28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਮੀਆਂਪੁਰ ਵਿਖੇ ਬੱਸ ਅੱਡਾ ਨਾ ਹੋਣ ਕਾਰਨ ਸਵਾਰੀਆਂ ਹੋ ਰਹੀਆਂ ਹਨ ਪ੍ਰੇਸ਼ਾਨ

ਪੁਰਖਾਲੀ, 28 ਨਵੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਮੀਆਂਪੁਰ ਵਿਖੇ ਸਵਾਰੀਆਂ ਦੇ ਬੈਠਣ ਲਈ ਕੋਈ ਬੱਸ ਅੱਡਾ ਨਾ ਹੋਣ ਕਾਰਨ ਸਵਾਰੀਆਂ ਨੂੰ ਮਜਬੂਰਨ ਦੁਕਾਨਾਂ ’ਚ ਬੈਠ ਕੇ ਜਾਂ ਦੁਕਾਨਾਂ ਅੱਗੇ ਖੜ੍ਹ ਕੇ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ। ਜਾਣਕਾਰੀ ਅਨੁਸਾਰ ਮੀਆਂਪੁਰ ਦੇ ਬੱਸ ਅੱਡੇ ਤੋਂ ਮੀਆਂਪੁਰ, ਠੌਣਾ, ਮਾਦਪੁਰ, ਪੜ੍ਹੀ, ਸੈਂਫਲਪੁਰ, ਬੁਰਜਵਾਲਾ, ਡੇਕਵਾਲਾ, ਬੱਲਮਗੜ੍ਹ ਮੰਦਵਾੜਾ, ਪੰਜੋਲਾ ਅਤੇ ਪੰਜੋਲੀ ਆਦਿ ਪਿੰਡਾਂ ਦੇ ਲੋਕ ਰੋਜ਼ਾਨਾ ਰੋਪੜ, ਕੁਰਾਲੀ, ਖਰੜ, ਮੁਹਾਲੀ ਤੇ ਚੰਡੀਗੜ੍ਹ ਆਦਿ ਸ਼ਹਿਰਾਂ ਨੂੰ ਬੱਸਾਂ ਚੜ੍ਹਦੇ ਹਨ।

ਅਜੀਤ ਡੈਸਕ 29-11-2026
ਪੁਰਖਾਲੀ, 28 ਨਵੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਮੀਆਂਪੁਰ ਵਿਖੇ ਸਵਾਰੀਆਂ ਦੇ ਬੈਠਣ ਲਈ ਕੋਈ ਬੱਸ ਅੱਡਾ ਨਾ ਹੋਣ ਕਾਰਨ ਸਵਾਰੀਆਂ ਨੂੰ ਮਜਬੂਰਨ ਦੁਕਾਨਾਂ ’ਚ ਬੈਠ ਕੇ ਜਾਂ ਦੁਕਾਨਾਂ ਅੱਗੇ ਖੜ੍ਹ ਕੇ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ। ਜਾਣਕਾਰੀ ਅਨੁਸਾਰ ਮੀਆਂਪੁਰ ਦੇ ਬੱਸ ਅੱਡੇ ਤੋਂ ਮੀਆਂਪੁਰ, ਠੌਣਾ, ਮਾਦਪੁਰ, ਪੜ੍ਹੀ, ਸੈਂਫਲਪੁਰ, ਬੁਰਜਵਾਲਾ, ਡੇਕਵਾਲਾ, ਬੱਲਮਗੜ੍ਹ ਮੰਦਵਾੜਾ, ਪੰਜੋਲਾ ਅਤੇ ਪੰਜੋਲੀ ਆਦਿ ਪਿੰਡਾਂ ਦੇ ਲੋਕ ਰੋਜ਼ਾਨਾ ਰੋਪੜ, ਕੁਰਾਲੀ, ਖਰੜ, ਮੁਹਾਲੀ ਤੇ ਚੰਡੀਗੜ੍ਹ ਆਦਿ ਸ਼ਹਿਰਾਂ ਨੂੰ ਬੱਸਾਂ ਚੜ੍ਹਦੇ ਹਨ। ਜਿਨ੍ਹਾਂ ਵਿਚ ਜ਼ਿਆਦਾਤਰ ਸਕੂਲਾਂ/ਕਾਲਜਾਂ ਦੇ ਵਿਦਿਆਰਥੀ ਵੀ ਹੁੰਦੇ ਹਨ। ਪਰ ਮੀਆਂਪੁਰ ਵਿਖੇ ਇਨ੍ਹਾਂ ਲੋਕਾਂ ਨੂੰ 15-15, 20-20 ਮਿੰਟ ’ਤੇ ਕਈ ਵਾਰ ਤਾਂ ਅੱਧਾ-ਅੱਧਾ ਘੰਟਾ ਬੱਸ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਬੱਸ ਦੀ ਉਡੀਕ ਕਰਨ ਲਈ ਬੈਠਣ ਵਾਸਤੇ ਮੀਆਂਪੁਰ ਵਿਖੇ ਬੱਸ ਅੱਡਾ ਨਾ ਹੋਣ ਕਾਰਨ ਸਵਾਰੀਆਂ ਜਿਨ੍ਹਾਂ ’ਚ ਬਜ਼ੁਰਗ ਲੋਕ ਅਤੇ ਛੋਟੇ-ਛੋਟੇ ਬੱਚਿਆਂ ਵਾਲੀਆਂ ਔਰਤਾਂ ਵੀ ਹੁੰਦੀਆਂ ਹਨ। ਉਨ੍ਹਾਂ ਨੂੰ ਦੁਕਾਨਾਂ ’ਚ ਬੈਠਣਾ ਪੈਂਦਾ ਹੈ ਜਾਂ ਐਨਾ ਸਮਾਂ ਦੁਕਾਨਾਂ ਮੂਹਰੇ ਹੀ ਖੜ੍ਹਨਾ ਪੈਂਦਾ ਹੈ। ਕਈ ਵਾਰ ਤਾਂ ਦੁਕਾਨਦਾਰ ਵੀ ਦੁਕਾਨਾਂ ਅੱਗੇ ਖੜ੍ਹੀਆਂ ਸਵਾਰੀਆਂ ਤੋਂ ਦੁਖੀ ਹੋ ਜਾਂਦੇ ਹਨ। ਬੱਸ ਅੱਡੇ ਦੀ ਘਾਟ ਕਾਰਨ ਸਵਾਰੀਆਂ ਨੂੰ ਧੁੱਪ ਵਿਚ ਤੇ ਮੀਂਹ ’ਚ ਖੜ੍ਹ ਕੇ ਬੱਸਾਂ ਦਾ ਇੰਤਜ਼ਾਰ ਕਰਨਾ ਬਹੁਤ ਔਖਾ ਜਾਂਦਾ ਹੈ। ਮੀਆਂਪੁਰ ਵਿਖੇ ਜੋ ਬੱਸ ਅੱਡਾ ਬਣਿਆ ਹੋਇਆ ਹੈ ਉਹ ਸਹਿਕਾਰੀ ਬੈਂਕ ਕੋਲ ਬਣਿਆ ਹੋਇਆ ਹੈ, ਜਿਥੇ ਇਲਾਕੇ ਦੇ ਪਿੰਡਾਂ ਦੀਆਂ ਸਵਾਰੀਆਂ ਨੂੰ ਜਾਣਾ ਬਹੁਤ ਹੀ ਮੁਸ਼ਕਿਲ ਹੈ, ਬੱਸ ਅੱਡੇ ਦੀ ਘਾਟ ਕਾਰਨ ਇਲਾਕੇ ਦੇ ਦਰਜਨ ਦੇ ਕਰੀਬ ਪਿੰਡਾਂ ਦੀਆਂ ਸਵਾਰੀਆਂ ਖ਼ੂਬ ਖੱਜਲ ਖ਼ੁਆਰ ਹੁੰਦੀਆਂ ਹਨ, ਇਸ ਤੋਂ ਇਲਾਵਾ ਸਰਕਾਰ ਵਲੋਂ ਸਵੱਛ ਭਾਰਤ ਮੁਹਿੰਮ ਤਹਿਤ ਸਾਫ਼-ਸਫ਼ਾਈ ਰੱਖਣ ਦਾ ਮਿੰਟ-ਮਿੰਟ ’ਤੇ ਹੋਕਾ ਦਿੱਤਾ ਜਾ ਰਿਹਾ ਹੈ ਪਰ ਮੀਆਂਪੁਰ ਵਿਖੇ ਦੁਕਾਨਾਂ ਦੇ ਨਾਲ ਕੋਈ ਬਾਥਰੂਮ ਨਾ ਹੋਣ ਕਾਰਨ ਦੁਕਾਨਦਾਰਾਂ ਤੇ ਹੋਰ ਲੋਕਾਂ ਵਲੋਂ ਥਾਂ-ਥਾਂ ਕੀਤੇ ਜਾਂਦੇ ਪਿਸ਼ਾਬ ਦੀ ਬਦਬੂ ਦਾ ਸ਼ਿਕਾਰ ਵੀ ਇਨ੍ਹਾਂ ਸਵਾਰੀਆਂ ਨੂੰ ਹੋਣਾ ਪੈਂਦਾ ਹੈ। ਇਸ ਸੰਬੰਧੀ ਕਿਸਾਨ ਆਗੂ ਜਗਰੂਪ ਸਿੰਘ ਮੀਆਂਪੁਰ, ਗੁਰਚਰਨ ਸਿੰਘ ਚੰਨੀ ਸਾ ਸਰਪੰਚ, ਗੁਰਦਾਸ ਸਿੰਘ, ਸੁਰਜੀਤ ਸਿੰਘ ਸਾ ਸਰਪੰਚ ਪੰਜੋਲੀ, ਕਿਸਾਨ ਆਗੂ ਕੁਲਵਿੰਦਰ ਸਿੰਘ ਪੰਜੋਲਾ, ਸਰਮੁੱਖ ਸਿੰਘ ਬਬਾਨੀ, ਬੌਬੀ ਪੰਜੋਲਾ, ਸਰਪੰਚ ਸਰਬਜੀਤ ਸਿੰਘ ਬੁਰਜਵਾਲਾ, ਸਰਪੰਚ ਰਜਿੰਦਰ ਸਿੰਘ ਡੇਕਵਾਲਾ, ਰਾਮ ਸਿੰਘ ਸਰਪੰਚ ਸੈਂਫਲਪੁਰ, ਨੰਬਰਦਾਰ ਬੇਅੰਤ ਸਿੰਘ ਸੈਂਫਲਪੁਰ, ਇੰਸਪੈਕਟਰ ਰਜਿੰਦਰ ਸਿੰਘ ਸੈਂਫਲਪੁਰ, ਨੇਤਰ ਸਿੰਘ ਪੰਜੋਲੀ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੀਆਂਪੁਰ ਵਿਖੇ ਸਵਾਰੀਆਂ ਦੀ ਸਹੂਲਤ ਲਈ ਬੱਸ ਅੱਡੇ ਦਾ ਪ੍ਰਬੰਧ ਕੀਤਾ ਜਾਵੇ।
ਪਿਛਲੀ ਖ਼ਬਰ ਕਾਹਨਪੁਰ ਖੂਹੀ ਵਿਖੇ ਚੋਰਾਂ ਨੇ ਘਰ ’ਚੋਂ 2 ਲੱਖ ਦੀ ਨਕਦੀ ਤੇ 10 ਤੋਲੇ ਗਹਿਣੇ ਕੀਤੇ ਚੋਰੀ ਅਗਲੀ ਖ਼ਬਰ ਸਿਹਤਮੰਦ ਗੋਡੇ ਤੁਰਨ - ਫਿਰਨ ਦਾ ਹੀ ਨਹੀਂ , ਸਗੋਂ ਆਤਮ ਨਿਰਭਰ ਅਤੇ ਖ਼ੁਸ਼ਹਾਲ ਜ਼ਿੰਦਗੀ ਦਾ ਆਧਾਰ - ਡਾ . ਪਾਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।