ਕਲਵਾ ਗੁੱਜਰ ਨੇ ਧਾਮ ਝਾਂਡੀਆਂ ਕਲਾਂ ਦੇ ਮਹਾਂ ਕੁਸ਼ਤੀ ਦੰਗਲ ’ ਚ ਬੁਲਟ ਮੋਟਰਸਾਈਕਲ ਵਾਲੀ ਝੰਡੀ ਦੀ ਕੁਸ਼ਤੀ ਜਿੱਤੀ ਦਰਸ਼ਕਾਂ ਦੇ ਠਾਠਾਂ ਮਾਰਦੇ ਇਕੱਠ ਦੌਰਾਨ ਯਾਦਗਾਰੀ ਹੋ ਨਿੱਬੜਿਆ ਦੋ ਰੋਜ਼ਾ ਛਿੰਝ ਮੇਲਾ
ਨੂਰਪੁਰ ਬੇਦੀ, 16 ਸਤੰਬਰ (ਵਿੰਦਰਪਾਲ ਝਾਂਡੀਆਂ)-ਧਾਰਮਿਕਤਾ ਦੇ ਤੌਰ ’ਤੇ ਧਾਮ ਵੱਜੋ ਜਾਣੇ ਜਾਂਦੇ ਇਤਿਹਾਸਕ ਪਿੰਡ ਝਾਂਡੀਆਂ ਕਲਾਂ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਪੂਰਨ ਸਹਿਯੋਗ ਨਾਲ ਸਮੁੱਚੀ ਗ੍ਰਾਮ ਪੰਚਾਇਤ ਦੀ ਦੇਖ ਰੇਖ ’ਚ ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰਪੰਰਾ (ਗਰੀਬਦਾਸੀਯ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆਂ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੇ ਅਸ਼ੀਰਵਾਦ ਨਾਲ ਕਰਵਾਇਆ ਗਿਆ ਦੋ ਰੋਜ਼ਾ ਛਿੰਝ ਮੇਲਾ ਹਜ਼ਾਰਾਂ ਦਰਸ਼ਕਾਂ ਦੇ ਇਕੱਠ ਦੌਰਾਨ ਯਾਦਗਾਰੀ ਹੋ ਨਿੱਬੜਿਆ। ਜਿਸ ਵਿਚ ਵੱਖ-ਵੱਖ ਰਾਜਾਂ ਦੇ ਵੱਖ-ਵੱਖ ਇਨਾਮੀ ਅਖਾੜਿਆਂ ਤੋਂ ਆਏ ਕਰੀਬ 560 ਪਹਿਲਵਾਨਾਂ ਨੇ ਹਿੱਸਾ ਲੈ ਕੇ ਆਪਣੇ ਜੌਹਰ ਦਿਖਾਏ।
ਨੂਰਪੁਰ ਬੇਦੀ, 16 ਸਤੰਬਰ (ਵਿੰਦਰਪਾਲ ਝਾਂਡੀਆਂ)-ਧਾਰਮਿਕਤਾ ਦੇ ਤੌਰ ’ਤੇ ਧਾਮ ਵੱਜੋ ਜਾਣੇ ਜਾਂਦੇ ਇਤਿਹਾਸਕ ਪਿੰਡ ਝਾਂਡੀਆਂ ਕਲਾਂ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਪੂਰਨ ਸਹਿਯੋਗ ਨਾਲ ਸਮੁੱਚੀ ਗ੍ਰਾਮ ਪੰਚਾਇਤ ਦੀ ਦੇਖ ਰੇਖ ’ਚ ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰਪੰਰਾ (ਗਰੀਬਦਾਸੀਯ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆਂ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੇ ਅਸ਼ੀਰਵਾਦ ਨਾਲ ਕਰਵਾਇਆ ਗਿਆ ਦੋ ਰੋਜ਼ਾ ਛਿੰਝ ਮੇਲਾ ਹਜ਼ਾਰਾਂ ਦਰਸ਼ਕਾਂ ਦੇ ਇਕੱਠ ਦੌਰਾਨ ਯਾਦਗਾਰੀ ਹੋ ਨਿੱਬੜਿਆ। ਜਿਸ ਵਿਚ ਵੱਖ-ਵੱਖ ਰਾਜਾਂ ਦੇ ਵੱਖ-ਵੱਖ ਇਨਾਮੀ ਅਖਾੜਿਆਂ ਤੋਂ ਆਏ ਕਰੀਬ 560 ਪਹਿਲਵਾਨਾਂ ਨੇ ਹਿੱਸਾ ਲੈ ਕੇ ਆਪਣੇ ਜੌਹਰ ਦਿਖਾਏ। ਮੇਲੇ ਦਾ ਆਗਾਜ਼ ਵੱਖ-ਵੱਖ ਪਹਿਲਵਾਨਾਂ ਦੇ ਹੋਏ ਫਸਵੇਂ ਮੁਕਾਬਲਿਆਂ ਨਾਲ ਹੋਇਆ ਅਤੇ ਪਹਿਲਵਾਨਾਂ ਨੇ ਆਪਣੇ ਦਾਅ ਪੇਚਾਂ ਦੇ ਕਰਤਬਾਂ ਨਾਲ ਖੇਡ ਮੇਲੇ ਦਾ ਚੰਗਾ ਮੁੱਢ ਬੰਨਿ੍ਆ। ਬੁਲਟ ਮੋਟਰਸਾਈਕਲ ਵਾਲੀ ਵੱਡੀ ਪਹਿਲੇ ਨੰਬਰ ਦੀ ਝੰਡੀ ਦੀ ਕੁਸ਼ਤੀ ਦੇ ਹੋਏ ਰੋਚਕ ਮੁਕਾਬਲੇ ਵਿਚ ਕਲਵਾ ਗੁੱਜਰ ਨੇ ਮੁਕਲ ਦਹੀਆਂ ਨੂੰ ਚਿੱਤ ਕਰਕੇ ਬੁਲਟ ਮੋਟਰਸਾਈਕਲ ’ਤੇ ਕਬਜ਼ਾ ਕੀਤਾ। ਪਹਿਲੀ ਝੰਡੀ ਦੀ ਕੁਸ਼ਤੀ ਦਾ ਇਨਾਮ ਬੁਲਟ ਮੋਟਰਸਾਈਕਲ ਸਵਰਗੀ ਰਾਧੇ ਸ਼ਾਮ ਚੌਹਾਨ ਦੇ ਪਰਿਵਾਰ ਵਲੋਂ ਦੇ ਕੇ ਸਨਮਾਨਿਤ ਕੀਤਾ ਜਦਕਿ ਦੂਜੀ ਝੰਡੀ ਕੁਸ਼ਤੀ ਲਈ ਪਹਿਲਵਾਨ ਗੁਰਜੀਤ ਮਕਰੋੜ ਤੇ ਮੁਕੇਸ਼ ਕੁਹਾਲੀ ਦੇ ਵਿਚਕਾਰ ਹੋਏ ਫਸਵੇਂ ਮੁਕਾਬਲੇ ਵਿਚ ਕਰੀਬ 25 ਮਿੱਟ ਚੱਲੀ ਕੁਸ਼ਤੀ ਦੌਰਾਨ ਕਾਫ਼ੀ ਜ਼ਬਰਦਸਤ ਜੱਦੋ ਜਹਿਦ ਤੇ ਦਾਅ ਪੇਚ ਤੋ ਬਾਅਦ ਸਫਲ ਨਾ ਹੋ ਸਕੀ ਫਿਰ ਪੰਚਾਇਤ ਨੇ ਪੁਆਇੰਟਾਂ ਤੇ ਸ਼ੁਰੂ ਕਰਵਾਈ ਜਿਸ ਵਿਚ ਗੁਰਜੀਤ ਮਕਰੋੜ ਨੇ ਪੁਆਇੰਟਾਂ ਤੇ ਮੁਕੇਸ਼ ਕੁਹਾਲੀ ਨੂੰ ਚਿੱਤ ਕਰਕੇ ਜਿੱਤੀ। ਇਨ੍ਹਾਂ ਪਹਿਲਵਾਨਾਂ ਨੂੰ ਜੇਤੂ ਨੂੰ 30 ਹਜ਼ਾਰ ਅਤੇ ਉਪ ਜੇਤੂ ਨੂੰ 25 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦੇ ਕੇ ਪੰਚਾਇਤ ਅਤੇ ਪਤਵੰਤਿਆਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਤੋ ਇਲਾਵਾ ਹੋਰ ਵੀ ਸਪੈਸ਼ਲ ਦਿਲਚਸਪ ਕੁਸ਼ਤੀਆਂ ਕਰਵਾਈਆਂ ਗਈਆਂ। ਮੇਲੇ ਦੀ ਕਮੈਂਟਰੀ ਸੰਜੂ ਪੰਡਿਤ, ਕਾਲਾ ਨੂਰਪੁਰ ਬੇਦੀ ਅਤੇ ਵਿੰਦਰਪਾਲ ਚੌਹਾਨ ਨੇ ਵਧੀਆ ਅੰਦਾਜ਼ ਨਾਲ ਨਿਭਾ ਕੇ ਜਿੱਥੇ ਪਹਿਲਵਾਨਾਂ ’ਚ ਜੋਸ਼ ਭਰਿਆ ਉੱਥੇ ਮੇਲੇ ਦਾ ਵੀ ਚੰਗਾ ਮੁੱਢ ਬੰਨੀ ਰੱਖਿਆ। ਪਹਿਲਵਾਨਾਂ ਅਤੇ ਹੋਰਨਾਂ ਲਈ ਦੇਸੀ ਘਿਓ ’ਚ ਤਿਆਰ ਲੰਗਰ ਦਾ ਪ੍ਰਬੰਧ ਚੌਧਰੀ ਦੁਰਗਾ ਦਾਸ ਖੇਪੜ ਵਲੋਂ ਕੀਤਾ ਗਿਆ। ਇਸ ਦੌਰਾਨ ਪੰਚਾਇਤ ਨੇ ਪਿੰਡ ਦੀ ਵੇਟ ਲਿਫਟਰ ਸਾਨੀਆ ਪੁੱਤਰੀ ਬਲਵਿੰਦਰ ਸਿੰਘ ਤੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਸੀ ਪੀ ਚੌਧਰੀ ਪੁੱਤਰ ਓਕਾਰ ਸਿੰਘ ਸਮੇਤ ਛਿੰਝ ਮੇਲੇ ਵਿਚ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਸਾਰਿਆ ਦਾ ਧੰਨਵਾਦ ਸਰਪੰਚ ਸੰਜੀਵ ਕੁਮਾਰ ਚੌਹਾਨ ਨੇ ਕੀਤਾ। ਇਸ ਮੌਕੇ ਪੰਚਾਇਤ ਤੇ ਪਿੰਡ ਵਾਸੀ ਹਾਜ਼ਰ ਸਨ।