ਨੇਚਰ ਸਟੱਡੀ ਕੈਂਪ ਲਈ ਜ਼ਿਲ੍ਹੇ ’ਚੋਂ 50 ਵਿਦਿਆਰਥੀ ਮੋਰਨੀ ਹਿਲਜ਼ ਲਈ ਰਵਾਨਾ
ਰੂਪਨਗਰ, 16 ਅਕਤੂਬਰ (ਯਸ਼ਵੰਤ ਬੱਸੀ)-ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪਰਿਸ਼ਦ ਦੀ ਪਹਿਲਕਦਮੀ ਤਹਿਤ ਵਿਦਿਆਰਥੀਆਂ ਵਿਚ ਕੁਦਰਤ ਅਤੇ ਕੁਦਰਤੀ ਸਾਧਨਾਂ ਪ੍ਰਤੀ ਸਨੇਹ ਅਤੇ ਜਾਗਰੂਕਤਾ ਪੈਦਾ ਕਰਨ ਲਈ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 50 ਵਿਦਿਆਰਥੀਆਂ ਦੀ ਟੋਲੀ ਨੂੰ ਪ੍ਰਿੰਸੀਪਲ ਸੰਦੀਪ ਕੌਰ ਨੇ ਰੂਪਨਗਰ ਤੋਂ ਰਵਾਨਾ ਕੀਤਾ। ਵਾਤਾਵਰਨ ਸਿੱਖਿਆ ਦੇ ਜ਼ਿਲ੍ਹਾ ਕੋਆਰਡੀਨੇਟਰ ਸੁਖਜੀਤ ਸਿੰਘ ਕੈਂਥ ਦੀ ਅਗਵਾਈ ਵਿਚ ਗਏ ਇਹ ਵਿਦਿਆਰਥੀ ਜਿੱਥੇ ਸਿੱਧੇ ਤੌਰ ’ਤੇ ਕੁਦਰਤ ਨਾਲ ਜੁੜਨਗੇ, ਉੱਥੇ ਹੀ ਬੱਚਿਆਂ ਨੂੰ ਵੱਖ-ਵੱਖ ਗਤੀਵਿਧੀਆਂ ਰਾਹੀਂ ਵਾਤਾਵਰਨ ਸੰਭਾਲ ਦੇ ਸੰਕਲਪਾਂ ਤੋਂ ਜਾਣੂ ਵੀ ਕਰਵਾਇਆ ਜਾਵੇਗਾ।
ਅਜੀਤ ਡੈਸਕ
17-10-2026