17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਹੰਬੇਵਾਲ ਦੀ ਪੰਚਾਇਤ ਵਲੋਂ ਵਾਲੀਬਾਲ ਗਰਾਊਂਡ ਬਣਾਉਣ ਦਾ ਵਿਰੋਧ ਪੋਲ ਪੁੱਟ ਕੇ ਕਬਜ਼ੇ ’ ਚ ਲਏ

ਨੰਗਲ, 16 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਅੱਜ ਸਵੇਰੇ ਪਿੰਡ ਹੰਬੇਵਾਲ ਦੀ ਪੰਚਾਇਤ ਨੇ ਪਿੰਡ ਦੇ ਕਮਿਊਨਿਟੀ ਸੈਂਟਰ ਲਾਗੇ ਬਣਾਈ ਜਾ ਰਹੀ ਵਾਲੀਬਾਲ ਗਰਾਊਂਡ ਦੇ ਪੋਲ ਪੁੱਟ ਕੇ ਆਪਣੇ ਕਬਜ਼ੇ ’ਚ ਲੈ ਲਏ। ਮੌਕੇ ’ਤੇ ਪੱਤਰਕਾਰਾਂ ਨੂੰ ਸਰਪੰਚ ਸੰਜੂ ਰਾਣਾ, ਪੰਚ ਹਰਦੀਪ, ਪੰਚ ਗੁਰਬਸ਼, ਚਮਨ ਲਾਲ, ਰਾਣਾ ਦਵਿੰਦਰ ਸਿੰਘ ਨਿਧੱੜਕ ਨੇ ਦੱਸਿਆ ਕਿ ਨੰਗਲ ਨਗਰ ਕੌਂਸਲ ਨੇ ਸਾਡੀ ਪ੍ਰਵਾਨਗੀ ਤੋਂ ਬਗੈਰ ਕੰਮ ਸ਼ੁਰੂ ਕੀਤਾ ਹੈ।

ਅਜੀਤ ਡੈਸਕ 17-10-2026
ਨੰਗਲ, 16 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਅੱਜ ਸਵੇਰੇ ਪਿੰਡ ਹੰਬੇਵਾਲ ਦੀ ਪੰਚਾਇਤ ਨੇ ਪਿੰਡ ਦੇ ਕਮਿਊਨਿਟੀ ਸੈਂਟਰ ਲਾਗੇ ਬਣਾਈ ਜਾ ਰਹੀ ਵਾਲੀਬਾਲ ਗਰਾਊਂਡ ਦੇ ਪੋਲ ਪੁੱਟ ਕੇ ਆਪਣੇ ਕਬਜ਼ੇ ’ਚ ਲੈ ਲਏ। ਮੌਕੇ ’ਤੇ ਪੱਤਰਕਾਰਾਂ ਨੂੰ ਸਰਪੰਚ ਸੰਜੂ ਰਾਣਾ, ਪੰਚ ਹਰਦੀਪ, ਪੰਚ ਗੁਰਬਸ਼, ਚਮਨ ਲਾਲ, ਰਾਣਾ ਦਵਿੰਦਰ ਸਿੰਘ ਨਿਧੱੜਕ ਨੇ ਦੱਸਿਆ ਕਿ ਨੰਗਲ ਨਗਰ ਕੌਂਸਲ ਨੇ ਸਾਡੀ ਪ੍ਰਵਾਨਗੀ ਤੋਂ ਬਗੈਰ ਕੰਮ ਸ਼ੁਰੂ ਕੀਤਾ ਹੈ। ਅਸੀਂ ਪੋਲ ਪੁੱਟ ਦਿੱਤੇ ਹਨ। ਅਸੀਂ ਵਿਕਾਸ ਦੇ ਵਿਰੋਧੀ ਨਹੀਂ ਪਰ ਕਮਿਊਨਿਟੀ ਸੈਂਟਰ ਲਾਗੇ ਥਾਂ ਨਹੀਂ ਦਿੱਤੀ ਜਾ ਸਕਦੀ। ਜੇ ਸਾਡੇ ਨਾਲ ਬੈਠ ਕੇ ਗੱਲ ਕੀਤੀ ਜਾਵੇ ਤਾਂ ਕਿਸੇ ਹੋਰ ਥਾਂ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਇਸੇ ਦੌਰਾਨ ਪਿੰਡ ਹੰਬੇਵਾਲ ਦੇ ਨਿਵਾਸੀ ਅਰਵਿੰਦ ਰਾਣਾ ਨੇ ਦੱਸਿਆ ਕਿ ਕੁੱਝ ਸਰਕਾਰੀ ਵਿਅਕਤੀ ਪਿੰਡ ਆਏ ਸਨ ਅਤੇ ਉਨ੍ਹਾਂ ਨੂੰ ਮੈਂ ਅਤੇ ਕੁਝ ਹੋਰਨਾਂ ਨੇ ਇਸ ਵਿਹਲੀ ਥਾਂ ਬਾਰੇ ਦੱਸਿਆ ਸੀ। ਕਮਿਊਨਿਟੀ ਸੈਂਟਰ ਦੇ ਲਾਗੇ ਸਥਿਤ ਖਾਲੀ ਪਈ ਜ਼ਮੀਨ ਦੇ ਮਾਲਕ ਰਵਿੰਦਰ ਨੇ ਦੱਸਿਆ ਕਿ ਭਾਵੇਂ ਮੇਰੀ ਜਮੀਨ ਖਾਲੀ ਪਈ ਹੈ ਮੈਂ ਕੋਈ ਗਰਾਊਂਡ ਨਹੀਂ ਬਣਨ ਦਿਆਂਗਾ। ਸੰਪਰਕ ਕਰਨ ’ਤੇ ਨਗਰ ਕੌਂਸਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਪੋਲ ਸਾਡੇ ਨਹੀਂ ਅਤੇ ਨਾ ਹੀ ਅਸੀਂ ਲਾਏ ਹਨ। ਇਲਾਕੇ ਦੇ ਲੋਕੀਂ ਬਹੁਤ ਹੀ ਹੈਰਾਨ ਹਨ ਕਿ ਜੇ ਇਹ ਪੋਲ ਨਗਰ ਕੌਂਸਲ ਦੇ ਨਹੀਂ ਤਾਂ ਫੇਰ ਕੋਣ ਲਵਾ ਗਿਆ? ਪਿੰਡ ਦੇ ਇੱਕ ਵਿਅਕਤੀ ਨੇ ਇਸ ਪੱਤਰਕਾਰ ਨੂੰ ਇਹ ਵੀ ਦੱਸਿਆ ਕਿ ਇਸ ਖਿੱਤੇ ’ਚ ਇਕ ਪ੍ਰਭਾਵਸ਼ਾਲੀ ਵਿਅਕਤੀ ਅਨੈਤਿਕ ਕਾਰੋਬਾਰ ਵੀ ਕਰ ਰਿਹਾ ਹੈ। ਇਸ ਕਾਰੋਬਾਰ ਬਾਰੇ ਸਰਦਾਰ ਭਗਵੰਤ ਸਿੰਘ ਮਾਨ ਦੇ ਸੀ. ਐਮ. ਪੋਰਟਲ ’ਤੇ ਸ਼ਿਕਾਇਤ ਵੀ ਹੋਈ ਸੀ ।
ਪਿਛਲੀ ਖ਼ਬਰ ਚੋਣਾਂ ਤੋਂ ਪਹਿਲਾਂ ਨੰਗਲ ਕਾਂਗਰਸ ਦੀ ਜਥੇਬੰਦਕ ਮਜ਼ਬੂਤੀ ਤੇਜ਼ ਅਗਲੀ ਖ਼ਬਰ ਨਵਰਾਤਰਿਆਂ ਮੌਕੇ ਚਾਰ ਰੋਜ਼ਾ ਲੰਗਰ ਲਗਾਉਣ ਲਈ ਪਿੰਡ ਲੈਹੜੀਆਂ ਤੋਂ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।