ਰੂਪਨਗਰ ਵਿਚ ਤਿੰਨ ਥਾਵਾਂ ’ ਤੇ ਰਾਮ ਲੀਲ੍ਹਾ ਦਾ ਸ਼ਾਨਦਾਰ ਆਗਾਜ਼ ਧਾਰਮਿਕ ਪ੍ਰਸੰਗਾਂ ਦੇ ਮੰਚਨ ਨਾਲ ਗੂੰਜਿਆ ਸ਼ਹਿਰ, ਪ੍ਰਬੰਧਕਾਂ ਨੇ ਸ੍ਰੀ ਰਾਮ ਦੇ ਆਦਰਸ਼ਾਂ ’ਤੇ ਚੱਲਣ ਦਾ ਦਿੱਤਾ ਸੰਦੇਸ਼
ਰੂਪਨਗਰ, 11 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ ਵਿਚ ਨਵਰਾਤਰਿਆਂ ਦੇ ਮੌਕੇ ਤਿੰਨ ਥਾਵਾਂ ’ਤੇ ਰਾਮ ਲੀਲਾਵਾਂ ਦਾ ਆਗਾਜ਼ ਧਾਰਮਿਕ ਉਤਸ਼ਾਹ ਅਤੇ ਸ਼ਰਧਾ ਨਾਲ ਹੋਇਆ। ਸਨਾਤਨ ਧਰਮ ਰਾਮ ਲੀਲ੍ਹਾ ਕਮੇਟੀ, ਜੈ ਜਗਦੰਬੇ ਰਾਮ ਲੀਲ੍ਹਾ ਐਂਡ ਵੈੱਲਫੇਅਰ ਸੋਸਾਇਟੀ ਅਤੇ ਹਨੂਮਾਨ ਮੰਦਰ ਮਹਾਵੀਰ ਦਲ ਵਲੋਂ ਕਰਵਾਏ ਜਾ ਰਹੇ ਮੰਚਨਾਂ ਵਿਚ ਕਲਾਕਾਰਾਂ ਨੇ ਧਾਰਮਿਕ ਪ੍ਰਸੰਗ ਪੇਸ਼ ਕਰਕੇ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ।
ਸ
ਸਨਿਚਰਵਾਰ, 1 ਅਗਸਤ, 2026
12-10-2026
ਰੂਪਨਗਰ, 11 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ ਵਿਚ ਨਵਰਾਤਰਿਆਂ ਦੇ ਮੌਕੇ ਤਿੰਨ ਥਾਵਾਂ ’ਤੇ ਰਾਮ ਲੀਲਾਵਾਂ ਦਾ ਆਗਾਜ਼ ਧਾਰਮਿਕ ਉਤਸ਼ਾਹ ਅਤੇ ਸ਼ਰਧਾ ਨਾਲ ਹੋਇਆ। ਸਨਾਤਨ ਧਰਮ ਰਾਮ ਲੀਲ੍ਹਾ ਕਮੇਟੀ, ਜੈ ਜਗਦੰਬੇ ਰਾਮ ਲੀਲ੍ਹਾ ਐਂਡ ਵੈੱਲਫੇਅਰ ਸੋਸਾਇਟੀ ਅਤੇ ਹਨੂਮਾਨ ਮੰਦਰ ਮਹਾਵੀਰ ਦਲ ਵਲੋਂ ਕਰਵਾਏ ਜਾ ਰਹੇ ਮੰਚਨਾਂ ਵਿਚ ਕਲਾਕਾਰਾਂ ਨੇ ਧਾਰਮਿਕ ਪ੍ਰਸੰਗ ਪੇਸ਼ ਕਰਕੇ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ। ਸ੍ਰੀ ਸਨਾਤਨ ਧਰਮ ਰਾਮ ਲੀਲ੍ਹਾ ਕਮੇਟੀ (ਰਜਿ.), ਰੂਪਨਗਰ ਦੇ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਅਰਵਿੰਦ ਮਿੱਤਲ ਨੇ ਕੀਤਾ। ਝੰਡਾ ਲਹਿਰਾਉਣ ਅਤੇ ਭਗਵਾਨ ਸ੍ਰੀ ਗਣੇਸ਼ ਜੀ ਦੀ ਆਰਤੀ ਉਪਰੰਤ ਮੰਚਨ ਸ਼ੁਰੂ ਹੋਇਆ। ਪਹਿਲੇ ਦਿਨ ਰਾਵਣ ਦੇ ਅੱਤਿਆਚਾਰਾਂ, ਵੇਦਵਤੀ ਨਾਲ ਸੰਵਾਦ ਅਤੇ ਦੇਵਤਿਆਂ ਵਲੋਂ ਭਗਵਾਨ ਵਿਸ਼ਨੂੰ ਜੀ ਅੱਗੇ ਬੇਨਤੀ ਕਰਨ ਸਮੇਤ ਹੋਰ ਪ੍ਰਸੰਗ ਪੇਸ਼ ਕੀਤੇ ਗਏ। ਰਾਵਣ ਦੀ ਭੂਮਿਕਾ ਮਣੀ, ਵੇਦਵਤੀ ਦੀ ਕੁਲਦੀਪ, ਭਗਵਾਨ ਵਿਸ਼ਨੂੰ ਦੀ ਅੰਕੁਸ਼, ਬ੍ਰਾਹਮਣ ਪੁੱਤਰ ਦੀ ਕਾਵਿਆ ਅਤੇ ਬ੍ਰਾਹਮਣ ਦੀ ਜਸਵੀਰ ਜੱਸਾ ਨੇ ਨਿਭਾਈ। ਇਸ ਮੌਕੇ ਪ੍ਰਧਾਨ ਅਸ਼ਵਨੀ ਕੁਮਾਰ ਤੋਂ ਇਲਾਵਾ ਕਮਲ ਸੈਣੀ, ਹਰੀ ਓਮ, ਰਾਜੇਸ਼ ਕੌਂਸਲ, ਰਾਜੀਵ ਭਨੋਟ, ਤਰਸੇਮ ਲਾਲ ਕਪੂਰ, ਰਚਨਾ ਲਾਂਬਾ, ਨਵਦੀਪ ਚੌਹਾਨ, ਰਾਘਵ ਸ਼ਰਮਾ, ਗਗਨ ਵਰਮਾ, ਹੇਮ ਕਿਰਨ ਸੋਨੂੰ, ਮਨਦੀਪ ਮੋਦਗਿਲ ਐਡਵੋਕੇਟ, ਸੌਰਭ ਜੈਨ ਐਡਵੋਕੇਟ, ਧੀਰਜ ਕੌਂਸਲ ਅਤੇ ਵਿਨਸ ਵੋਹਰਾ ਹਾਜ਼ਰ ਸਨ। ਗਿਆਨੀ ਜੈਲ ਸਿੰਘ ਨਗਰ ਵਿਖੇ ਜੈ ਜਗਦੰਬੇ ਰਾਮ ਲੀਲ੍ਹਾ ਐਂਡ ਵੈੱਲਫੇਅਰ ਸੋਸਾਇਟੀ (ਰਜਿ.) ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦਾ ਉਦਘਾਟਨ ਕਾਂਗਰਸ ਆਗੂ ਗੁਰ ਪ੍ਰਤਾਪ ਸਿੰਘ ਗੁਰੀ ਗਿੱਲ ਐਡਵੋਕੇਟ ਨੇ ਕੀਤਾ। ਉਨ੍ਹਾਂ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਭਗਵਾਨ ਸ੍ਰੀ ਰਾਮ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਰਾਜੀਵੁ ਗੁਪਤਾ ਸੀਏ, ਪ੍ਰਧਾਨ ਉਦੇ ਵਰਮਾ ਐਡਵੋਕੇਟ, ਪ੍ਰਬੰਧਕ ਡਾਇਰੈਕਟਰ ਸੁਨੀਲ ਬਹਿਲ, ਲੋਕੇਸ਼ ਗੁਪਤਾ, ਸ਼ਕਤੀ ਤ੍ਰਿਪਾਠੀ, ਰਾਜੇਸ਼ ਵਰਮਾ, ਮਹੇਸ਼ ਜੈਨ, ਪ੍ਰਦੀਪ ਸ਼ਰਮਾ, ਸੰਜੀਵ ਕੁਮਾਰ ਬੈਂਸ ਅਤੇ ਹਰਵਿੰਦਰ ਸਿੰਘ ਸਨੀ ਸਮੇਤ ਹੋਰ ਮੈਂਬਰਾਂ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਆਰਤੀ ਵਿਚ ਸ਼ਮੂਲੀਅਤ ਕੀਤੀ। ਇਸੇ ਤਰ੍ਹਾਂ ਸ੍ਰੀ ਹਨੂਮਾਨ ਮੰਦਰ ਮਹਾਵੀਰ ਦਲ ਵਲੋਂ ਮਕਬਰੇ ਨੇੜੇ ਸਥਿਤ ਰਾਮ ਲੀਲ੍ਹਾ ਗਰਾਊਂਡ ਵਿਖੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਪ੍ਰਧਾਨ ਯੋਗੇਸ਼ ਗੁਪਤਾ ਨੇ ਰਿਬਨ ਕੱਟ ਕੇ ਉਦਘਾਟਨ ਕੀਤਾ। ਪਹਿਲੇ ਦਿਨ ਨਾਰਦ ਮੋਹ, ਇੰਦਰ ਦਰਬਾਰ, ਵਿਸ਼ਨੂੰ ਲੀਲ੍ਹਾ ਅਤੇ ਵਿਸ਼ਵਮੋਹਿਨੀ ਸਵਯੰਵਰ ਦੇ ਪ੍ਰਸੰਗ ਪੇਸ਼ ਕੀਤੇ ਗਏ। ਮਹਾਵੀਰ ਦਲ ਦੇ ਪ੍ਰਧਾਨ ਕਪਿਲ ਦੇਵ ਸ਼ਰਮਾ ਨੇ ਸ਼ਹਿਰ ਵਾਸੀਆਂ ਨੂੰ ਬੱਚਿਆਂ ਸਮੇਤ ਰਾਮ ਲੀਲ੍ਹਾ ਦੇਖਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਸਚਾਈ, ਧਰਮ, ਮਰਿਆਦਾ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨਾ ਹੈ। ਸ਼ਹਿਰ ਵਿਚ ਤਿੰਨ ਥਾਵਾਂ ’ਤੇ ਹੋ ਰਹੀਆਂ ਰਾਮ ਲੀਲਾਵਾਂ ਨਾਲ ਤਿਉਹਾਰੀਂ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਧਾਰਮਿਕ ਮੰਚਨਾਂ ਰਾਹੀਂ ਬੁਰਾਈ ’ਤੇ ਚੰਗਿਆਈ ਦੀ ਜਿੱਤ ਅਤੇ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਜੀਵਨ ਵਿਚ ਅਪਣਾਉਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ।