28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਮਹਾਂਰਿਸ਼ੀ ਵਾਲਮੀਕਿ ਜੀ ਵਲੋਂ ਰਚਿਤ ਸ੍ਰੀ ਰਾਮਾਇਣ ਤੋਂ ਮਨੁੱਖ ਨੂੰ ਮਿਲਦੀ ਹੈ ਵੱਡੀ ਸੇਧ - ਹਰਜੋਤ ਬੈਂਸ

ਸ੍ਰੀ ਅਨੰਦਪੁਰ ਸਾਹਿਬ, 27 ਅਕਤੂਬਰ (ਕਰਨੈਲ ਸਿੰਘ)-ਮਹਾਂਰਿਸ਼ੀ ਭਗਵਾਨ ਵਾਲਮੀਕਿ ਸਭਾ ਸ੍ਰੀ ਅਨੰਦਪੁਰ ਸਾਹਿਬ ਵਲੋਂ ਸਮੂਹ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਮਹਾਂਰਿਸ਼ੀ ਵਾਲਮੀਕਿ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਤੇ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਇੱਥੋਂ ਦੇ ਚੋਈ ਬਜ਼ਾਰ ਵਿਖੇ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੇ ਮੰਦਿਰ ਵਿਖੇ ਸ੍ਰੀ ਰਮਾਇਣ ਜੀ ਦੇ ਪਾਠ ਦੀ ਭੋਗ ਪਾਏ ਗਏ।

ਮਹਾਂਰਿਸੀ ਵਾਲਮੀਕਿ ਸਭਾ ਸ੍ਰੀ ਅਨੰਦਪੁਰ ਸਾਹਿਬ ਵਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਅਤੇ ਹਾਜ਼ਰ ਸੰਗਤਾਂ ਦੀ ਤਸਵੀਰ। 28-10-2026
ਸ੍ਰੀ ਅਨੰਦਪੁਰ ਸਾਹਿਬ, 27 ਅਕਤੂਬਰ (ਕਰਨੈਲ ਸਿੰਘ)-ਮਹਾਂਰਿਸ਼ੀ ਭਗਵਾਨ ਵਾਲਮੀਕਿ ਸਭਾ ਸ੍ਰੀ ਅਨੰਦਪੁਰ ਸਾਹਿਬ ਵਲੋਂ ਸਮੂਹ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਮਹਾਂਰਿਸ਼ੀ ਵਾਲਮੀਕਿ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਤੇ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਇੱਥੋਂ ਦੇ ਚੋਈ ਬਜ਼ਾਰ ਵਿਖੇ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੇ ਮੰਦਿਰ ਵਿਖੇ ਸ੍ਰੀ ਰਮਾਇਣ ਜੀ ਦੇ ਪਾਠ ਦੀ ਭੋਗ ਪਾਏ ਗਏ। ਉਪਰੰਤ ਧਾਰਮਿਕ ਸਮਾਗਮ ਅਤੇ ਭੰਡਾਰਾ ਸ਼ੁਰੂ ਹੋਇਆ। ਇਸ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵਲੋਂ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਮੰਦਰ ਵਿਖੇ ਮੱਥਾ ਟੇਕਿਆ ਗਿਆ। ਉਨ੍ਹਾਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਸਾਰਿਆਂ ਨੂੰ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਇੱਕ ਬਹੁਤ ਹੀ ਮਹਾਨ ਸ਼ਖਸ਼ੀਅਤ ਸਨ, ਜਿਨਾਂ ਵਲੋਂ ਸ੍ਰੀ ਰਾਮਾਇਣ ਜੀ ਦੀ ਰਚਨਾ ਕੀਤੀ ਗਈ। ਇਸ ਮੌਕੇ ਮਹਾਂਰਿਸ਼ੀ ਭਗਵਾਨ ਵਾਲਮੀਕਿ ਸਭਾ ਦੇ ਪ੍ਰਬੰਧਕਾਂ ਵਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਭਜਨ ਮੰਡਲੀ ਵਲੋਂ ਮਹਾਂਰਿਸ਼ੀ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਮੰਚ ਸੰਚਾਲਨ ਰਾਜ ਘਈ ਵੱਲੋਂ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੋਂਸਲ, ਰਵੀ ਹੰਸ ਚੇਅਰਮੈਨ ਰੇਹੜੀ ਫੜੀ ਖੋਖੇ/ਪ੍ਰਧਾਨ ਵਾਲਮੀਕਿ ਸਭਾ, ਦਲੀਪ ਹੰਸ ਮੈਂਬਰ ਦਲਿਤ ਵਿਕਾਸ ਬੋਰਡ, ਹਰਪਾਲ ਕੌਰ ਮੀਤ ਪ੍ਰਧਾਨ, ਅਰਸ਼ਵਿੰਦਰ ਕੌਰ ਕੌਂਸਲਰ, ਰਜਿੰਦਰ ਬਿੰਦੀ ਭਾਰਤੀ ਵਾਲਮੀਕਿ ਧਰਮ ਸਮਾਜ, ਇੰਦਰਜੀਤ ਸਿੰਘ ਅਰੋੜਾ ਵਪਾਰ ਮੰਡਲ ਪ੍ਰਧਾਨ, ਕੌਂਸਲਰ ਦੀਪਕ ਆਂਗਰਾ ਤੇ ਅਮਨਦੀਪ ਕੌਰ, ਜਗਜੀਤ ਸਿੰਘ ਜੱਗੀ ਠੇਕੇਦਾਰ, ਜਸਪ੍ਰੀਤ ਸਿੰਘ, ਮਾ. ਰਾਜ ਕੁਮਾਰ, ਰਾਜੀਵ ਘਈ, ਧਰਮਪਾਲ, ਸੰਜੀਵ ਘਈ, ਰਾਮਪਾਲ, ਰੋਹਿਤ ਘਈ, ਰਾਮ ਪ੍ਰਕਾਸ਼, ਸੰਜੀਵ ਕੁਮਾਰ, ਪਰਮਿੰਦਰ ਘੱਗਾ, ਹਰੀਕਿਸ਼ਨ, ਓਮ ਪ੍ਰਕਾਸ਼, ਸੁਖਦੇਵ ਕੌਂਸਲਰ ਪ੍ਰਧਾਨ ਰੇਹੜੀਫੜੀ ਖੋਖਾ ਯੂਨੀਅਨ, ਐਡਵੋਕੇਟ ਜਰਨੈਲ ਸਿੰਘ, ਜਤਿਨ ਕੋਸ਼ਲ, ਰਾਜਦੀਪ ਕਾਕੂ, ਜਸਦੀਪ ਆਲਮ ਹਾਜ਼ਰ ਸਨ।
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੇ ਆਦਰਸ਼ਾਂ ਤੋਂ ਸੇਧ ਲੈ ਕੇ ਸਮਾਜਿਕ ਬਰਾਬਰੀ ਦਾ ਸੁਨੇਹਾ ਅਪਣਾਈਏ : ਵਿਸ਼ਵ ਪਾਲ ਰਾਣਾ ਅਗਲੀ ਖ਼ਬਰ ਗੁਰਦੁਆਰਾ ਕਲਗੀਧਰ ਟਿੱਬੀ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਭਾਈ ਰਣਬੀਰ ਸਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।