ਤਿੰਨ ਦਿਨ ਤੋਂ ਲਾਪਤਾ ਨੌਜਵਾਨ ਦੀ ਸੰਘੋਲ ਦੇ ਟੋਭੇ ਚੋਂ ਮਿਲੀ ਲਾਸ਼
ਮੋਰਿੰਡਾ, 23 ਨਵੰਬਰ (ਤਰਲੋਚਨ ਸਿੰਘ ਕੰਗ)-ਪੁਲਿਸ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਉੱਚਾ ਪਿੰਡ ਸੰਘੋਲ ਦੇ ਟੋਭੇ ਚੋਂ ਲਾਸ਼ ਬਰਾਮਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਕਾਈਨੌਰ ਦੀ ਵਸਨੀਕ ਗੁਲਸ਼ਨ ਨੇ ਦੱਸਿਆ ਕਿ ਉਹ ਤਿੰਨ ਦਿਨ ਪਹਿਲਾਂ ਆਪਣੇ ਬੇਟੇ ਲਾਲੀ ਨਾਲ ਸੰਘੋਲ ਵਿਖੇ ਇੱਕ ਪੀਰਾਂ ਦੇ ਡੇਰੇ ਵਿਚ ਭੰਡਾਰੇ ਦੇ ਸਮਾਗਮ ਵਿਚ ਗਈ ਸੀ।
ਅਜੀਤ ਡੈਸਕ
24-11-2026