ਪੰਚਾਇਤ ਫ਼ਤਹਿਗੜ੍ਹ ਸ਼ੁੱਕਰ ਚੱਕ ਵਲੋਂ ਸਮੂਹ ਨਗਰ, ਐੱਨ. ਆਰ. ਆਈ. ਤੇ ਲੀਡਰ ਪਰਿਵਾਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਤੀਸਰਾ ਕਬੱਡੀ ਕੱਪ ਯਾਦਗਾਰੀ ਹੋ ਗੁਜਰਿਆ | ਇਸ ਮੌਕੇ ਮੁੱਖ ਮਹਿਮਾਨ ਪਹੁੰਚੇ ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਤੇ ਸੰਤ ਬਾਬਾ ਸਰਦਾਰਾ ਸਿੰਘ ਮੱਖਣਵੰਡੀ ਅਤੇ ਵਿਸ਼ੇਸ਼ ਮਹਿਮਾਨ ਅਮਨਦੀਪ ਸਿੰਘ ਡਿਪਟੀ ਰਜਿਸਟਰਾਰ ਗੁਰੂ ਰਾਮਦਾਸ ਯੂਨੀਵਰਸਿਟੀ ਵੱਲ੍ਹਾ (ਅੰਮਿ੍ਤਸਰ), ਕਾਲਾ ਬਾਂਗੜੀਆ, ਭਾਈ ਸੁੱਖਵਿੰਦਰ ਸਿੰਘ ਅਗਵਾਨ, ਕਵੀਸ਼ਰ ਮਨਜੀਤ ਸੋਹੀ ਤੇ ਕਿਸਾਨ ਯੂਨੀਅਨ ਆਗੂ ਡਾ. ਪ੍ਰਮਿੰਦਰ ਸਿੰਘ ਪੰਡੋਰੀ ਵਲੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਕਬੱਡੀ ਮੇਲਿਆਂ ਨੂੰ ਵਧੀਆ ਉਪਰਾਲਾ ਦੱਸਦਿਆਂ ਉਨ੍ਹਾਂ ਨੇ ਪ੍ਰਬੰਧਕਾਂ ਇਸ ਸ਼ਾਲਾਘਾਯੋਗ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ | ਮੇਲੇ ਦਾ ਆਖਰੀ ਤੇ ਫ਼ੈਸਲਾਕੁੰਨ ਮੁਕਾਬਲਾ ਸ਼ੁੱਕਰਪੁਰ ਮਾਝਾ ਕਲੱਬ ਤੇ ਦੁਆਬਾ ਕਲੱਬ ਦਰਮਿਆਨ ਹੋਇਆ, ਜਿਸ 'ਚ ਦੁਆਬਾ ਕਲੱਬ ਰਿਹਾ | ਵਧੀਆ ਧਾਵੀਆਂ, ਜਾਫੀਆਂ ਤੇ ਜੇਤੂ ਟੀਮਾਂ ਨੂੰ ਮੁੱਖ ਮਹਿਮਾਨਾਂ, ਖੇਡ ਪ੍ਰਮੋਟਰਾਂ ਤੇ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਸੱਜਣ ਸਿੰਘ ਤੇ ਬਾਬਾ ਸਰਦਾਰਾ ਸਿੰਘ ਨੂੰ ਸਰਪੰਚ ਸਿੱਧੂ, ਸਮੁੱਚੀ ਪੰਚਾਇਤ ਤੇ ਮੇਲਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਭੇਂਟ ਕੀਤਾ ਗਿਆ | ਇਸ ਮੌਕੇ ਪੰਚ ਦਲਜੀਤ ਸਿੰਘ, ਮੰਗਲ ਸਿੰਘ, ਬਲਜੀਤ ਸਿੰਘ, ਧਰਮ ਸਿੰਘ, ਰਣਜੀਤ ਸਿੰਘ, ਸੋਨੂੰ ਕੁਮਾਰ ਤੇ ਸੁਖਦੇਵ ਸਿੰਘ, ਰਣਜੀਤ ਸਿੰਘ ਸਰਾਂ, ਬਲਵਿੰਦਰ ਲੋਧੀ, ਰਸ਼ਪਾਲ ਸਿੰਘ ਰਾਣਾ, ਪੱਪੂ ਸਰਦਾਰ, ਰੀਟੂ ਗਿੱਲ, ਬੀਟੋ ਗਿੱਲ, ਬਾਬਾ ਦਲਵਿੰਦਰ ਸਿੰਘ, ਜਥੇ. ਅਵਤਾਰ ਸਿੰਘ, ਰਾਣਾ ਮਲੇਸ਼, ਮਲਕੀਤ ਪ੍ਰਜਾਪਤ, ਪ੍ਰੀਤਮ ਸਿੰਘ ਫੌਜ਼ੀ, ਚੜ੍ਹਤ ਗਿੱਲ, ਗਿਆਨੀ ਸਰਦੂਲ ਸਿੰਘ ਤੇ ਵੱਡੀ ਗਿਣਤੀ 'ਚ ਖੇਡ ਪ੍ਰੇਮੀ ਹਾਜ਼ਰ ਸਨ |

ਪਿਛਲੀ ਖ਼ਬਰ ਹਰਭਜਨ ਸਿੰਘ ਈ. ਟੀ. ਓ. ਵਲੋਂ ਆਦੋਵਾਲੀ ਵਿਖੇ ਬਣ ਰਹੀ ਸੜਕ ਦਾ ਨਿਰੀਖਣ ਅਗਲੀ ਖ਼ਬਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਮੇਤ ਹੋਰ ਆਗੂਆਂ ਵਲੋਂ ਮਾਤਾ ਜਸਬੀਰ ਕੌਰ ਦੇ ਦਿਹਾਂਤ 'ਤੇ ਪਰਿਵਾਰ ਨਾਲ ਦੁੱਖ ਪ੍ਰਗਟ * ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।