14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪਿੰਡ ਹਰੀਆਂ ਵਿਖੇ 22 ਪ੍ਰਾਣੀਆਂ ਨੇ ਕੀਤਾ ਅੰਮਿ੍ਤਪਾਨ <br/>

ਅਜੀਤ ਡੈਸਕ 25-01-2026
ਮਜੀਠਾ, 24 ਜਨਵਰੀ (ਮਨਿੰਦਰ ਸਿੰਘ ਸੋਖੀ)-ਬਲਾਕ ਮਜੀਠਾ ਅਧੀਨ ਆਉਂਦੇ ਪਿੰਡ ਹਰੀਆਂ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਗਰੰਥੀ ਸਿੰਘ ਭਾਈ ਪਲਵਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸਮਰਪਿਤ ਗੁਰੂ ਫਤਿਹ ਪ੍ਰਚਾਰ ਅੰਮਿ੍ਤ ਸੰਚਾਰ ਗੁਰੂ ਫਤਿਹ ਵੈਲਫੇਅਰ ਸੁਸਾਇਟੀ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਸੱਤ ਰੋਜ਼ਾ ਧਾਰਮਿਕ ਸਮਾਗਮ ਕਰਾਇਆ ਗਿਆ ਉਪਰੰਤ ਮਹਾਨ ਅੰਮਿ੍ਤ ਸੰਚਾਰ ਕਰਾਇਆ ਗਿਆ | ਇਸ ਦੌਰਾਨ ਹਰ ਰੋਜ ਸ਼ਾਮ ਵਕਤ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਕਥਾਵਾਚਕਾਂ ਵਲੋਂ ਸੰਗਤਾਂ ਨੂੰ ਗੁਰਇਤਿਹਾਸ ਤੋਂ ਜਾਣੂੰ ਕਰਾਇਆ ਜਾਂਦਾ ਰਿਹਾ | ਇਸ ਮੌਕੇ ਵੈਲਫੇਅਰ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਗੁਰਿੰਦਰ ਸਿੰਘ ਵਲੋਂ ਸਿੱਖ ਸੰਗਤਾਂ, ਬੱਚੇ ਬੱਚੀਆਂ ਨੂੰ ਆਪਣੇ ਧਰਮ ਪ੍ਰਤੀ ਪ੍ਰਪੱਕ ਰਹਿਣ ਲਈ ਜਾਗਰੂਕ ਕੀਤਾ | ਪਿੰਡ ਵਿਚ ਪ੍ਰਭਾਤ ਫੇਰੀ ਕੱਢੀ ਗਈ ਅਤੇ ਦੀਵਾਨ ਸਜਾਏ ਗਏ ਜਿਸ ਵਿਚ ਪ੍ਰੰਥ ਪ੍ਰਸਿੱਧ ਰਾਗੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਕੀਤਾ ਗਿਆ | ਉਪਰੰਤ ਅੰਮਿ੍ਤ ਸੰਚਾਰ ਕਰਾਇਆ ਗਿਆ | ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਵਲੋਂ ਖੰਡੇ ਬਾਟੇ ਦੀ ਪਾਹੁਲ ਤਿਆਰ ਕੀਤੀ ਗਈ ਅਤੇ ਕਰੀਬ 22 ਪ੍ਰਾਣੀਆਂ ਨੂੰ ਅੰਮਿ੍ਤ ਦੀ ਦਾਤ ਦਿੱਤੀ ਗਈ | ਪ੍ਰਬੰਧਕਾਂ ਵਲੋਂ ਪੰਜ ਪਿਆਰਿਆਂ ਅਤੇ ਆਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਥੇਦਾਰ ਗੁਰਿੰਦਰ ਸਿੰਘ, ਗਰੰਥੀ ਪਲਵਿੰਦਰ ਸਿੰਘ, ਸੁਰਿੰਦਰ ਸਿੰਘ ਫੌਜੀ, ਸਾਬਕਾ ਸਰਪੰਚ ਪਲਵਿੰਦਰ ਸਿੰਘ ਸ਼ਾਹ, ਪ੍ਰਚਾਰਕ ਭਾਈ ਦਿਲਬਾਗ ਸਿੰਘ ਭੰਗਾਲੀ, ਭਾਈ ਹਰਕੀਰਤ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਫਤਿਹ ਸਿੰਘ, ਜ਼ਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ, ਹਰਨੂਰ ਸਿੰਘ, ਲਖਵਿੰਦਰ ਸਿੰਘ, ਸੁੱਚਾ ਸਿੰਘ, ਮਨਜੀਤ ਸਿੰਘ, ਅਨੂਪ ਸਿੰਘ, ਕਸ਼ਮੀਰਾ ਸਿੰਘ, ਹੀਰਾ ਸਿੰਘ, ਨਰਿੰਦਰ ਸਿੰਘ, ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਔਰਤਾਂ ਨੂੰ 1000 ਮਹੀਨਾ ਦੇਣ ਦਾ ਵਾਅਦਾ ਨਾ ਨਿਭਾਉਣ ਵਾਲੀ ਮਾਨ ਸਰਕਾਰ 10 ਲੱਖ ਦੀ ਬੀਮਾ ਯੋਜਨਾ ਕਿਵੇਂ ਨਿਭਾਵੇਗੀ-ਕੱਕ... ਅਗਲੀ ਖ਼ਬਰ ਪਿੰਡ ਟਪਿਆਲਾ ਦੇ 10 ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ 'ਆਪ' 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।