24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਭਾਰਤ ਵਿਕਾਸ ਪਰਿਸ਼ਦ ਭਾਖੜਾ ਨੰਗਲ ਸ਼ਾਖਾ ਵਲੋਂ ਭਜਨ ਸੰਧਿਆ ਦਾ ਆਯੋਜਨ

ਨੰਗਲ, 23 ਸਤੰਬਰ (ਪ੍ਰੀਤਮ ਸਿੰਘ ਬਰਾਰੀ)- ਭਾਰਤ ਵਿਕਾਸ ਪਰਿਸ਼ਦ ਭਾਖੜਾ ਨੰਗਲ ਸ਼ਾਖਾ ਵਲੋਂ ਸ਼ਾਸਤਰੀ ਮਾਰਕੀਟ, ਅਜੌਲੀ ਮੋੜ ਵਿਖੇ ਸਥਾਪਿਤ ਗਣਪਤੀ ਜੀ ਦੇ ਪੰਡਾਲ ਵਿਚ ‘ਗਣਪਤੀ ਬੱਪਾ ਮੋਰਿਆ’ ਦੀ ਸਤੁਤੀ ਅਤੇ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ। ਸ਼ਾਖਾ ਪ੍ਰਧਾਨ ਜਗਮੋਹਨ ਸਿੰਘ ਵਾਲੀਆ ਅਤੇ ਸਕੱਤਰ ਰਾਜਨ ਸੋਨੀ ਦੀ ਅਗਵਾਈ ਹੇਠ ਪਰਿਸ਼ਦ ਦੇ ਮੈਂਬਰਾਂ ਨੇ ਗਣਪਤੀ ਜੀ ਦੀ ਆਰਤੀ ਵਿਚ ਸ਼ਰਧਾਪੂਰਵਕ ਭਾਗ ਲਿਆ ਅਤੇ ਭਜਨ ਸੰਧਿਆ ਵਿਚ ਸ਼ਾਮਲ ਹੋਏ।

ਅਜੀਤ ਡੈਸਕ 24-09-2026
ਨੰਗਲ, 23 ਸਤੰਬਰ (ਪ੍ਰੀਤਮ ਸਿੰਘ ਬਰਾਰੀ)- ਭਾਰਤ ਵਿਕਾਸ ਪਰਿਸ਼ਦ ਭਾਖੜਾ ਨੰਗਲ ਸ਼ਾਖਾ ਵਲੋਂ ਸ਼ਾਸਤਰੀ ਮਾਰਕੀਟ, ਅਜੌਲੀ ਮੋੜ ਵਿਖੇ ਸਥਾਪਿਤ ਗਣਪਤੀ ਜੀ ਦੇ ਪੰਡਾਲ ਵਿਚ ‘ਗਣਪਤੀ ਬੱਪਾ ਮੋਰਿਆ’ ਦੀ ਸਤੁਤੀ ਅਤੇ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ। ਸ਼ਾਖਾ ਪ੍ਰਧਾਨ ਜਗਮੋਹਨ ਸਿੰਘ ਵਾਲੀਆ ਅਤੇ ਸਕੱਤਰ ਰਾਜਨ ਸੋਨੀ ਦੀ ਅਗਵਾਈ ਹੇਠ ਪਰਿਸ਼ਦ ਦੇ ਮੈਂਬਰਾਂ ਨੇ ਗਣਪਤੀ ਜੀ ਦੀ ਆਰਤੀ ਵਿਚ ਸ਼ਰਧਾਪੂਰਵਕ ਭਾਗ ਲਿਆ ਅਤੇ ਭਜਨ ਸੰਧਿਆ ਵਿਚ ਸ਼ਾਮਲ ਹੋਏ। ਇਸ ਮੌਕੇ ਵਾਲੀਆ ਨੇ ਸ਼ਾਸਤਰੀ ਮਾਰਕੀਟ ਦੇ ਲੋਕਪ੍ਰਿਯ ਸਮਾਜ ਸੇਵਕ ਸਵਰਗਵਾਸੀ ਪਰਵੀਨ ਦਿਵੇਦੀ ਨੂੰ ਭਾਰਤ ਵਿਕਾਸ ਪਰਿਸ਼ਦ ਵਲੋਂ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਦਿਵੇਦੀ ਵਲੋਂ ਸਮਾਜ ਸੇਵਾ ਲਈ ਕੀਤੇ ਕਾਰਜਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ। ਵਾਲੀਆ ਨੇ ਸੰਸਥਾਪਕ ਡਾਇਰੈਕਟਰ ਐਡਵੋਕੇਟ ਅਸ਼ੋਕ ਮਨੋਚਾ ਦੇ ਮਾਰਗਦਰਸ਼ਨ ਹੇਠ ਪਰਿਸ਼ਦ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਯੋਜਨਾਵਾਂ ਅਤੇ ਸਮਾਜ ਸੇਵੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲੋਕਾਂ ਨੂੰ ਪਰਿਸ਼ਦ ਨਾਲ ਜੁੜ ਕੇ ਸਮਾਜ ਸੇਵਾ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਇਸ ਮੌਕੇ ਬਲਰਾਮ ਪਰਾਸ਼ਰ, ਡਾ. ਰਾਕੇਸ਼ ਸੰਦਲ, ਸੁਭਾਸ਼ ਪੁਰੀ, ਅਰਵਿੰਦ ਜੋਸ਼ੀ, ਸਾਹਿਲ ਪੁਰੀ, ਰਾਕੇਸ਼, ਪਵਨ ਗੌਤਮ ਸਮੇਤ ਹੋਰ ਮੈਂਬਰ ਤੇ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਏਂਜਲਸ ਵਰਲਡ ਸਕੂਲ ਵਿਖੇ ‘ਵਿਸ਼ਵ ਪੰਜਾਬੀ ਦਿਵਸ’ ਮਨਾਇਆ ਅਗਲੀ ਖ਼ਬਰ ਬਾਬਾ ਫ਼ਰੀਦ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ਵ ਪੰਜਾਬੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।