06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸ਼ਿਵ ਮੰਦਿਰ ਘਨੌਲੀ ਵਿਖੇ ਜਨਮ ਅਸ਼ਟਮੀ ਮੌਕੇ ਸਮਾਗਮ ਕਰਵਾਇਆ

ਘਨੌਲੀ, 5 ਸਤੰਬਰ (ਜਸਵੀਰ ਸਿੰਘ ਸੈਣੀ)-ਭਗਵਾਨ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਘਨੌਲੀ ਦੇ ਸ਼ਿਵ ਮੰਦਿਰ ਦੀ ਪ੍ਰਬੰਧਕ ਕਮੇਟੀ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਸ਼ਿਵ ਮੰਦਿਰ ਕਮੇਟੀ ਦੇ ਪ੍ਰਧਾਨ ਤਰਲੋਚਨ ਧੀਮਾਨ ਨੇ ਦੱਸਿਆ ਕਿ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਭਗਤ ਮੰਦਰ ਵਿਖੇ ਨਤਮਸਤਕ ਹੋਏ।

ਅਜੀਤ ਡੈਸਕ 06-09-2026
ਘਨੌਲੀ, 5 ਸਤੰਬਰ (ਜਸਵੀਰ ਸਿੰਘ ਸੈਣੀ)-ਭਗਵਾਨ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਘਨੌਲੀ ਦੇ ਸ਼ਿਵ ਮੰਦਿਰ ਦੀ ਪ੍ਰਬੰਧਕ ਕਮੇਟੀ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਸ਼ਿਵ ਮੰਦਿਰ ਕਮੇਟੀ ਦੇ ਪ੍ਰਧਾਨ ਤਰਲੋਚਨ ਧੀਮਾਨ ਨੇ ਦੱਸਿਆ ਕਿ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਭਗਤ ਮੰਦਰ ਵਿਖੇ ਨਤਮਸਤਕ ਹੋਏ। ਮੰਦਰ ਦੀਆਂ ਮਹਿਲਾਂ ਕੀਰਤਨ ਮੰਡਲੀ ਦੁਆਰਾ ਵੀ ਭਗਵਾਨ ਕ੍ਰਿਸ਼ਨ ਦੇ ਸੋਹਲੇ ਗਾਏ ਗਏ। ਉਪਰੰਤ ਸ਼ਾਮ ਦੇ ਸਮਾਗਮਾਂ ਦੇ ਵਿਚ ਪ੍ਰਸਿੱਧ ਕਲਾਕਾਰ ਅਵਤਾਰ ਰੰਗੀਲਾ ਅਤੇ ਵਾਇਸ ਆਫ਼ ਪੰਜਾਬ ਦੀ ਫਾਈਨ ਲਿਸਟ ਸ਼ਹਿਜ਼ਾਦੀ ਨੂਰਾਂ ਦੀਆ ਭੇਟਾ ‘ਤੇ ਭਗਤ ਨੱਚਣ ਲਈ ਮਜਬੂਰ ਹੋ ਗਏ। ਇਸ ਮੌਕੇ ਸ਼ਿਵ ਸੈਨਾ ਪ੍ਰਧਾਨ ਸੰਜੀਵ ਘਨੌਲੀ ਨੇ ਸ਼ੁੱਭ ਦਿਹਾੜੇ ਮੌਕੇ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ, ਇਸ ਮੌਕੇ ਮੰਦਿਰ ਕਮੇਟੀ ਤੋਂ ਇਲਾਵਾ ਵੱਡੀ ਗਿਣਤੀ ਪਤਵੰਤੇ ਸੱਜਣ ਹਾਜ਼ਰ ਸਨ।
ਪਿਛਲੀ ਖ਼ਬਰ ਮੁੱਖ ਅਧਿਆਪਕ ਅਮਰਜੀਤ ਭੱਲੜੀ ਨੂੰ ਸਟੇਟ ਐਵਾਰਡ ਮਿਲਣ ’ਤੇ ਪੰਚਾਂ-ਸਰਪੰਚਾਂ ਤੇ ਪਤਵੰਤਿਆਂ ਵਲੋਂ ਵਧਾਈ ਅਗਲੀ ਖ਼ਬਰ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿਚ ਸ੍ਰੀ ਚਮਕੌਰ ਸਾਹਿਬ ਦੇ ਸਬ ਡਵੀਜ਼ਨਲ ਹਸਪਤਾਲ ਲਈ 33 ਨਵੀਆਂ ਅਸਾਮੀਆਂ ਨੂੰ ਦਿੱਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।