25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮਜਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਾਂਗਾ : ਮਨਜੀਤ ਸਿੰਘ

ਅਜੀਤ ਡੈਸਕ 26-03-2026
ਤਰਸਿੱਕਾ, 25 ਮਾਰਚ (ਅਤਰ ਸਿੰਘ ਤਰਸਿੱਕਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮਜਬੂਤੀ ਲਈ ਪਿੰਡਾਂ 'ਚ ਮੈਂ ਆਪਣੇ ਸਾਥੀਆਂ ਨਾਲ ਪੂਰੀ ਤਨਦੇਹੀ ਨਾਲ ਕੰਮ ਕਰਾਂਗਾ ਤੇ 2027 'ਚ ਵਿਧਾਨ ਸਭਾ ਚੋਣਾਂ ਜਿੱਤ ਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣਾਵਾਂਗੇ | ਇਹ ਸ਼ਬਦ ਅੱਜ ਇੱਥੇ ਮਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਿਲ੍ਹਾ ਅੰਮਿ੍ਤਸਰ (ਦਿਹਾਤੀ) ਐੱਸ. ਸੀ. ਵਿੰਗ ਨੇ ਪਿੰਡ ਤਰਸਿੱਕਾ ਦੇ ਅਕਾਲੀ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਕਹੇ | ਉਨ੍ਹਾਂ ਦਾਅਵੇ ਨਾਲ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ ਤੇ ਹੁਣ ਸਾਡੇ ਨਾਲ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਖਣਾ ਚਾਹੁੰਦੇ ਹਨ | ਇਸ ਮੀਟਿੰਗ 'ਚ ਸਰਕਲ ਤਰਸਿੱਕਾ ਦੇ ਅਕਾਲੀ ਦਲ ਦੇ ਪ੍ਰਮੁੱਖ ਆਗੂ ਤੇ ਵਰਕਰਾਂ ਨੇ ਸ਼ਿਵਰਾਜ ਸਿੰਘ ਸਾਬਕਾ ਸਰਪੰਚ ਤਰਸਿੱਕਾ ਦੀ ਅਗਵਾਈ ਹੇਠ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਤੇ ਹਰ ਤਰ੍ਹਾਂ ਨਾਲ ਉਨ੍ਹਾਂ ਦਾ ਸਾਥ ਦੇਣ ਦਾ ਯਕੀਨ ਦਿਵਾਇਆ | ਇਸ ਮੌਕੇ ਸ਼ਿਵਰਾਜ ਸਿੰਘ ਸਾਬਕਾ ਸਰਪੰਚ ਤਰਸਿੱਕਾ, ਬਲਵਿੰਦਰ ਸਿੰਘ ਐੱਲ. ਆਈ. ਸੀ., ਜਸਪਾਲ ਸਿੰਘ ਟੋਮਾ, ਬਲਦੇਵ ਸਿੰਘ ਸਾਬਕਾ ਸਰਪੰਚ ਤਰਸਿੱਕਾ, ਮੰਗਾ ਲੈਂਟਰ ਵਾਲਾ, ਬਚਿੱਤਰ ਸਿੰਘ ਤਰਸਿੱਕਾ, ਜਰਮਨਜੀਤ ਸਿੰਘ ਪੁਲ ਨਹਿਰ ਤਰਸਿੱਕਾ, ਸੁਰਜੀਤ ਸਿੰਘ ਸੇਠ, ਬਲਜੀਤ ਸਿੰਘ ਨੰਬਰਦਾਰ, ਯਾਦਵਿੰਦਰ ਸਿੰਘ ਸੋਭਾ, ਬੱਬੂ ਕਾਲਾ ਜੋਤੀ ਭਿੰਡਰ ਮੈਂਬਰ ਤੇ ਮਨਜੀਤ ਸਿੰਘ ਮੈਂਬਰ ਕਰਿਆਨੇ ਵਾਲੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੀ ਪਿ੍ੰਸੀਪਲ ਨਿਤਿਕਾ ਸੇਠੀ 'ਸਿਕਸ਼ਾ ਰਤਨ ਐਵਾਰਡ 2026' ਨਾਲ ਸਨਮਾਨਿਤ ਅਗਲੀ ਖ਼ਬਰ —ਮਾਮਲਾ : ਸਬ ਤਹਿਸੀਲ ਰਾਜਾਸਾਂਸੀ ਦੇ ਆਰਜ਼ੀ ਦਫ਼ਤਰ ਦਾ— ਦਫ਼ਤਰ ਮੂਹਰੇ ਫ਼ੈਲੀ ਗੰਦਗੀ/ਪਖਾਨਿਆਂ, ਬਾਥਰੂਮ ਤੇ ਪੀਣ ਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।