13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਰੂਪਨਗਰ ਵਿਚ ਰਾਮ - ਲੀਲ੍ਹਾ ਦੇ ਦੂਜੇ ਦਿਨ ਰਾਮ ਜਨਮ , ਸੀਤਾ ਪ੍ਰਗਟ ਹੋਣ ਅਤੇ ਰਾਵਣ ਦੇ ਅੱਤਿਆਚਾਰਾਂ ਦਾ ਮੰਚਨ

ਰੂਪਨਗਰ, 12 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਵਿਚ ਵੱਖ-ਵੱਖ ਥਾਵਾਂ ’ਤੇ ਕਰਵਾਈਆਂ ਜਾ ਰਹੀਆਂ ਸਾਲਾਨਾ ਰਾਮ-ਲੀਲ੍ਹਾ ਦੇ ਦੂਜੇ ਦਿਨ ਰਾਮਾਇਣ ਦੇ ਮਹੱਤਵਪੂਰਨ ਧਾਰਮਿਕ ਪ੍ਰਸੰਗਾਂ ਦਾ ਮਨਮੋਹਕ ਮੰਚਨ ਕੀਤਾ ਗਿਆ। ਸ੍ਰੀ ਸਨਾਤਨ ਧਰਮ ਰਾਮ ਲੀਲਾ ਕਮੇਟੀ (ਰਜਿ.)

ਅਜੀਤ ਡੈਸਕ 13-10-2026
ਰੂਪਨਗਰ, 12 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਵਿਚ ਵੱਖ-ਵੱਖ ਥਾਵਾਂ ’ਤੇ ਕਰਵਾਈਆਂ ਜਾ ਰਹੀਆਂ ਸਾਲਾਨਾ ਰਾਮ-ਲੀਲ੍ਹਾ ਦੇ ਦੂਜੇ ਦਿਨ ਰਾਮਾਇਣ ਦੇ ਮਹੱਤਵਪੂਰਨ ਧਾਰਮਿਕ ਪ੍ਰਸੰਗਾਂ ਦਾ ਮਨਮੋਹਕ ਮੰਚਨ ਕੀਤਾ ਗਿਆ। ਸ੍ਰੀ ਸਨਾਤਨ ਧਰਮ ਰਾਮ ਲੀਲਾ ਕਮੇਟੀ (ਰਜਿ.) ਵਲੋਂ ਸ੍ਰੀ ਰਾਮ-ਲੀਲ੍ਹਾ ਗਰਾਊਂਡ ਅਤੇ ਸ੍ਰੀ ਹਨੂੰਮਾਨ ਮੰਦਰ ਮਹਾਵੀਰ ਦਲ ਵਲੋਂ ਮਕਬਰਾ ਗਰਾਊਂਡ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਦੌਰਾਨ ਕਲਾਕਾਰਾਂ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਸ੍ਰੀ ਰਾਮ-ਲੀਲ੍ਹਾ ਗਰਾਊਂਡ ਵਿਖੇ ਦੂਜੇ ਦਿਨ ਦੇ ਸਮਾਗਮ ਦਾ ਉਦਘਾਟਨ ਸੁਵਰਣਕਾਰ ਸੰਘ, ਧੌਣੀ ਦੇ ਪ੍ਰਧਾਨ ਅਜੇ ਨਿਸ਼ਚਲ ਨੇ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਮਾਤਾ ਦੀ ਆਰਤੀ ਨਾਲ ਹੋਈ। ਇਸ ਮੌਕੇ ਮਹਾਰਾਜਾ ਦਸ਼ਰਥ ਵਲੋਂ ਪੁੱਤਰ ਪ੍ਰਾਪਤੀ ਲਈ ਪੁਤਰੇਸ਼ਟੀ ਯੱਗ ਕਰਵਾਉਣ, ਭਗਵਾਨ ਸ੍ਰੀ ਰਾਮ ਸਮੇਤ ਚਾਰ ਪੁੱਤਰਾਂ ਦੇ ਜਨਮ ਅਤੇ ਨਾਮਕਰਨ, ਰਾਜਾ ਜਨਕ ਵਲੋਂ ਹਲ ਚਲਾਉਣ ਸਮੇਂ ਮਾਤਾ ਸੀਤਾ ਦੇ ਪ੍ਰਗਟ ਹੋਣ ਅਤੇ ਮਹਾਰਿਸ਼ੀ ਵਿਸ਼ਵਾਮਿੱਤਰ ਵਲੋਂ ਸ੍ਰੀ ਰਾਮ ਤੇ ਲਕਸ਼ਮਣ ਨੂੰ ਤਾੜਕਾ ਦੇ ਵਧ ਲਈ ਨਾਲ ਲਿਜਾਣ ਦੇ ਦ੍ਰਿਸ਼ ਪੇਸ਼ ਕੀਤੇ ਗਏ। ਇਸੇ ਤਰ੍ਹਾਂ ਮਕਬਰਾ ਗਰਾਊਂਡ ਵਿਖੇ ਸ੍ਰੀ ਹਨੂੰਮਾਨ ਮੰਦਰ ਮਹਾਵੀਰ ਦਲ ਦੀ ਰਾਮ-ਲੀਲ੍ਹਾ ਦੌਰਾਨ ਵੇਦਵਤੀ ਪ੍ਰਸੰਗ, ਰਾਵਣ ਦੇ ਅੱਤਿਆਚਾਰਾਂ, ਭਗਵਾਨ ਸ੍ਰੀ ਰਾਮ ਦੇ ਜਨਮ ਅਤੇ ਮਾਤਾ ਸੀਤਾ ਦੇ ਪ੍ਰਗਟ ਹੋਣ ਦੇ ਦ੍ਰਿਸ਼ਾਂ ਦਾ ਮੰਚਨ ਕੀਤਾ ਗਿਆ। ਬਾਲ ਰੂਪ ਸ੍ਰੀ ਰਾਮ ਅਤੇ ਮਾਤਾ ਸੀਤਾ ਦੇ ਪ੍ਰਗਟ ਹੋਣ ਸਮੇਂ ਪੰਡਾਲ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਮਕਬਰਾ ਗਰਾਊਂਡ ਵਿਖੇ ਮਹੇਸ਼ ਸਿੰਗਲਾ, ਸੁਖਵਿੰਦਰ ਸਿੰਘ ਪਟਵਾਰੀ, ਡਾ. ਅਨੁਪਮ ਸ਼ਰਮਾ ਅਤੇ ਮੋਹਿਤ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਮੇਟੀ ਦੇ ਅਹੁਦੇਦਾਰਾਂ ਨੇ ਮਹਿਮਾਨਾਂ ਦਾ ਸਵਾਗਤ ਕਰਕੇ ਸਨਮਾਨਿਤ ਕੀਤਾ। ਮਹਿਮਾਨਾਂ ਨੇ ਕਿਹਾ ਕਿ ਰਾਮ-ਲੀਲ੍ਹਾ ਵਰਗੇ ਧਾਰਮਿਕ ਆਯੋਜਨ ਸਮਾਜ ਵਿਚ ਭਾਈਚਾਰੇ, ਧਾਰਮਿਕ ਸਦਭਾਵਨਾ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਸ੍ਰੀ ਸਨਾਤਨ ਧਰਮ ਰਾਮ-ਲੀਲ੍ਹਾ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਅਤੇ ਮਕਬਰਾ ਗਰਾਊਂਡ ਦੀ ਰਾਮਲੀਲਾ ਕਮੇਟੀ ਦੇ ਪ੍ਰਧਾਨ ਯੋਗੇਸ਼ ਗੁਪਤਾ ਤੇ ਮਹਾਵੀਰ ਦਲ ਦੇ ਪ੍ਰਧਾਨ ਕਪਿਲ ਦੇਵ ਸ਼ਰਮਾ ਸਮੇਤ ਦੋਵਾਂ ਸਮਾਗਮਾਂ ਦੇ ਪ੍ਰਬੰਧਕ, ਮੈਂਬਰ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ। ਪ੍ਰਬੰਧਕਾਂ ਨੇ ਸ਼ਹਿਰ ਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਧਾਰਮਿਕ ਅਤੇ ਸਭਿਆਚਾਰਕ ਵਿਰਸੇ ਨਾਲ ਜੋੜਨ ਲਈ ਪਰਿਵਾਰਾਂ ਸਮੇਤ ਰਾਮ-ਲੀਲ੍ਹਾ ਦੇਖਣ ਪਹੁੰਚਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਜ਼ਿਲ੍ਹੇ ’ ਚ ਐੱਸ . ਆਈ . ਆਰ . ਮੁਕੰਮਲ , ਕੁੱਲ 5,32,551 ਵੋਟਰ ਦਰਜ - ਡਿਪਟੀ ਕਮਿਸ਼ਨਰ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਐਥਲੈਟਿਕਸ ਮੁਕਾਬਲਿਆਂ ਵਿਚ ਬ੍ਰਿਟਿਸ਼ ਕੋਲੰਬੀਆ ਸਕੂਲ ਦੇ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।