16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਹਲਕਾ ਜੰਡਿਆਲਾ ਗੁਰੂ ਦੀਆ ਸੰਗਤਾਂ 7 ਨੂੰ ਹੋ ਰਹੇ ਸ਼ਹੀਦੀ ਸਮਾਗਮਾਂ 'ਚ ਵੱਡੀ ਗਿਣਤੀ ਹੋਣਗੀਆਂ ਸ਼ਾਮਿਲ-ਸੰਦੀਪ ਏ. ਆਰ. <br/>

ਅਜੀਤ ਡੈਸਕ 01-02-2026

ਜੇਠੂਵਾਲ, 31 ਜਨਵਰੀ (ਮਿੱਤਰਪਾਲ ਸਿੰਘ ਰੰਧਾਵਾ)-ਦਸ਼ਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ ਵਿਖੇ 7 ਫਰਵਰੀ ਦਿਨ ਸ਼ਨੀਵਾਰ ਨੂੰ ਅਮਰ ਸਹੀਦ ਬਾਬਾ ਧੀਰ ਸਿੰਘ, ਬਾਬਾ ਬੀਰ ਸਿੰਘ, ਸੱਚਖੰਡਵਾਸੀ ਬਾਬਾ ਬਲਕਾਰ ਸਿੰਘ ਸੋਢੀ ਦੀ ਯਾਦ 'ਚ ਸਾਲਾਨਾ ਹੋ ਰਹੇ ਸਹੀਦੀ ਸਮਾਗਮਾਂ 'ਚ ਹਲਕਾ ਜੰਡਿਆਲਾ ਗੁਰੂ ਦੀਆਂ ਸੰਗਤਾਂ ਵੱਡੀ ਗਿਣਤੀ 'ਚ ਸ਼ਾਮਿਲ ਹੋਣਗੀਆਂ | ਇਨ੍ਹਾਂ ਸਮਾਗਮਾਂ ਸੰਬੰਧੀ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕਰਕੇ ਸੰਗਤਾਂ ਨੂੰ ਸ਼ਿਾਮਲ ਹੋਣ ਲਈ ਲਾਮਬੱਧ ਕੀਤਾ ਜਾ ਰਿਹਾ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਜੰਡਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸੰਦੀਪ ਸਿੰਘ ਏ. ਆਰ. ਵਲੋਂ ਹਲਕੇ ਦੇ ਪਿੰਡ ਮੱਖਣਵਿੰਡੀ ਸਮੇਤ ਹੋਰ ਪਿੰਡਾਂ 'ਚ 7 ਨੂੰ ਹੋ ਰਹੇ ਸਮਾਗਮਾਂ ਸੰਬੰਧੀ ਸੰਗਤਾਂ ਨੂੰ ਲਾਮਬੱਧ ਕਰਨ ਮੌਕੇ ਕੀਤਾ | ਸੰਦੀਪ ਏ. ਆਰ. ਨੇ ਕਿਹਾ ਕਿ ਬਾਬਾ ਮੇਜਰ ਸਿੰਘ ਸੋਢੀ ਵਲੋਂ 4 ਤੇ 5 ਫਰਵਰੀ ਨੂੰ ਦੋ ਰੋਜਾ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਦਾ ਹਲਕੇ ਦੇ ਪਿੰਡਾਂ ਵਿਚ ਪੰਹੁਚਣ 'ਤੇ ਸੰਗਤਾਂ ਵਲੋਂ ਜੈਕਾਰਿਆਂ ਦੀ ਗੂੰਜ 'ਚ ਭਰਵਾਂ ਸਵਾਗਤ ਕੀਤਾ ਜਾਵੇਗਾ | ਉਨ੍ਹਾਂ ਸੰਗਤਾਂ ਨੂੰ ਵੀ ਕਿਹਾ ਕਿ ਉਹ 7 ਨੂੰ ਹੋਣ ਵਾਲੇ ਸਮਾਗਮਾਂ 'ਚ ਵੱਡੀ ਗਿਣਤੀ 'ਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਲ ਅਤੇ ਇਨ੍ਹਾਂ ਸਮਾਗਮਾਂ ਸੰਬੰਧੀ ਹਲਕੇ ਦੇ ਅਕਾਲੀ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਬਾਬਾ ਮੇਜਰ ਸਿੰਘ ਸੋਢੀ ਨੂੰ ਹਰ ਤਰ੍ਹਾਂ ਦਾ ਪੂਰਨ ਸਹਿਯੋਗ ਦਿੱਤਾ ਜਾਵੇਗਾ | ਬਾਬਾ ਮੇਜਰ ਸਿੰਘ ਸੋਢੀ ਵਲੋਂ ਸੰਦੀਪ ਸਿੰਘ ਏ. ਆਰ., ਬਲਾਕ ਸੰਮਤੀ ਮੈਂਬਰ ਜੋਧਬੀਰ ਸਿੰਘ ਜੋਧਾ ਖੁਜਾਲਾ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਹਰਜਿੰਦਰ ਸਿੰਘ, ਬਾਬਾ ਬਲਦੇਵ ਸਿੰਘ ਗਹਿਰੀ, ਸਾਬਕਾ ਚੇਅਰਮੈਨ ਗੁਰਜਿੰਦਰ ਸਿੰਘ ਢੁੱਪਈਆ, ਸਾਬਕਾ ਸਰਪੰਚ ਅੰਗਰੇਜ ਸਿੰਘ ਮੱਖਣਵਿੰਡੀ, ਬਾਬਾ ਧਰਮ ਸਿੰਘ, ਬਾਬਾ ਗੁਰਦਿੱਤ ਸਿੰਘ, ਬਾਬਾ ਕਾਰਜ ਸਿੰਘ, ਸਾਬਕਾ ਸਰਪੰਚ ਸਾਹਿਬ ਸਿੰਘ ਖੁਜਾਲਾ, ਸ਼ਮਸ਼ੇਰ ਸਿੰਘ ਸ਼ੇਰਾ ਮੱਖਣਵਿੰਡੀ, ਚਰਨਜੀਤ ਸਿੰਘ ਮੱਖਣਵਿੰਡੀ, ਮਨਜਿੰਦਰ ਸਿੰਘ ਸੋਨੂੰ, ਰਣਜੀਤ ਸਿੰਘ, ਦਵਿੰਦਰ ਸਿੰਘ ਪੰਚ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਿਲ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਸੈਸ਼ਨ ਜੱਜ ਜਤਿੰਦਰ ਕੌਰ ਨੇ ਬਾਬਾ ਬਕਾਲਾ ਸਾਹਿਬ ਦੀਆਂ ਅਦਾਲਤਾਂ ਦਾ ਕੀਤਾ ਨਿਰੀਖਣ ਅਗਲੀ ਖ਼ਬਰ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।