06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿਚ ਸ੍ਰੀ ਚਮਕੌਰ ਸਾਹਿਬ ਦੇ ਸਬ ਡਵੀਜ਼ਨਲ ਹਸਪਤਾਲ ਲਈ 33 ਨਵੀਆਂ ਅਸਾਮੀਆਂ ਨੂੰ ਦਿੱਤੀ ਮਨਜ਼ੂਰੀ

ਸ੍ਰੀ ਚਮਕੌਰ ਸਾਹਿਬ, 5 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਦੇ ਅਪਗ੍ਰੇਡ ਹੋਏ ਸਬ ਡਵੀਜਨਲ ਹਸਪਤਾਲ ਜੋ ਪਿਛਲੇ ਲੰਮੇ ਸਮੇਂ ਤੋਂ ਅਮਲੇ ਦੀ ਘਾਟ ਕਾਰਨ ਹਮੇਸ਼ਾ ਸੁਰਖੀਆਂ ਵਿਚ ਰਿਹਾ ਲਈ ਅੱਜ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿਚ 33 ਨਵੀਆਂ ਅਸਾਮੀਆਂ ਨੂੰ ਮਨਜੂਰੀ ਦੇ ਦਿੱਤੀ ਹੈ। ਸਥਾਨਕ ਸਬਡਵੀਜ਼ਨਲ ਹਸਪਤਾਲ ਦੇ ਐੱਸ.

ਅਜੀਤ ਡੈਸਕ 06-09-2026
ਸ੍ਰੀ ਚਮਕੌਰ ਸਾਹਿਬ, 5 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਦੇ ਅਪਗ੍ਰੇਡ ਹੋਏ ਸਬ ਡਵੀਜਨਲ ਹਸਪਤਾਲ ਜੋ ਪਿਛਲੇ ਲੰਮੇ ਸਮੇਂ ਤੋਂ ਅਮਲੇ ਦੀ ਘਾਟ ਕਾਰਨ ਹਮੇਸ਼ਾ ਸੁਰਖੀਆਂ ਵਿਚ ਰਿਹਾ ਲਈ ਅੱਜ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿਚ 33 ਨਵੀਆਂ ਅਸਾਮੀਆਂ ਨੂੰ ਮਨਜੂਰੀ ਦੇ ਦਿੱਤੀ ਹੈ। ਸਥਾਨਕ ਸਬਡਵੀਜ਼ਨਲ ਹਸਪਤਾਲ ਦੇ ਐੱਸ.ਐੱਮ.ਓ. ਡਾ: ਗੋਬਿੰਦ ਟੰਡਨ ਅਨੁਸਾਰ ਜਿਨ੍ਹਾਂ ਅਸਾਮੀਆਂ ਨੂੰ ਮਨਜੂਰੀ ਦਿੱਤੀ ਹੈ ਉਨ੍ਹਾਂ ਵਿਚ ਡਾਕਟਰਾਂ ਦੀਆਂ ਅੱਠ ਅਸਾਮੀਆਂ ਜਿਨ੍ਹਾਂ ਮੈਡੀਕਲ ਅਫ਼ਸਰ (ਮੈਡੀਸਨ) 1, ਮੈਡੀਕਲ ਅਫ਼ਸਰ ਆਰਥੋ 1, ਮੈਡੀਕਲ ਅਫ਼ਸਰ ਬੇਹੋਸ਼ੀ 1,ਮੈਡੀਕਲ ਅਫ਼ਸਰ ਪੈਥਾਲੋਜੀ 1, ਮੈਡੀਕਲ ਅਫ਼ਸਰ ਆਫਥੋਮਲੋਜੀ 1, ਮੈਡੀਕਲ ਅਫ਼ਸਰ ਰੇਡੀਆਲੋਜੀ 1, ਮੈਡੀਕਲ ਅਫ਼ਸਰ ਜਨਰਲ ਦੀਆਂ 2 ਅਸਾਮੀਆ ਤੋ ਇਲਾਵਾਨਰਸਿੰਗ ਸਿਸਟਰ 1, ਸਟਾਫ਼ ਨਰਸਾਂ 4, ਅਪ੍ਰੇਸ਼ਨ ਥੀਏਟਰ ਸਹਾਇਕ 1, ਡਰਾਇਵਰ 2, ਸੀਨੀਅਰ ਸਹਾਇਕ /ਲੇਖਾਕਾਰ 1, ਦਰਜਾ 15 ਅਸਾਮੀਆਂ ਨੂੰ ਮਨਜੂਰੀ ਦੇ ਦਿੱਤੀ ਹੈ । ਜਿਕਰਯੋਗ ਹੈ ਕਿ ਸੀ ਐਚ ਸੀ ਤੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਕੋਸ਼ਿਸਾਂ ਸਦਕਾ ਅਪਗ੍ਰੇਡ ਹੋਏ ਇਸ ਹਸਪਤਾਲ ਵਿਚ ਕੁੱਲ 84 ਅਸਾਮੀਆਂ ਚੀ ਲੋੜ ਸੀ ਪਰ ਇਥੇ 51 ਅਸਾਮੀਆਂ ਤੇ ਹਸਪਤਾਲ ਨਿਰਭਰ ਸੀ। ਇਨ੍ਹਾਂ ਅਸਾਮੀਆਂ ਦੀ ਮਨਜੂਰੀ ਤੋਂ ਬਾਅਦ ਹੋਣ ਹਸਪਤਾਲ ਵਿਚ ਅਮਲੇ ਦੀ ਘਾਟ ਪੂਰੀ ਹੋਣ ਦੀ ਸੰਭਾਵਨਾ ਵਧੀ ਹੈ।
ਪਿਛਲੀ ਖ਼ਬਰ ਸ਼ਿਵ ਮੰਦਿਰ ਘਨੌਲੀ ਵਿਖੇ ਜਨਮ ਅਸ਼ਟਮੀ ਮੌਕੇ ਸਮਾਗਮ ਕਰਵਾਇਆ ਅਗਲੀ ਖ਼ਬਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਰਬ ਸਾਂਝੀਵਾਲਤਾ ਦਾ ਪ੍ਰਤੀਕ : ਭਾਈ ਗੁਰਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।