26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਹਰਿਆਣਾ ’ਚ ਨਸ਼ੇ ਤੇ ਗੈਂਗਸਟਰਵਾਦ ਕਾਬੂ ਨਹੀਂ, ਭਾਜਪਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਕਰ ਰਹੀ ਹੈ-ਅਸ਼ੋਕ ਤੰਵਰ

ਰੂਪਨਗਰ, 25 ਨਵੰਬਰ (ਸਤਨਾਮ ਸਿੰਘ ਸੱਤੀ)-ਹਰਿਆਣਾ ਵਿਚ ਨਸ਼ਿਆਂ ਅਤੇ ਗੈਂਗਸਟਰ ਵਾਦ ਦੀ ਸਮੱਸਿਆ ’ਤੇ ਭਾਜਪਾ ਨੂੰ ਘੇਰਦਿਆਂ ਕਾਂਗਰਸ ਆਬਜ਼ਰਵਰ ਡਾ. ਅਸ਼ੋਕ ਤੰਵਰ ਨੇ ਰੂਪਨਗਰ ’ਚ ਕਿਹਾ ਕਿ ਜਿਹੜੀ ਭਾਜਪਾ ਪੰਜਾਬ ਨੂੰ 2029 ਤੱਕ ਨਸ਼ਾ ਮੁਕਤ ਕਰਨ ਦੇ ਦਾਅਵੇ ਕਰ ਰਹੀ ਹੈ, ਉਹ ਪਹਿਲਾਂ ਆਪਣੇ ਸ਼ਾਸਿਤ ਸੂਬੇ ਹਰਿਆਣਾ ਵਿਚ ਨਸ਼ਿਆਂ ਅਤੇ ਗੈਂਗਸਟਰ ਵਾਦ ’ਤੇ ਕਾਬੂ ਪਾ ਕੇ ਦਿਖਾਵੇ।

ਗੱਲਬਾਤ ਦੌਰਾਨ ਡਾ:ਅਸ਼ੋਕ ਤੰਵਰ ਨਾਲ ਅਸ਼ਵਨੀ ਸ਼ਰਮਾ । 26-11-2026
ਰੂਪਨਗਰ, 25 ਨਵੰਬਰ (ਸਤਨਾਮ ਸਿੰਘ ਸੱਤੀ)-ਹਰਿਆਣਾ ਵਿਚ ਨਸ਼ਿਆਂ ਅਤੇ ਗੈਂਗਸਟਰ ਵਾਦ ਦੀ ਸਮੱਸਿਆ ’ਤੇ ਭਾਜਪਾ ਨੂੰ ਘੇਰਦਿਆਂ ਕਾਂਗਰਸ ਆਬਜ਼ਰਵਰ ਡਾ. ਅਸ਼ੋਕ ਤੰਵਰ ਨੇ ਰੂਪਨਗਰ ’ਚ ਕਿਹਾ ਕਿ ਜਿਹੜੀ ਭਾਜਪਾ ਪੰਜਾਬ ਨੂੰ 2029 ਤੱਕ ਨਸ਼ਾ ਮੁਕਤ ਕਰਨ ਦੇ ਦਾਅਵੇ ਕਰ ਰਹੀ ਹੈ, ਉਹ ਪਹਿਲਾਂ ਆਪਣੇ ਸ਼ਾਸਿਤ ਸੂਬੇ ਹਰਿਆਣਾ ਵਿਚ ਨਸ਼ਿਆਂ ਅਤੇ ਗੈਂਗਸਟਰ ਵਾਦ ’ਤੇ ਕਾਬੂ ਪਾ ਕੇ ਦਿਖਾਵੇ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਆ ਕੇ ਦਸਤਾਰ ਸਜਾ ਕੇ ਲੋਕਾਂ ਨੂੰ ਨਸ਼ਾ ਮੁਕਤੀ ਦੇ ਸੁਪਨੇ ਦਿਖਾ ਰਹੇ ਹਨ, ਜਦਕਿ ਉਨ੍ਹਾਂ ਦੇ ਆਪਣੇ ਸੂਬੇ ਵਿਚ ਇਹ ਸਮੱਸਿਆਵਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਉਨ੍ਹਾਂ ਇਹ ਟਿੱਪਣੀਆਂ ਰੂਪਨਗਰ ਪ੍ਰੈੱਸ ਕਲੱਬ ਵਿਖੇ ਹੋਈ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੀਤੀਆਂ। ਡਾ. ਅਸ਼ੋਕ ਤੰਵਰ ਨੇ ਦਾਅਵਾ ਕੀਤਾ ਕਿ ਹਰਿਆਣਾ ਵਿਚ ਨਸ਼ਿਆਂ ਦਾ ਪਸਾਰ ਪਹਿਲਾਂ ਦੇ ਮੁਕਾਬਲੇ ਕਾਫ਼ੀ ਵਧਿਆ ਹੈ ਅਤੇ ਗੈਂਗਸਟਰਵਾਦ ਵੀ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਉਨ੍ਹਾਂ ਭਾਜਪਾ ਆਗੂਆਂ ਨੂੰ ਕਿਹਾ ਕਿ ਪਹਿਲਾਂ ਆਪਣੇ ਸ਼ਾਸਿਤ ਸੂਬਿਆਂ ਦੀ ਸਥਿਤੀ ਬਾਰੇ ਜਵਾਬ ਦੇਣ, ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਨਸ਼ਾ ਮੁਕਤੀ ਦੇ ਦਾਅਵੇ ਕਰਨ। ਇਸੇ ਪ੍ਰੈੱਸ ਕਾਨਫ਼ਰੰਸ ਦੌਰਾਨ ਵੋਟ ਚੋਰੀ ਦੇ ਮੁੱਦੇ ’ਤੇ ਕਾਂਗਰਸ ਦੀ ਗੰਭੀਰਤਾ ਅਤੇ ਜ਼ਿਲ੍ਹਾ ਪੱਧਰ ’ਤੇ ਕੀਤੀ ਜਾ ਰਹੀ ਤਿਆਰੀ ਬਾਰੇ ਵੀ ਸਵਾਲ ਉੱਠੇ। ਜਦੋਂ ਪੱਤਰਕਾਰਾਂ ਨੇ ਰੂਪਨਗਰ ਜ਼ਿਲ੍ਹੇ ਵਿਚ ਐੱਸ.ਆਈ.ਆਰ. ਤਹਿਤ ਕਥਿਤ ਨਾਜਾਇਜ਼ ਵੋਟ ਕਟੌਤੀ ਦੇ ਅੰਕੜੇ ਮੰਗੇ ਤਾਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਵੋਟਰ ਸੂਚੀਆਂ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਬੂਥ ਲੈਵਲ ਏਜੰਟਾਂ (ਬੀ.ਐਲ.ਏ.-2) ਵਿਚ ਵੰਡਿਆ ਗਿਆ ਹੈ। ਇਨ੍ਹਾਂ ਦਾ ਤੁਲਨਾਤਮਿਕ ਅਧਿਐਨ ਕਰਨ ਤੋਂ ਬਾਅਦ ਅੰਕੜੇ ਪੇਸ਼ ਕੀਤੇ ਜਾਣਗੇ। ਇਸੇ ਤਰ੍ਹਾਂ ਜਦੋਂ ਨਸ਼ਿਆਂ ਤੋਂ ਪੀੜਤ ਲੋਕਾਂ ਅਤੇ ਨਸ਼ਾ ਤਸਕਰੀ ਵਿਚ ਸਰਗਰਮ ਵਿਅਕਤੀਆਂ ਸਬੰਧੀ ਪਿੰਡ ਜਾਂ ਵਿਧਾਨ ਸਭਾ ਹਲਕਾ ਪੱਧਰ ਦੇ ਅੰਕੜੇ ਮੰਗੇ ਗਏ ਤਾਂ ਕਾਂਗਰਸ ਆਗੂ ਕੋਈ ਵਿਸਥਾਰਤ ਵੇਰਵਾ ਪੇਸ਼ ਨਹੀਂ ਕਰ ਸਕੇ। ਇਸ ’ਤੇ ਅਸ਼ਵਨੀ ਸ਼ਰਮਾ ਨੇ ਭਰੋਸਾ ਦਿੱਤਾ ਕਿ ਅਗਲੇ 15 ਦਿਨਾਂ ਅੰਦਰ ਐੱਸ.ਆਈ.ਆਰ. ਅਤੇ ਨਸ਼ਿਆਂ ਨਾਲ ਸਬੰਧਿਤ ਅੰਕੜੇ ਜਨਤਕ ਕਰ ਦਿੱਤੇ ਜਾਣਗੇ।
ਪਿਛਲੀ ਖ਼ਬਰ ਰਾਜ ਪੱਧਰੀ ਖੇਡਾਂ ਦੇ ਬੀਚ ਵਾਲੀਬਾਲ ਵਿਚ ਭੱਕੂ ਮਾਜਰਾ ਸਕੂਲ ਦੇ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਹੋਣ ਦੀ ਖ਼ੁਸ਼ੀ ਵਿਚ ਲੱਡੂ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।