19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸੜਕ ਹਾਦਸੇ ਦੌਰਾਨ ਇੱਕ ਔਰਤ ਸਮੇਤ ਦੋ ਦੀ ਮੌਤ, ਦੋ ਜ਼ਖ਼ਮੀ, ਛੋਟੀ ਬੱਚੀ ਵਾਲ-ਵਾਲ ਬਚੀ

ਮੋਰਿੰਡਾ, 18 ਸਤੰਬਰ (ਤਰਲੋਚਨ ਸਿੰਘ ਕੰਗ)-ਅੱਜ ਬਾਅਦ ਦੁਪਹਿਰ ਮੋਰਿੰਡਾ ਸਰਹਿੰਦ ਰੋਡ ’ਤੇ ਪੈਂਦੇ ਪਿੰਡ ਡੂਮਛੇੜੀ ਲਾਗੇ ਇੱਕ ਹੋਏ ਭਿਆਨਕ ਹਾਦਸੇ ਦੌਰਾਨ ਈ ਰਿਕਸ਼ਾ ਸਵਾਰ ਇੱਕ ਮਹਿਲਾ ਸਮੇਤ ਦੋ ਦੀ ਮੌਤ ਹੋ ਗਈ, ਜਦਕਿ ਦੋ ਜਖਮੀ ਹੋ ਗਏ। ਜਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।

ਅਜੀਤ ਡੈਸਕ 19-09-2026
ਮੋਰਿੰਡਾ, 18 ਸਤੰਬਰ (ਤਰਲੋਚਨ ਸਿੰਘ ਕੰਗ)-ਅੱਜ ਬਾਅਦ ਦੁਪਹਿਰ ਮੋਰਿੰਡਾ ਸਰਹਿੰਦ ਰੋਡ ’ਤੇ ਪੈਂਦੇ ਪਿੰਡ ਡੂਮਛੇੜੀ ਲਾਗੇ ਇੱਕ ਹੋਏ ਭਿਆਨਕ ਹਾਦਸੇ ਦੌਰਾਨ ਈ ਰਿਕਸ਼ਾ ਸਵਾਰ ਇੱਕ ਮਹਿਲਾ ਸਮੇਤ ਦੋ ਦੀ ਮੌਤ ਹੋ ਗਈ, ਜਦਕਿ ਦੋ ਜਖਮੀ ਹੋ ਗਏ। ਜਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮੋਰਿੰਡਾ ਸ਼ਹਿਰੀ ਗਗਨਦੀਪ ਸਿੰਘ ਨੇ ਦੱਸਿਆ ਕਿ ਹਾਦਸਾ ਉੱਦੋਂ ਵਾਪਰਿਆ ਜਦੋਂ ਬਸੀ ਪਠਾਣਾਂ ਪਾਸੇ ਤੋਂ ਮੋਰਿੰਡਾ ਵੱਲ ਨੂੰ ਇੱਕ ਈ ਰਿਕਸ਼ੇ ਵਾਲਾ ਆ ਰਿਹਾ ਸੀ ਤੇ ਪਿੱਛੋਂ ਇੱਕ ਕਾਲੇ ਰੰਗ ਦੀ ਸਕਾਰਪੀਓ ਨੰਬਰ ਪੀ.ਬੀ. 23 ਏ.ਏ. 8122 ਆ ਕੇ ਵੱਜੀ। ਜਿਸ ਨਾਲ ਪਰਮਜੀਤ ਕੌਰ (30) ਵਾਸੀ ਡੂਮਛੇੜੀ ਅਤੇ ਪਰਮਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੋਰਿੰਡਾ (50) ਦੀ ਮੌਤ ਹੋ ਗਈ। ਜਦਕਿ ਪਰਮਜੀਤ ਕੌਰ ਦੀ 5 ਕੁ ਸਾਲਾਂ ਦੀ ਛੋਟੀ ਬੱਚੀ ਰਹਿਮਤ ਵਾਲ-ਵਾਲ ਬਚ ਗਈ। ਇਸ ਹਾਦਸੇ ਦੌਰਾਨ ਭਿੰਦਰ ਕੌਰ ਵਾਸੀ ਡੂਮਛੇੜੀ ਅਤੇ ਤਰਨਪ੍ਰੀਤ ਸਿੰਘ ਜੋ ਕਿ ਈ ਰਿਕਸ਼ਾ ਚਲਾ ਰਿਹਾ ਸੀ, ਉਹ ਜਖਮੀ ਹੋ ਗਏ ਜਿਹਨਾਂ ਨੂੰ ਸਰਕਾਰੀ ਹਸਪਤਾਲ 6 ਫੇਜ ਵਿਚ ਇਲਾਜ ਲਈ ਭੇਜਿਆ ਗਿਆ ਹੈ। ਐੱਸ.ਐੱਚ.ਓ. ਮੋਰਿੰਡਾ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਮੋਰਿੰਡਾ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਜ਼ਿਲ੍ਹੇ ਵਿਚ ਸਫ਼ਾਈ ਗਤੀਵਿਧੀਆਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮਾਂ ਨੇ ਸੀ. ਡੀ. ਪੀ. ਓ ਦਫ਼ਤਰ ਵਿਖੇ ਧਰਨਾ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।