23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਨੰਗਲ ਅੰਡਰ ਪਾਸ ਦੇ ਮੁੜ ਨਿਰਮਾਣ ਸਬੰਧੀ ਮੀਟਿੰਗ ਵਿਚ ਹਾਜ਼ਰ ਸੰਘਰਸ਼ ਕਮੇਟੀ ਦੇ ਨੁਮਾਇੰਦੇ, ਵਪਾਰੀ ਅਤੇ ਦੁਕਾਨਦਾਰ। ਨੰਗਲ ਪਹਿਲਾਂ , ਸਿਆਸਤ ਬਾਅਦ ’ ਚ ਅੰਡਰ ਪਾਸ ਦੇ ਮੁੜ ਨਿਰਮਾਣ ਲਈ ਵਪਾਰੀ ਇੱਕਜੁੱਟ ਸੰਘਰਸ਼ ਕਮੇਟੀ, ਵਪਾਰੀਆਂ ਤੇ ਦੁਕਾਨਦਾਰਾਂ ਦੀ ਮੀਟਿੰਗ

ਨੰਗਲ, 22 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਅੰਡਰ ਪਾਸ ਦੇ ਮੁੜ ਨਿਰਮਾਣ ਦੀ ਮੰਗ ਹੁਣ ਸ਼ਹਿਰ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਤੱਕ ਸੀਮਤ ਨਹੀਂ ਰਹੀ, ਸਗੋਂ ਇਹ ਸਮੁੱਚੇ ਸ਼ਹਿਰ ਦੀ ਆਵਾਜਾਈ, ਕਾਰੋਬਾਰ ਅਤੇ ਬੁਨਿਆਦੀ ਸਹੂਲਤਾਂ ਨਾਲ ਜੁੜਿਆ ਅਹਿਮ ਲੋਕ ਮਸਲਾ ਬਣ ਚੁੱਕੀ ਹੈ। ਇਸ ਮੰਗ ਨੂੰ ਸਿਆਸੀ ਰੰਗਤ ਤੋਂ ਦੂਰ ਰੱਖਦਿਆਂ ਸਾਂਝੀ ਆਵਾਜ਼ ਬੁਲੰਦ ਕਰਨ ਲਈ ਸ਼ਿਵ ਮੰਦਰ, ਮੇਨ ਮਾਰਕੀਟ ਨੰਗਲ ਵਿਖੇ ਸੰਘਰਸ਼ ਕਮੇਟੀ, ਵਪਾਰੀਆਂ ਅਤੇ ਦੁਕਾਨਦਾਰਾਂ ਦੀ ਮੀਟਿੰਗ ਹੋਈ।

ਅਜੀਤ ਡੈਸਕ 23-10-2026
ਨੰਗਲ, 22 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਅੰਡਰ ਪਾਸ ਦੇ ਮੁੜ ਨਿਰਮਾਣ ਦੀ ਮੰਗ ਹੁਣ ਸ਼ਹਿਰ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਤੱਕ ਸੀਮਤ ਨਹੀਂ ਰਹੀ, ਸਗੋਂ ਇਹ ਸਮੁੱਚੇ ਸ਼ਹਿਰ ਦੀ ਆਵਾਜਾਈ, ਕਾਰੋਬਾਰ ਅਤੇ ਬੁਨਿਆਦੀ ਸਹੂਲਤਾਂ ਨਾਲ ਜੁੜਿਆ ਅਹਿਮ ਲੋਕ ਮਸਲਾ ਬਣ ਚੁੱਕੀ ਹੈ। ਇਸ ਮੰਗ ਨੂੰ ਸਿਆਸੀ ਰੰਗਤ ਤੋਂ ਦੂਰ ਰੱਖਦਿਆਂ ਸਾਂਝੀ ਆਵਾਜ਼ ਬੁਲੰਦ ਕਰਨ ਲਈ ਸ਼ਿਵ ਮੰਦਰ, ਮੇਨ ਮਾਰਕੀਟ ਨੰਗਲ ਵਿਖੇ ਸੰਘਰਸ਼ ਕਮੇਟੀ, ਵਪਾਰੀਆਂ ਅਤੇ ਦੁਕਾਨਦਾਰਾਂ ਦੀ ਮੀਟਿੰਗ ਹੋਈ। ਮੀਟਿੰਗ ਵਿਚ ਬੀ.ਐੱਮ.ਐੱਸ. ਦੇ ਸੰਗਠਨ ਮੰਤਰੀ ਨਿਰੰਜਨ ਵੀ ਹਾਜ਼ਰ ਰਹੇ। ਵਿਚਾਰ-ਵਟਾਂਦਰੇ ਦੌਰਾਨ ਆਗੂਆਂ ਨੇ ਕਿਹਾ ਕਿ ਅੰਡਰ ਪਾਸ ਦਾ ਮੁੜ ਨਿਰਮਾਣ ਕਿਸੇ ਇੱਕ ਜਥੇਬੰਦੀ ਜਾਂ ਸਿਆਸੀ ਪਾਰਟੀ ਦਾ ਮਸਲਾ ਨਹੀਂ, ਬਲਕਿ ਪੂਰੇ ਨੰਗਲ ਦੀ ਸਾਂਝੀ ਲੋੜ ਹੈ। ਅੰਡਰ ਪਾਸ ਬੰਦ ਹੋਣ ਕਾਰਨ ਲੋਕਾਂ ਦੀ ਰੋਜ਼ਾਨਾ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਬਾਜ਼ਾਰਾਂ ਦੇ ਕਾਰੋਬਾਰ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਇਸ ਤੋਂ ਇਲਾਵਾ ਸ਼ਮਸ਼ਾਨਘਾਟ ਤੱਕ ਪਹੁੰਚ ਲਈ ਵੀ ਇਹ ਰਸਤਾ ਬੇਹੱਦ ਮਹੱਤਵਪੂਰਨ ਹੈ। ਸੰਘਰਸ਼ ਕਮੇਟੀ ਨੇ ਸਾਰੇ ਸਿਆਸੀ ਆਗੂਆਂ, ਪੱਤਰਕਾਰਾਂ, ਵਪਾਰੀ ਜਥੇਬੰਦੀਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਮੰਗ ਲਈ ਇੱਕਜੁੱਟ ਹੋਣ। ਆਗੂਆਂ ਨੇ ਕਿਹਾ ਕਿ ਲੋਕ ਮਸਲੇ ਨੂੰ ਸਿਆਸੀ ਖਿੱਚੋਤਾਣ ਦਾ ਹਿੱਸਾ ਬਣਾਉਣ ਨਾਲ ਮੰਗ ਕਮਜ਼ੋਰ ਹੋ ਸਕਦੀ ਹੈ, ਜਦਕਿ ਸਾਂਝੀ ਕੋਸ਼ਿਸ਼ ਨਾਲ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗਾਂ ’ਤੇ ਪ੍ਰਭਾਵਸ਼ਾਲੀ ਦਬਾਅ ਬਣਾਇਆ ਜਾ ਸਕਦਾ ਹੈ। ਵਪਾਰੀਆਂ ਨੇ ਕਿਹਾ ਕਿ ਨੰਗਲ ਦੇ ਵਿਕਾਸ ਅਤੇ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਸਾਂਝੀ ਪਹੁੰਚ ਜ਼ਰੂਰੀ ਹੈ। ਉਨ੍ਹਾਂ ਦਾ ਸੁਨੇਹਾ ਸੀ—“ਨੰਗਲ ਪਹਿਲਾਂ, ਸਿਆਸਤ ਬਾਅਦ ਵਿਚ।”
ਪਿਛਲੀ ਖ਼ਬਰ ਬਲਕਾਰ ਸਿੰਘ ਬੈਨੀਵਾਲ ਆਮ ਆਦਮੀ ਪਾਰਟੀ ਦੇ ਮਾਲਵਾ ਈਸਟ ਜ਼ੋਨ ਦੇ ਇੰਚਾਰਜ ਨਿਯੁਕਤ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਸਿਫ਼ਾ... ਅਗਲੀ ਖ਼ਬਰ ਰਮਨ ਸ਼ਰਮਾ ਦੀ ਨਿਯੁਕਤੀ ਨਾਲ ਨੰਗਲ ਦੀ ਭਾਜਪਾ ਸਿਆਸਤ ’ ਚ ਵਧੀ ਹਲਚਲ ਬ੍ਰਾਹਮਣ ਸਭਾ ਨੇ ਕੀਤਾ ਸਵਾਗਤ; ਨਵੀਂ ਜ਼ਿੰਮੇਵਾਰੀ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।