ਬਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ ਵਿਚ ਸਿੰਬਲ ਝੱਲੀਆਂ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਰੂਪਨਗਰ, 25 ਨਵੰਬਰ (ਯਸ਼ਵੰਤ ਬੱਸੀ)-ਮੀਆਂਪੁਰ ਬਲਾਕ ਦੇ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਲਾਕ ਵਿਚੋਂ 11 ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ । ਸਕੂਲ ਦੀ ਵਿਦਿਆਰਥਣ ਰਹਿਮਤ ਕੌਰ ਨੇ ਚਿੱਤਰਕਲਾ ਤੇ ਬਾਲ ਗੀਤ ’ਚ ਪਹਿਲਾ ਸਥਾਨ, ਸ਼ਿਵਜੋਤ ਕੌਰ ਨੇ ਕਵਿਤਾ ਗਾਇਨ ਵਿਚ ਪਹਿਲਾ ਤੇ ਪੜ੍ਹਨ ਮੁਕਾਬਲੇ ਵਿਚ ਦੂਸਰਾ, ਏਕਮ ਕੌਰ ਨੇ ਬੋਲ ਲਿਖਤ ਵਿਚ ਪਹਿਲਾ, ਜੈਸਮੀਨ ਕੌਰ ਨੇ ਕਹਾਣੀ ਸੁਣਾਉਣ ਵਿਚ ਪਹਿਲਾ, ਅੰਸ਼ਪ੍ਰੀਤ ਕੌਰ ਨੇ ਚਿੱਤਰਕਲਾ ’ਚ ਪਹਿਲਾ, ਏਕਮਵੀਰ ਸਿੰਘ ਨੇ ਪਹਾੜੇ ਸੁਣਾਉਣ ਵਿਚ ਦੂਸਰਾ ਅਤੇ ਤਸਵੀਰ ਵੇਖ ਕੇ ਵਰਣਨ ਕਰਨ ’ਚ ਜਸਪ੍ਰੀਤ ਕੌਰ ਨੇ ਦੂਸਰਾ ਤੇ ਪੁਰਾਣੇ ਸਮਾਨ ਤੋਂ ਵਸਤੂ ਬਣਾਉਣ ਦੇ ਮੁਕਾਬਲੇ ’ਚ ਤੀਸਰਾ ਸਥਾਨ ਹਾਸਲ ਕੀਤਾ ।
ਅਜੀਤ ਡੈਸਕ
26-11-2026