11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਜ਼ਿਲ੍ਹਾ ਮੈਨੇਜਰ ਮਾਰਕਫੈੱਡ ਮੈਡਮ ਨਵੀਤਾ ਰਾਣੀ ਵਲੋਂ ਤਖ਼ਤਗੜ੍ਹ ਅਨਾਜ ਮੰਡੀ ਦਾ ਕੀਤਾ ਦੌਰਾ ਅਨਾਜ ਮੰਡੀ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਤੇ ਕੀਤੀ ਸਮੀਖਿਆ

ਨੂਰਪਰ ਬੇਦੀ, 10 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਜ਼ਿਲ੍ਹਾ ਮੈਨੇਜਰ ਮਾਰਕਫੈੱਡ ਮੈਡਮ ਨਵੀਤਾ ਰਾਣੀ ਵਲੋਂ ਅੱਜ ਇਲਾਕੇ ਦੀ ਅਨਾਜ਼ ਮੰਡੀ ਤਖਤਗੜ੍ਹ ਦਾ ਵਿਸ਼ੇਸ਼ ਤੌਰ ’ਤੇ ਦੌਰਾ ਕੀਤਾ ਗਿਆ। ਇਸ ਮੌਕੇ ’ਤੇ ਉਨਾਂ ਨੇ ਅਨਾਜ ਮੰਡੀ ਦੇ ਖ਼ਰੀਦ ਪ੍ਰਬੰਧਾਂ ਦੀ ਸਮੀਖਿਆ ਕੀਤੀ।

ਅਜੀਤ ਡੈਸਕ 11-10-2026
ਨੂਰਪਰ ਬੇਦੀ, 10 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਜ਼ਿਲ੍ਹਾ ਮੈਨੇਜਰ ਮਾਰਕਫੈੱਡ ਮੈਡਮ ਨਵੀਤਾ ਰਾਣੀ ਵਲੋਂ ਅੱਜ ਇਲਾਕੇ ਦੀ ਅਨਾਜ਼ ਮੰਡੀ ਤਖਤਗੜ੍ਹ ਦਾ ਵਿਸ਼ੇਸ਼ ਤੌਰ ’ਤੇ ਦੌਰਾ ਕੀਤਾ ਗਿਆ। ਇਸ ਮੌਕੇ ’ਤੇ ਉਨਾਂ ਨੇ ਅਨਾਜ ਮੰਡੀ ਦੇ ਖ਼ਰੀਦ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਦੌਰੇ ਦੌਰਾਨ ਉਨਾਂ ਦੇ ਨਾਲ ਸ਼ਾਖਾ ਮੈਨੇਜਰ ਧਰਮਿੰਦਰ ਚੌਧਰੀ ਵੀ ਹਾਜ਼ਰ ਸਨ। ਇਸ ਮੌਕੇ ਤੇ ਮੈਡਮ ਨਵੀਤਾ ਰਾਣੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਨਾਜ ਮੰਡੀਆਂ ਵਿਚ ਇਸ ਸੀਜਨ ਦੌਰਾਨ ਝੋਨੇ ਦੀ ਖ਼ਰੀਦ ਦੇ ਸੁਚੱਜੇ ਪ੍ਰਬੰਧ ਕੀਤੇ ਹੋਏ ਹਨ। ਜ਼ਿਲੇ ਵਿਚ ਝੋਨੇ ਦੀ ਆਮਦ ਨੇ ਜੋਰ ਫੜ ਲਿਆ ਹੈ। ਖਰੀਦ ਏਜੰਸੀਆਂ ਵਲੋਂ ਵੀ ਬਿਨ੍ਹਾਂ ਰੁਕਾਵਟ ਤੋਂ ਕਿਸਾਨਾਂ ਦੀ ਫਸਲ ਖਰੀਦ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਉਨ੍ਹਾਂ ਵਲੋਂ ਤਖਤਗੜ੍ਹ ਅਨਾਜ ਮੰਡੀ ਵਿਚ ਚੱਲ ਰਹੀ ਝੋਨੇ ਦੀ ਖਰੀਦ, ਝੋਨੇ ਦੀ ਫਸਲ ਦੀ ਕੁਆਲਟੀ ਅਤੇ ਸਮੁੱਚੇ ਕੀਤੇ ਗਏ ਵਧੀਆ ਪ੍ਰਬੰਧਾਂ ਤੇ ਪੂਰੀ ਤਰਾਂ ਤਸੱਲੀ ਪ੍ਰਗਟਾਈ ਗਈ। ਇਸ ਮੌਕੇ ਤੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿਚ ਆਪਣੀ ਝੋਨੇ ਦੀ ਫ਼ਸਲ ਸੁੱਕੀ ਲੈ ਕੇ ਆਉਣ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ’ਚ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਕਿਉਂਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਸੁਰੂ ਕਰਨ ਤੋਂ ਪਹਿਲਾਂ ਹੀ ਅਨਾਜ ਮੰਡੀਆਂ ਵਿਚ ਸਮੁੱਚੇ ਸਾਰੇ ਪ੍ਰਬੰਧ ਸੰਚਾਰੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਕਿਸਾਨਾਂ ਦੀ ਫਸਲ ਨੂੰ ਨਿਰਧਾਰਤ ਮਾਪਦੰਡਾਂ ਮੁਤਾਬਿਕ ਖਰੀਦਣ ਦੀ ਪ੍ਰਕਿਰਿਆ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਖਰੀਦੇ ਜਾ ਰਹੇ ਝੋਨੇ ਦੀ ਨਾਲੋ ਨਾਲ ਚੁਕਾਈ ਵੀ ਕਰਵਾਈ ਜਾਵੇਗੀ, ਕਿੳਂੁਕਿ ਲਿਫਟਿੰਗ ਸਮੇਤ ਹੋਰ ਸਾਰੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖਰੀਦ, ਚੁਕਾਈ ਅਤੇ ਹੋਰ ਪ੍ਰਬੰਧਾਂ ਵਿਚ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਨਾ ਵਰਤੀ ਜਾਵੇ ਅਤੇ ਕਿਸਾਨਾਂ ਨੂੰ ਸੰਚਾਰੂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਇਸ ਮੌਕੇ ’ਤੇ ਜਸਵਿੰਦਰ ਸਿੰਘ ਦਬੂੜ ਤੋ ਇਲਾਵਾ ਪ੍ਰਮੋਦ ਕੁਮਾਰ ਨੋਨੀ ਆੜ੍ਹਤੀ, ਲਵੀ ਭਾਰਗਵ, ਕਮਲ ਸ਼ਰਮਾਂ, ਦਿਲਬਾਗ ਸਿੰਘ ਮਾਧੋਪੁਰ, ਕ੍ਰਿਸ਼ਨ ਕਾਂਤ ਪਲਾਟੀਆ, ਸਿੰਗਾਰਾ ਸਿੰਘ, ਸਤਨਾਮ ਸਿੰਘ ਨਾਗਰਾ, ਅਮਰਜੀਤ ਸਿੰਘ ਫੌਜੀ, ਪ੍ਰੀਤਮ ਸਿੰਘ, ਸਰਬਜੀਤ ਸਿੰਘ, ਕਰਮਜੀਤ ਸਿੰਘ ਬੈਂਸ, ਸੁਖਵਿੰਦਰ ਸਿੰਘ ਮਾਨ (ਸਾਰੇ ਆੜ੍ਹਤੀ) ਅਤੇ ਚੌਧਰੀ ਮੰਗਾ ਰਾਮ, ਪੁਨੀਤ ਸ਼ਰਮਾਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ - ਰੂਪਨਗਰ ਮੁੱਖ ਮਾਰਗ ’ ਤੇ ਬੁੰਗਾ ਸਾਹਿਬ ਨੇੜਲੇ ਮੀਟ - ਮੱਛੀ ਦੇ ਅੱਡੇ ਤੁਰੰਤ ਬੰਦ ਕਰਵਾਉਣ ਦੀ... ਅਗਲੀ ਖ਼ਬਰ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਕਰਨਗੇ ਨਿਹਾਲ, ਗੁਰੂ ਕੇ ਲੰਗਰ ਅਤੁੱਟ ਵਰਤਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।