26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਚਾਣਕਿਆ ਅਧਿਆਪਕਾਂ ਬਾਰੇ ਸਿਆਸੀ ਹਲਕਿਆਂ ’ਚ ਚਰਚਾ

ਨੰਗਲ, 25 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪੰਜਾਬ ਵਿਧਾਨਸਭਾ ਚੋਣਾਂ ਨੇ ਮੱਦੇਨਜ਼ਰ ਆਮ ਆਦਮੀ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਭਾਜਪਾ ਦੀਆਂ ਗਤੀਵਿਧੀਆਂ ’ਚ ਤੇਜ਼ੀ ਆ ਗਈ ਹੈ। ਤਿੰਨੇ ਪਾਰਟੀਆਂ ਦੇ ਆਗੂ ਨਾ ਸਿਰਫ ਜਬਰਦਸਤ ਈਵੈਂਟ ਮੈਨੇਜਰ ਬਣਕੇ ਵਿਚਰ ਰਹੇ ਹਨ, ਸਗੋਂ ਵੱਖ-ਵੱਖ ਲੀਡਰਾਂ ਦੇ ਵਾਹਨਾਂ ’ਚ ਪੱਕੇ ਗੰਨਮੈਨਾਂ ਵਾਂਗ ਪੱਕੇ ਯੂ ਟਿਊਬਰ ਵੀ ਮੌਜੂਦ ਹਨ।

ਅਜੀਤ ਡੈਸਕ 26-09-2026
ਨੰਗਲ, 25 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪੰਜਾਬ ਵਿਧਾਨਸਭਾ ਚੋਣਾਂ ਨੇ ਮੱਦੇਨਜ਼ਰ ਆਮ ਆਦਮੀ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਭਾਜਪਾ ਦੀਆਂ ਗਤੀਵਿਧੀਆਂ ’ਚ ਤੇਜ਼ੀ ਆ ਗਈ ਹੈ। ਤਿੰਨੇ ਪਾਰਟੀਆਂ ਦੇ ਆਗੂ ਨਾ ਸਿਰਫ ਜਬਰਦਸਤ ਈਵੈਂਟ ਮੈਨੇਜਰ ਬਣਕੇ ਵਿਚਰ ਰਹੇ ਹਨ, ਸਗੋਂ ਵੱਖ-ਵੱਖ ਲੀਡਰਾਂ ਦੇ ਵਾਹਨਾਂ ’ਚ ਪੱਕੇ ਗੰਨਮੈਨਾਂ ਵਾਂਗ ਪੱਕੇ ਯੂ ਟਿਊਬਰ ਵੀ ਮੌਜੂਦ ਹਨ। ਲੰਘੇ ਦਿਨੀ ਅੱਡਾ ਮਾਰਕੀਟ ’ਚ ਹੋਏ ਭਾਜਪਾ ਦੇ ਸਮਾਗਮ ’ਚ ਪ੍ਰਿੰਟ ਮੀਡੀਆ, ਟੀ.ਵੀ. ਮੀਡੀਆ ਤੋਂ ਇਲਾਵਾ ਦੋ ਦਰਜਨ ਯੂ ਟਿਊਬਰ ਵੀ ਮੌਜੂਦ ਸਨ। ਸਿਰਕੱਢ ਕੌਂਸਲਰਾਂ ਅਤੇ ਵਾਰਡ ਇੰਚਾਰਜਾਂ ਤੋਂ ਇਲਾਵਾ ਇਸ ਵਾਰੀ ਇੱਕ ਪ੍ਰਿੰਸੀਪਲ, ਇੱਕ ਸੇਵਾ-ਮੁਕਤ ਪ੍ਰਿੰਸੀਪਲ ਸਮੇਤ ਘੱਟੋ ਘੱਟ 6 ਚਾਣਕਿਆ ਅਧਿਆਪਕਾਂ ਦੀ ਵੀ ਬਹੁਤ ਚਰਚਾ ਹੈ ਜਿਹੜੇ ਬੜੀ ਹੀ ਸਾਵਧਾਨੀ ਨਾਲ ਪਰਦੇ ਓਹਲੇ ਸਿਆਸਤ ਕਰ ਰਹੇ ਹਨ। ਭਾਵੇਂ “ਪੰਨਾ ਪ੍ਰਮੁੱਖ” ਸ਼ਬਦ ਦੀ ਕਾਢ ਭਾਜਪਾ ਨੇ ਕੱਢੀ ਹੈ, ਪਰ ਇਸ ਵਾਰੀ ਕਾਂਗਰਸੀ ਤੇ ਆਪ ਆਗੂ ਹੁਣ ਤੋਂ ਹੀ ਘਰ ਘਰ– ਦਰ ਦਰ ਜਾ ਰਹੇ ਹਨ। ਹਰਜੋਤ ਸਿੰਘ ਬੈਂਸ ਦਾ ਪਤਾ ਹੀ ਨਹੀਂ ਲਗਦਾ ਕਿ ਕਦੋਂ ਉਹ ਤੁਹਾਡੇ ਪੈਰਾਂ ਨੂੰ ਹੱਥ ਲਾ ਦਿੰਦੇ ਹਨ। ਰਾਣਾ ਕੇ.ਪੀ. ਸਿੰਘ ਅਤੇ ਡਾ: ਸੁਭਾਸ਼ ਸ਼ਰਮਾ ਦੀ ਲੋਕ ਸੰਪਰਕ ਮੁਹਿੰਮ ਦੀ ਖਾਸ ਚਰਚਾ ਹੈ। ਹਰਜੋਤ ਸਿੰਘ ਬੈਂਸ, ਰਾਣਾ ਕੇ.ਪੀ. ਸਿੰਘ, ਡਾ. ਸੁਭਾਸ਼ ਸ਼ਰਮਾ ਹਰ ਧਾਰਮਿਕ ਸਮਾਗਮ ’ਚ ਪਹੁੰਚ ਰਹੇ ਹਨ। ਇਲਾਕੇ ’ਚ ਆਲ ਸੀਜ਼ਨ ਹਿੱਟ ਇੱਕ ਕੈਂਪਸ ਮੈਨੇਜਰ ਦੀ ਵੀ ਬਹੁਤ ਚਰਚਾ ਹੈ।
ਪਿਛਲੀ ਖ਼ਬਰ ਪੈਂਤੀ ਅੱਖਰੀ ਲਿਖਤ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਦਿਖਾਈ ਉਤਸੁਕਤਾ ਅਗਲੀ ਖ਼ਬਰ ਭਾਈ ਲਾਲੋ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।