ਸ੍ਰੀ ਚਮਕੌਰ ਸਾਹਿਬ ਦੇ ਖ਼ਾਲਸਾ ਕਾਲਜ ਦੇ ਰੈੱਡ ਰਿਬਨ ਕਲੱਬ ਨੇ ਅੰਤਰ- ਸਕੂਲ ਮੁਕਾਬਲੇ ਕਰਵਾਏ
ਸ੍ਰੀ ਚਮਕੌਰ ਸਾਹਿਬ, 11 ਨਵੰਬਰ (ਜਗਮੋਹਣ ਸਿੰਘ ਨਾਰੰਗ)- ਸਥਾਨਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੇ ਰੈੱਡ ਰਿਬਨ ਕਲੱਬ ਵਲੋਂ ਪ੍ਰਿੰਸੀਪਲ ਡਾਕਟਰ ਬਲਜੀਤ ਸਿੰਘ ਦੀ ਅਗਵਾਈ ਹੇਠ ਮੈਡਮ ਬਿਕਰਮ ਰਾਣੀ ਇੰਚਾਰਜ ਰੈੱਡ ਰਿਬਨ ਕਲੱਬ ਵਲੋਂ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੰਤਰ ਸਕੂਲ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਨਸ਼ਿਆਂ ਤੋਂ ਬਚਾਅ ਖ਼ੂਨ-ਦਾਨ ਦੀ ਮਹੱਤਤਾ, ਟੀ ਬੀ ਅਤੇ ਏਡਜ਼ ਵਰਗੀਆਂ ਜਾਨਲੇਵਾ ਬਿਮਾਰੀਆਂ ਬਾਰੇ ਰੋਕਥਾਮ ਅਤੇ ਬਚਾਅ ਨੂੰ ਆਧਾਰ ਬਣਾਉਂਦਿਆਂ ਪੋਸਟਰ- ਮੇਕਿੰਗ, ਸਲੋਗਨ-ਲੇਖਨ ਅਤੇ ਮੌਕੇ ’ਤੇ ਚਿੱਤਰਕਾਰੀ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਇਲਾਕੇ ਦੇ 30 ਸਕੂਲਾਂ ਦੇ ਲਗਭਗ 200 ਵਿਦਿਆਰਥੀਆਂ ਨੇ ਹਿੱਸਾ ਲਿਆ ।
ਸ੍ਰੀ ਚਮਕੌਰ ਸਾਹਿਬ, 11 ਨਵੰਬਰ (ਜਗਮੋਹਣ ਸਿੰਘ ਨਾਰੰਗ)- ਸਥਾਨਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੇ ਰੈੱਡ ਰਿਬਨ ਕਲੱਬ ਵਲੋਂ ਪ੍ਰਿੰਸੀਪਲ ਡਾਕਟਰ ਬਲਜੀਤ ਸਿੰਘ ਦੀ ਅਗਵਾਈ ਹੇਠ ਮੈਡਮ ਬਿਕਰਮ ਰਾਣੀ ਇੰਚਾਰਜ ਰੈੱਡ ਰਿਬਨ ਕਲੱਬ ਵਲੋਂ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੰਤਰ ਸਕੂਲ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਨਸ਼ਿਆਂ ਤੋਂ ਬਚਾਅ ਖ਼ੂਨ-ਦਾਨ ਦੀ ਮਹੱਤਤਾ, ਟੀ ਬੀ ਅਤੇ ਏਡਜ਼ ਵਰਗੀਆਂ ਜਾਨਲੇਵਾ ਬਿਮਾਰੀਆਂ ਬਾਰੇ ਰੋਕਥਾਮ ਅਤੇ ਬਚਾਅ ਨੂੰ ਆਧਾਰ ਬਣਾਉਂਦਿਆਂ ਪੋਸਟਰ- ਮੇਕਿੰਗ, ਸਲੋਗਨ-ਲੇਖਨ ਅਤੇ ਮੌਕੇ ’ਤੇ ਚਿੱਤਰਕਾਰੀ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਇਲਾਕੇ ਦੇ 30 ਸਕੂਲਾਂ ਦੇ ਲਗਭਗ 200 ਵਿਦਿਆਰਥੀਆਂ ਨੇ ਹਿੱਸਾ ਲਿਆ । ਇਸ ਮੌਕੇ ਇੰਚਾਰਜ ਮੈਡਮ ਬਿਕਰਮ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੇ ਲੇਖਨ ਮੁਕਾਬਲੇ ਵਿਚ ਪਲਕ ਕੰਗ ਮੈਮੋਰੀਅਲ ਸਕੂਲ ਬਸੀ ਗੁਜਰਾਂ ਨੇ ਪਹਿਲਾ ਸਥਾਨ, ਰਵਲੀਨ ਕੌਰ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਨੇ ਦੂਜਾ, ਹਰਕੀਰਤ ਕੌਰ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਬਹਿਰਾਮਪੁਰ ਬੇਟ ਨੇ ਤੀਜਾ ਸਥਾਨ ਹਾਸਲ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿਚ ਅੰਮ੍ਰਿਤਾ ਕੁਮਾਰੀ , ਸ ਸ ਸ ਸਕੂਲ ਮਾਛੀਵਾੜਾ ਸਾਹਿਬ ਨੇ ਪਹਿਲਾ, ਯਸ਼ਵੀ ਜੋਸ਼ੀ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਚਮਕੌਰ ਸਾਹਿਬ ਨੇ ਦੂਜਾ, ਜਸਪ੍ਰੀਤ ਸਿੰਘ, ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਨੇ ਤੀਜਾ ਸਥਾਨ ਮੌਕੇ ਤੇ ਚਿੱਤਰਕਾਰੀ ਮੁਕਾਬਲੇ ਵਿਚ ਅਰਸ਼ਪ੍ਰੀਤ ਕੌਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੋਪੜ ਨੇ ਪਹਿਲਾ, ਹਰਪ੍ਰੀਤ ਸਿੰਘ ਜੇ ਐਨ ਵੀ ਸੰਧੂਆਂ ਨੇ ਦੂਜਾ, ਸੁਲਤਾਨ ਜੇ ਐਨ ਵੀ ਸੰਧੂਆਂ ਨੇ ਤੀਜਾ, ਰੰਗੋਲੀ ਵਿਚ ਸਲੋਨੀ ਖ਼ਾਲਸਾ ਸਕੂਲ ਰੋਪੜ ਨੇ ਪਹਿਲਾ, ਰਣਜੀਤ ਕੌਰ ਜੇ ਐਨ ਵੀ ਸੰਧੂਆਂ ਨੇ ਦੂਜਾ ਸਥਾਨ ਹਾਸਲ ਕੀਤਾ ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਮੂਹ ਭਾਗੀਦਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।