22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸੈਣੀ ਮਾਜਰਾ ਵਿਖੇ ਮੁਫ਼ਤ ਆਯੁਰਵੇਦਿਕ ਮੈਡੀਕਲ ਕੈਂਪ, 203 ਮਰੀਜ਼ਾਂ ਦੀ ਜਾਂਚ

ਨੂਰਪੁਰ ਬੇਦੀ, 21 ਸਤੰਬਰ (ਹਰਦੀਪ ਸਿੰਘ ਢੀਂਡਸਾ)-ਡਾਇਰੈਕਟਰ ਆਯੁਰਵੇਦਾ, ਪੰਜਾਬ, ਡਾ. ਰਮਨ ਖੰਨਾ ਅਤੇ ਜ਼ਿਲ੍ਹਾ ਆਯੁਰਵੇਦਿਕ ਤੇ ਯੂਨਾਨੀ ਅਫ਼ਸਰ, ਰੂਪਨਗਰ, ਡਾ.

ਸੈਣੀ ਮਾਜਰਾ ਮੁਫ਼ਤ ਕੈਂਪ ਮੌਕੇ ਇਕੱਤਰ ਲੋਕ। ਤਸਵੀਰ: ਢੀਂਡਸਾ 22-09-2026
ਨੂਰਪੁਰ ਬੇਦੀ, 21 ਸਤੰਬਰ (ਹਰਦੀਪ ਸਿੰਘ ਢੀਂਡਸਾ)-ਡਾਇਰੈਕਟਰ ਆਯੁਰਵੇਦਾ, ਪੰਜਾਬ, ਡਾ. ਰਮਨ ਖੰਨਾ ਅਤੇ ਜ਼ਿਲ੍ਹਾ ਆਯੁਰਵੇਦਿਕ ਤੇ ਯੂਨਾਨੀ ਅਫ਼ਸਰ, ਰੂਪਨਗਰ, ਡਾ. ਕੁਸੁਮ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 11ਵੇਂ ਆਯੁਰਵੇਦ ਦਿਵਸ ਮੌਕੇ “ਸਿਹਤਮੰਦ ਕੱਲ੍ਹ ਲਈ ਆਯੁਰਵੇਦ” ਥੀਮ ਤਹਿਤ ਪਿੰਡ ਸੈਣੀ ਮਾਜਰਾ ਵਿਖੇ ਮੁਫ਼ਤ ਆਯੁਰਵੇਦਿਕ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਡਾ. ਅਨੀਤਾ ਸ਼ਰਮਾ, ਡਾ. ਰਿਤੂ ਰਾਣਾ, ਨਿਤਿਨ ਬਾਲੀ ਅਤੇ ਉਪਵੈਦ ਓਕਾਰੇਸ਼ਵਰ ਵਲੋਂ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਕੈਂਪ ਵਿਚ ਕੁੱਲ 203 ਮਰੀਜ਼ਾਂ ਨੇ ਆਪਣਾ ਮੁਫ਼ਤ ਚੈੱਕਅਪ ਕਰਵਾਇਆ ਅਤੇ ਮਰੀਜ਼ਾਂ ਨੂੰ ਲੋੜ ਅਨੁਸਾਰ ਮੁਫ਼ਤ ਆਯੁਰਵੇਦਿਕ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਲੋਕਾਂ ਨੂੰ ਆਯੁਰਵੇਦਿਕ ਇਲਾਜ, ਸਿਹਤ ਸੰਭਾਲ ਅਤੇ ਰੋਗਾਂ ਤੋਂ ਬਚਾਅ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਇਸ ਮੌਕੇ ਸਰਪੰਚ ਰਾਮ ਸਰੂਪ, ਜ਼ਿਲ੍ਹਾ ਪ੍ਰੀਸ਼ਦ ਵਾਈਸ ਚੇਅਰਮੈਨ ਦੇਸ਼ ਰਾਜ ਸੈਣੀ, ਬਲਾਕ ਸੰਮਤੀ ਮੈਂਬਰ ਹੇਮੰਤ ਸੈਣੀ, ਦੇਵ ਰਾਜ, ਹੇਮ ਰਾਜ, ਨੀਲਮ ਸ਼ਰਮਾ, ਕਰਮਜੀਤ ਕੌਰ, ਮਨਜੀਤ ਕੌਰ ਪੰਚ, ਕਮਲਾ ਦੇਵੀ, ਗੁਰਦੀਪ ਕੌਰ, ਸੰਤੋਸ਼ ਕੁਮਾਰੀ, ਬਿੰਦਰ ਪੰਚ, ਮੀਤ ਭਗਤ, ਮਹਿੰਦਰ ਭਗਤ, ਮੋਹਨ ਲਾਲ, ਸੁਖਦੇਵ ਅਤੇ ਬਿਹਾਰੀ ਲਾਲ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ। ਪਿੰਡ ਵਾਸੀਆਂ ਨੇ ਇਸ ਮੁਫ਼ਤ ਮੈਡੀਕਲ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਿਹਤ ਕੈਂਪ ਲੋਕਾਂ ਨੂੰ ਆਪਣੇ ਨੇੜੇ ਹੀ ਮਿਆਰੀ ਸਿਹਤ ਸਹੂਲਤਾਂ ਅਤੇ ਆਯੁਰਵੇਦਿਕ ਇਲਾਜ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਪ੍ਰਬੰਧਕਾਂ ਵਲੋਂ ਕੈਂਪ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਾਰੇ ਸੱਜਣਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਵੇਟਲਿਫਟਿੰਗ ਮੁਕਾਬਲਿਆਂ ’ਚ ਖ਼ਾਲਸਾ ਸਕੂਲ ਦਾ ਵਧੀਆ ਪ੍ਰਦਰਸ਼ਨ ਅਗਲੀ ਖ਼ਬਰ ਅਮਿੱਟ ਯਾਦਾਂ ਛੱਡਦਾ ਹੋਇਆ ਬਾਬਾ ਕਰੌਲਗੜ੍ਹ ਦਾ ਸਾਲਾਨਾ ਸੱਭਿਆਚਾਰਕ ਮੇਲਾ ਸਮਾਪਤ ਪ੍ਰਸਿੱਧ ਗਾਇਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।