08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਚਾਚਾ - ਭਤੀਜੀ ਦੀ ਮੌਤ 6 ਮਹੀਨੇ ਦੀ ਬੱਚੀ ਸਮੇਤ 3 ਜ਼ਖ਼ਮੀ, ਪੁਲਿਸ ਵਲੋਂ ਕੇਸ ਦਰਜ ਕਰ ਕੇ ਥਾਰ ਚਾਲਕ ਗ੍ਰਿਫ਼ਤਾਰ

ਨੰਗਲ, 7 ਅਕਤੂਬਰ (ਪ੍ਰੀਤਮ ਸਿੰਘ ਬਰਾਰੀ, ਗੁਰਪ੍ਰੀਤ ਸਿੰਘ ਗਰੇਵਾਲ)- ਨਵਾਂ ਨੰਗਲ ਵਿਚ ਬੀਤੀ ਰਾਤ ਵਾਪਰੇ ਦਰਦਨਾਕ ਸੜਕ ਹਾਦਸੇ ਨੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ। ਪੁਰਾਣੇ ਡਾਕਖ਼ਾਨੇ ਨੇੜੇ ਤੇਜ਼ ਰਫ਼ਤਾਰ ਅਤੇ ਕਥਿਤ ਲਾਪਰਵਾਹੀ ਨਾਲ ਚਲਾਈ ਜਾ ਰਹੀ ਥਾਰ ਗੱਡੀ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਚਾਚਾ-ਭਤੀਜੀ ਦੀਆਂ ਫਾਈਲ ਤਸਵੀਰਾਂ। 08-10-2026
ਨੰਗਲ, 7 ਅਕਤੂਬਰ (ਪ੍ਰੀਤਮ ਸਿੰਘ ਬਰਾਰੀ, ਗੁਰਪ੍ਰੀਤ ਸਿੰਘ ਗਰੇਵਾਲ)- ਨਵਾਂ ਨੰਗਲ ਵਿਚ ਬੀਤੀ ਰਾਤ ਵਾਪਰੇ ਦਰਦਨਾਕ ਸੜਕ ਹਾਦਸੇ ਨੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ। ਪੁਰਾਣੇ ਡਾਕਖ਼ਾਨੇ ਨੇੜੇ ਤੇਜ਼ ਰਫ਼ਤਾਰ ਅਤੇ ਕਥਿਤ ਲਾਪਰਵਾਹੀ ਨਾਲ ਚਲਾਈ ਜਾ ਰਹੀ ਥਾਰ ਗੱਡੀ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਮੋਟਰਸਾਈਕਲ ਸਵਾਰ ਚਾਚਾ ਵਿਜੇ ਕੁਮਾਰ ਉਸ ਦੀ ਭਤੀਜੀ ਰਾਗਨੀ ਪੁੱਤਰੀ ਅਜੇ ਕੁਮਾਰ ਅਤੇ ਛੇ ਮਹੀਨੇ ਦੀ ਬੱਚੀ ਅਨਾਇਕਾ ਪੁੱਤਰੀ ਅਮਨ ਗੰਭੀਰ ਜ਼ਖ਼ਮੀ ਹੋ ਗਏ। ਇਲਾਜ ਦੌਰਾਨ ਚਾਚਾ ਅਤੇ ਰਾਗਨੀ ਦੀ ਮੌਤ ਹੋ ਗਈ, ਜਦਕਿ ਬੱਚੀ ਦਾ ਇਲਾਜ ਜਾਰੀ ਹੈ। ਡੀ.ਐਸ.ਪੀ. ਨੰਗਲ ਨਵੀਨ ਪਾਲ ਸਿੰਘ ਲਹਿਲ ਨੇ ਅੱਜ ਪੁਲਿਸ ਥਾਣਾ ਨੰਗਲ ਵਿਖੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਹਾਦਸਾ 6 ਅਕਤੂਬਰ ਦੀ ਰਾਤ ਕਰੀਬ 8 ਵਜੇ ਵਾਪਰਿਆ। ਥਾਰ ਗੱਡੀ ਨੰਬਰ ਪੀ.ਬੀ.74ਸੀ-7823 ਦਾ ਚਾਲਕ ਤੇਜ਼ ਰਫ਼ਤਾਰੀ ਅਤੇ ਅਣਗਹਿਲੀ ਨਾਲ ਵਾਹਨ ਚਲਾ ਰਿਹਾ ਸੀ। ਉਸ ਨੇ ਮੋਟਰਸਾਈਕਲ ਨੰਬਰ ਪੀ.ਬੀ.16ਸੀ-4058, ਮਾਰਕਾ ਗਲੈਮਰ, ਨੂੰ ਟੱਕਰ ਮਾਰ ਦਿੱਤੀ ਜਿਸ ਨੂੰ ਵਿਜੇ ਕੁਮਾਰ ਨਾਮਕ ਵਿਅਕਤੀ ਚਲਾ ਰਿਹਾ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰਾਂ ਨੂੰ ਗੰਭੀਰ ਸੱਟਾਂ ਲੱਗੀਆਂ। ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਸੀ। ਹਾਦਸੇ ਤੋਂ ਬਾਅਦ ਇਲਾਕੇ ਵਿਚ ਰੋਸ ਦਾ ਮਾਹੌਲ ਬਣ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਨੰਗਲ ਪੁਲਿਸ ਨੇ ਮੁਕੱਦਮਾ ਨੰਬਰ 181 ਮਿਤੀ 7 ਅਕਤੂਬਰ 2026 ਤਹਿਤ ਧਾਰਾ 281, 106, 105 ਅਤੇ 324(4) ਬੀ.ਐਨ.ਐੱਸ. ਅਧੀਨ ਮਾਮਲਾ ਦਰਜ ਕਰਕੇ ਥਾਰ ਚਾਲਕ ਦਰੁਬ ਪੂਰੀ ਪੁੱਤਰ ਸੰਜੇਪੁਰੀ ਵਾਸੀ ਫੇਸ-1 ਬੀ ਸ਼ਿਵਾਲਿਕ ਐਵੇਨਿਊ ਨਵਾਂ ਨੰਗਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ.ਐਸ.ਪੀ. ਨੰਗਲ ਨਵੀਨ ਪਾਲ ਸਿੰਘ ਲਹਿਲ ਅਤੇ ਥਾਣਾ ਮੁਖੀ ਨੰਗਲ ਇੰਸਪੈਕਟਰ ਦਾਨਿਸ਼ਵੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਦਸੇ ਸਬੰਧੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਮਿਤ ਕੁਮਾਰ ਪੁੱਤਰ ਰਾਜਕੁਮਾਰ ਬਾਸੀ ਮਕਾਨ ਨੰਬਰ 152 -1 ਬੀ ਸੈਕਟਰ 1ਨਿਆਂ ਨੰਗਲ ਦੇ ਬਿਆਨ ’ਤੇ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਆਖਿਆ ਕਿ ਥਾਰ ਵਿਚੋਂ ਮਿਲੀ ਕਿਸੇ ਵੀ ਸ਼ੱਕੀ ਜਾਂ ਮਾਦਕ ਵਸਤੂ ਦੀ ਵੀ ਜਾਂਚ ਕੀਤੀ ਜਾਵੇਗੀ। ਲੋੜ ਪੈਣ ’ਤੇ ਮੁਲਜ਼ਮ ਦਾ ਡੋਪ ਟੈੱਸਟ ਅਤੇ ਮੈਡੀਕਲ ਕਰਵਾਇਆ ਜਾਵੇਗਾ ਅਤੇ ਜਾਂਚ ਦੌਰਾਨ ਤੱਥ ਸਾਹਮਣੇ ਆਉਣ ’ਤੇ ਹੋਰ ਧਾਰਾਵਾਂ ਵੀ ਜੋੜੀਆਂ ਜਾਣਗੀਆਂ। ਪੁਲਿਸ ਨੇ ਇਹ ਵੀ ਸਪਸ਼ਟ ਕੀਤਾ ਕਿ ਰੇਸ ਲਗਾਉਣ ਜਾਂ ਨਸ਼ੇ ਦੀ ਹਾਲਤ ਸਬੰਧੀ ਕਿਸੇ ਵੀ ਸੰਭਾਵਨਾ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋਵੇਗੀ।
ਪਿਛਲੀ ਖ਼ਬਰ ਵਿਧਾਇਕ ਨੇ ਕਿਹਾ-ਪਰਚਾ ਰੱਦ ਕਰਵਾਉਣਾ ਮੇਰੀ ਜ਼ਿੰਮੇਵਾਰੀ, ਫ਼ਸਲ ਦਾ ਇੱਕ-ਇੱਕ ਦਾਣਾ ਚੁਕਵਾਵਾਂਗੇ ਅਗਲੀ ਖ਼ਬਰ ਆਰ . ਐਮ . ਪੀ . ਆਈ . ਵਰਕਰਾਂ ਨੇ ਨੂਰਪੁਰ ਬੇਦੀ ਵਿਖੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।