14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਢਾਡੀ ਜਥਿਆਂ ਦੀ ਗੁਰੂ ਸੋਭਾ ਨੇ ਡੀ.ਜੇ. ਸੰਸਕਿ੍ਤੀ ਨੂੰ ਦਿੱਤਾ ਸਾਰਥਕ ਸੰਦੇਸ਼ <br/>

ਅਜੀਤ ਡੈਸਕ 25-01-2026
ਰਾਮ ਤੀਰਥ, 24 ਜਨਵਰੀ (ਧਰਵਿੰਦਰ ਸਿੰਘ ਔਲਖ)-ਗ੍ਰਾਮ ਪੰਚਾਇਤ ਅਜੇ ਨਗਰ ਦੇ ਸਰਪੰਚ ਜਸਪਾਲ ਸਿੰਘ ਸੰਧੂ ਨੇ ਅੱਜ ਇੱਕ ਸਮਾਜਕ ਪ੍ਰੋਗਰਾਮ ਵਿਚ ਸ਼ਿਰਕਤ ਕਰਦਿਆਂ ਆਪਣੀ ਖੁਸ਼ੀ ਅਤੇ ਹੈਰਾਨੀ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਦੱਸਿਆ ਕਿ ਭਾਈ ਅਵਤਾਰ ਸਿੰਘ ਦੇ ਪੋਤਰੇ ਕਾਕੇ ਨਿਰਮਾਣਜੀਤ ਸਿੰਘ ਦੇ ਜਨਮ ਦੀ ਖੁਸ਼ੀ ਵਿਚ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਡੀ.ਜੇ. ਦੀ ਥਾਂ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਦੇ ਢਾਡੀ ਜਥੇ ਵਲੋਂ ਗੁਰੂ ਸੋਭਾ ਕੀਤੀ ਜਾ ਰਹੀ ਸੀ, ਜੋ ਕਿ ਅੱਜ ਦੇ ਸਮੇਂ ਵਿਚ ਇੱਕ ਪ੍ਰੇਰਕ ਅਤੇ ਸ਼ਲਾਘਾਯੋਗ ਕਦਮ ਹੈ | ਸਰਪੰਚ ਸੰਧੂ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਨਾਲ ਲੱਗਦੇ ਪੈਲਸਾਂ ਵਿਚ ਸ਼ਰਾਬਾਂ ਦੇ ਦੌਰ, ਵੱਡੇ-ਵੱਡੇ ਡੀ.ਜੇ. ਸਿਸਟਮ ਅਤੇ ਭਾਰੀ ਸ਼ੋਰ-ਸ਼ਰਾਬਾ ਚੱਲ ਰਿਹਾ ਸੀ, ਉੱਥੇ ਇਸ ਪ੍ਰੋਗਰਾਮ ਵਿਚ ਸੰਗਤ ਪੂਰੀ ਤਰ੍ਹਾਂ ਸ਼ਾਂਤੀ, ਸਿਮਰਨ ਅਤੇ ਗੁਰੂ ਜੱਸ ਸੁਣ ਕੇ ਨਿਹਾਲ ਹੋ ਰਹੀ ਸੀ | ਇਹ ਦਿ੍ਸ਼ ਮਨ ਨੂੰ ਠੰਢ ਪਾਉਣ ਵਾਲਾ ਅਤੇ ਸਾਡੀ ਅਸਲੀ ਪੰਜਾਬੀ ਤੇ ਸਿੱਖ ਸੰਸਕ੍ਰਿਤੀ ਦੀ ਝਲਕ ਪੇਸ਼ ਕਰਨ ਵਾਲਾ ਸੀ | ਉਨ੍ਹਾਂ ਆਖਿਆ ਕਿ ਜੇਕਰ ਲੋਕ ਆਪਣੇ ਘਰੇਲੂ ਖੁਸ਼ੀਆਂ ਦੇ ਮੌਕਿਆਂ 'ਤੇ ਇਸ ਤਰ੍ਹਾਂ ਦੇ ਗੁਰਮੁਖੀ, ਸਾਦਗੀ ਭਰੇ ਅਤੇ ਆਧਿਆਤਮਿਕ ਪ੍ਰੋਗਰਾਮ ਅਪਣਾਉਣ ਲੱਗ ਪੈਣ, ਤਾਂ ਨਾ ਸਿਰਫ਼ ਸਮਾਜ ਵਿਚ ਨੈਤਿਕਤਾ ਵਧੇਗੀ, ਸਗੋਂ ਫ਼ਜੂਲ ਖ਼ਰਚੇ ਘੱਟ ਹੋਣ ਕਰਕੇ ਪੰਜਾਬ ਨੂੰ ਕਰਜ਼ੇ ਵਰਗੀ ਵੱਡੀ ਸਮੱਸਿਆ ਤੋਂ ਵੀ ਮੁਕਤੀ ਮਿਲ ਸਕਦੀ ਹੈ | ਸਰਪੰਚ ਜਸਪਾਲ ਸਿੰਘ ਸੰਧੂ ਨੇ ਭਾਈ ਅਵਤਾਰ ਸਿੰਘ ਦੇ ਪਰਿਵਾਰ ਨੂੰ ਇਸ ਉੱਚੇ ਵਿਚਾਰ ਅਤੇ ਮਿਸਾਲ ਕਾਇਮ ਕਰਨ ਲਈ ਵਧਾਈ ਦਿੱਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਖੁਸ਼ੀਆਂ ਗੁਰੂ ਜੱਸ, ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਮਨਾਉਣ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਦਿਸ਼ਾ ਮਿਲ ਸਕੇ |

ਪਿਛਲੀ ਖ਼ਬਰ ਇਤਿਹਾਸਿਕ ਨਗਰੀ ਰਮਦਾਸ 'ਚ 12 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਦੇ ਕੰਮ ਕਰਵਾਏ ਜਾਣਗੇ-ਵਿਧਾਇਕ ਧਾਲੀਵਾਲ <br/> ਅਗਲੀ ਖ਼ਬਰ ਵਾਈਸ ਚੇਅਰਮੈਨ ਸਿਆਲਕਾ ਦਾ ਪਿੰਡ ਬੱਲ ਸਚੰਦਰ ਵਿਖੇ ਭਰਵਾਂ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।