ਬੇਲਾ ਕਾਲਜ ਦੇ ਕਾਮਰਸ ਵਿਭਾਗ ਵਲੋਂ ਵਰਕਸ਼ਾਪ
ਬੇਲਾ, 21 ਅਕਤੂਬਰ (ਮਨਜੀਤ ਸਿੰਘ ਸੈਣੀ)- ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੋਸਟ-ਗੈਰਜੂਏਟ ਕਾਮਰਸ ਵਿਭਾਗ ਵਲੋਂ ਪੋਰਟਫੋਲੀਓ ਮੈਨੇਜਮੈਂਟ ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਵਿਸ਼ਵ ਦੀਪ ਸ਼ਰਮਾ, ਸਮਾਰਟ ਟਰੇਨਰ ਸਕਿਊਰਿਟੀਜ਼ ਐਂਡ ਐਕਸਚੇਂਜ ਆਫ਼ ਇੰਡੀਆ (ਸੇਬੀ) ਨੈਸ਼ਨਲ ਸੈਂਟਰ ਆਫ਼ ਫਾਈਨੈਂਸ਼ੀਅਲ ਐਜੂਕੇਸ਼ਨ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਰੂਰਲ ਡਿਵੈੱਲਪਮੈਂਟ ਵਲੋਂ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਗਈ।
ਬ
ਬੇਲਾ ਕਾਲਜ ਦੇ ਕਾਮਰਸ ਵਿਭਾਗ ਵਲੋਂ ਕਰਵਾਈ ਵਰਕਸ਼ਾਪ ਵਿਚ ਹਿੱਸਾ ਦੌਰਾਨ ਮਾਹਿਰਾਂ ਦਾ ਸਨਮਾਨ ਕਰਦੇ ਹੋਏ,ਸਕੱਤਰ ਜਗਵਿੰਦਰ ਸਿੰਘ ਪੰਮੀ, ਪ੍ਰਿੰਸੀਪਲ ਸਤਵੰਤ ਕੌਰ ਸ਼ਾਹੀ। ਤਸਵੀਰ: ਮਨਜੀਤ ਸਿੰਘ ਸੈਣੀ
22-10-2026
ਬੇਲਾ, 21 ਅਕਤੂਬਰ (ਮਨਜੀਤ ਸਿੰਘ ਸੈਣੀ)- ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੋਸਟ-ਗੈਰਜੂਏਟ ਕਾਮਰਸ ਵਿਭਾਗ ਵਲੋਂ ਪੋਰਟਫੋਲੀਓ ਮੈਨੇਜਮੈਂਟ ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਵਿਸ਼ਵ ਦੀਪ ਸ਼ਰਮਾ, ਸਮਾਰਟ ਟਰੇਨਰ ਸਕਿਊਰਿਟੀਜ਼ ਐਂਡ ਐਕਸਚੇਂਜ ਆਫ਼ ਇੰਡੀਆ (ਸੇਬੀ) ਨੈਸ਼ਨਲ ਸੈਂਟਰ ਆਫ਼ ਫਾਈਨੈਂਸ਼ੀਅਲ ਐਜੂਕੇਸ਼ਨ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਰੂਰਲ ਡਿਵੈੱਲਪਮੈਂਟ ਵਲੋਂ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਗਈ। ਵਰਕਸ਼ਾਪ ਵਿਚ ਸ਼ਰਮਾ ਦਾ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਵਲੋਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨਿਵੇਸ਼ ਅਤੇ ਬੱਚਤਾਂ ਦੇ ਵਿਸ਼ੇ ’ਤੇ ਆਧਾਰਿਤ ਇਸ ਵਰਕਸ਼ਾਪ ਦੇ ਉਦੇਸ਼ ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਸ਼ਰਮਾ ਨੇ ਪਹਿਲੇ ਸੈਸ਼ਨ ਵਿਚ ਵਿਦਿਆਰਥੀਆਂ ਨਾਲ ਨਿਫ਼ਟੀ, ਸੇਬੀ, ਸਟਾਕ ਐਕਸਚੇਂਜ, ਸ਼ੇਅਰ ਮਾਰਕੀਟ ਆਦਿ ਦੇ ਰੁਝਾਨਾਂ, ਲਘੂ ਅਤੇ ਦੀਰਘ ਨਿਵੇਸ਼ ਦੀ ਮਹੱਤਤਾ ਅਤੇ ਬੱਚਤ ਦੀ ਸਹੀ ਪਰਿਭਾਸ਼ਾ ਅਤੇ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਵਰਕਸ਼ਾਪ ਦੌਰਾਨ ਪ੍ਰਤੀ ਭਾਗੀਆਂ ਨੇ ਪੈ੍ਰਕਟੀਕਲ ਉਦਾਹਰਨਾਂ ਰਾਹੀਂ ਆਪਣੇ ਤਜਰਬੇ ਅਤੇ ਸਮਰੱਥਾ ਅਨੁਸਾਰ ਵਿੱਤੀ ਸਿੱਖਿਆ ਅਤੇ ਵਿਕਾਸ ਬਾਰੇ ਗੁਰ ਸਿੱਖੇ। ਪ੍ਰੋ. ਇਸ਼ੂ ਬਾਲਾ ਨੇ ਪ੍ਰਤੀ ਭਾਗੀਆਂ ਨੂੰ ਛੋਟੀਆਂ ਬੱਚਤਾਂ ਨਾਲ ਨਿਵੇਸ਼ ਕਰਨ ਲਈ ਪੇ੍ਰਰਿਆ ਅਤੇ ਦੱਸਿਆ ਕਿ ਸਹੀ ਪੋਰਟਫੋਲੀਓ ਨਿਵੇਸ਼ ਜੋਖ਼ਮ ਅਤੇ ਰਿਟਰਨ ਨੂੰ ਸੰਤੁਲਿਤ ਕਰ ਸਕਦਾ ਹੈ। ਦੂਜੇ ਸੈਸ਼ਨ ਦੌਰਾਨ ਸ਼ਰਮਾ ਨੇ ਸਰਕਾਰੀ ਯੋਜਨਾਵਾਂ ਪੀ.ਪੀ.ਐਫ, ਐਨ.ਐਸ.ਸੀ. ਅਤੇ ਸਟਾਕ ਮਾਰਕੀਟ ਦੇ ਜੋਖ਼ਿਮਾਂ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਪ੍ਰਤੀ ਭਾਗੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਗਗਨਦੀਪ ਕੌਰ ਨੇ ਸ਼ਰਮਾ ਅਤੇ ਪ੍ਰਤੀ ਭਾਗੀਆਂ ਦਾ ਧੰਨਵਾਦ ਵਿਅਕਤ ਕੀਤਾ ਅਤੇ ਆਸ ਜਤਾਈ ਕਿ ਪ੍ਰਤੀ ਭਾਗੀ ਵਿੱਤੀ ਚੇਤਨਤਾ ਅਤੇ ਸਵੈ-ਨਿਰਭਰਤਾ ਦੇ ਗੁਰਾਂ ਨੂੰ ਗ੍ਰਹਿਣ ਕਰਨਗੇ। ਇਸ ਮੌਕੇ ਪ੍ਰਗਤੀ ਪਰਿਵਾਰ ਸਮਿਤੀ, ਐਨ.ਜੀ.ਓ. ਨਾਲ ਐਮ.ਓ.ਯੂ. ਵੀ ਸਾਈਨ ਕੀਤਾ ਗਿਆ। ਇਸ ਮੌਕੇ ਡਾ. ਨਰਿਪਇੰਦਰ ਕੌਰ, ਪ੍ਰੋ. ਇਸ਼ਾ ਰਾਣੀ ਅਤੇ ਪ੍ਰੋ. ਪਾਇਲ ਸ਼ਰਮਾ ਹਾਜ਼ਰ ਸਨ।