04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਹਾਈ ਵੋਲਟੇਜ ਤਾਰਾਂ ਦੀ ਲਪੇਟ ’ ਚ ਆਏ ਨੌਜਵਾਨਾਂ ਦੇ ਪਰਿਵਾਰ ਨਾਲ ਸਾਬਕਾ ਸਪੀਕਰ ਨੇ ਪ੍ਰਗਟਾਇਆ ਦੁੱਖ

ਨੰਗਲ, 03 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਕਿਸਾਨ ਮੰਡੀ ਨੰਗਲ ਵਿਖੇ ਬੀਤੇ ਦਿਨ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਝੁਲਸੇ ਦੋ ਸਕੇ ਭਰਾਵਾਂ ਵਿਚੋਂ ਇੱਕ ਦੀ ਪੀ. ਜੀ.

ਨੰਗਲ ਦੇ ਰੇਲਵੇ ਰੋਡ ਵਿਖੇ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆਏ ਦੋ ਸਕੇ ਭਰਾਵਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਸਾਬਕਾ ਸਪੀਕਰ ਪੰਜਾਬ ਰਾਣਾ ਕੇ.ਪੀ. ਸਿੰਘ। 04-09-2026
ਨੰਗਲ, 03 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਕਿਸਾਨ ਮੰਡੀ ਨੰਗਲ ਵਿਖੇ ਬੀਤੇ ਦਿਨ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਝੁਲਸੇ ਦੋ ਸਕੇ ਭਰਾਵਾਂ ਵਿਚੋਂ ਇੱਕ ਦੀ ਪੀ.ਜੀ.ਆਈ. ਵਿਖੇ ਮੌਤ ਹੋ ਜਾਣ ‘ਤੇ ਸਾਬਕਾ ਸਪੀਕਰ ਪੰਜਾਬ ਰਾਣਾ ਕੇ.ਪੀ. ਸਿੰਘ ਨੇ, ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਰੇਲਵੇ ਰੋਡ ਵਿਖੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਰਾਣਾ ਕੇ.ਪੀ. ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੁਖਦਾਈ ਹਾਦਸੇ ਵਿਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਹਸਪਤਾਲ ਵਿਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਦੂਜੇ ਨੌਜਵਾਨ ਨੂੰ 20 ਲੱਖ ਰੁਪਏ ਦੀ ਤੁਰੰਤ ਵਿੱਤੀ ਸਹਾਇਤਾ ਦਿੱਤੀ ਜਾਵੇ। ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਉਹ ਇਸ ਅਕਹਿ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇੱਕ ਨੌਜਵਾਨ ਦੀ ਮੌਤ ਨੇ ਪਰਿਵਾਰ ਨੂੰ ਅਜਿਹੀ ਨਾ ਪੂਰੀ ਹੋਣ ਵਾਲੀ ਘਾਟ ਦਿੱਤੀ ਹੈ, ਜਦਕਿ ਦੂਜਾ ਨੌਜਵਾਨ ਹਸਪਤਾਲ ਵਿਚ ਜ਼ਿੰਦਗੀ ਲਈ ਜੂਝ ਰਿਹਾ ਹੈ। ਉਸ ਦੀ ਸਿਹਤ ਬਾਰੇ ਵੀ ਹਾਲੇ ਕੁੱਝ ਕਹਿਣਾ ਮੁਸ਼ਕਲ ਹੈ ਅਤੇ ਭਵਿੱਖ ਵਿਚ ਉਸ ਦੇ ਸਰੀਰ ਦੇ ਅੰਗ ਕਿੰਨੀ ਹੱਦ ਤੱਕ ਕੰਮ ਕਰਨਗੇ, ਇਹ ਵੀ ਸਮੇਂ ਨਾਲ ਹੀ ਪਤਾ ਲੱਗੇਗਾ। ਅਜਿਹੇ ਹਾਲਾਤ ਵਿਚ ਇਲਾਜ ਦਾ ਭਾਰੀ ਖ਼ਰਚਾ ਵੀ ਪਰਿਵਾਰ ਲਈ ਵੱਡੀ ਚੁਣੌਤੀ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਦੁੱਖ ਦੀ ਘੜੀ ਵਿਚ ਪੀੜਤ ਪਰਿਵਾਰ ਦੀ ਬਾਂਹ ਫੜਦਿਆਂ ਤੁਰੰਤ ਅਤੇ ਯੋਗ ਆਰਥਿਕ ਸਹਾਇਤਾ ਦੇਣੀ ਚਾਹੀਦੀ ਹੈ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵਲੋਂ ਰੱਖੀਆਂ ਗਈਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਉਹ ਹਰ ਸੰਭਵ ਯਤਨ ਕਰਨਗੇ ਅਤੇ ਇਸ ਸੰਕਟ ਦੀ ਘੜੀ ਵਿਚ ਪਰਿਵਾਰ ਨੂੰ ਇਕੱਲਾ ਨਹੀਂ ਛੱਡਿਆ ਜਾਵੇਗਾ। ਇਸ ਮੌਕੇ ਕੌਂਸਲਰ ਸੁਰਿੰਦਰ ਕੌਰ, ਸਾਬਕਾ ਕੌਂਸਲਰ ਵਿੱਦਿਆ ਸਾਗਰ, ਸੁਰਿੰਦਰ ਪੰਮਾ, ਹਰਪਾਲ ਸਿੰਘ ਭਸੀਨ, ਸਤਨਾਮ ਸਿੰਘ ਪਰਹਾਰ, ਦਵਿੰਦਰ ਸਿੰਘ ਅਰੋੜਾ, ਜਸਪਾਲ ਜੱਸੀ, ਅਸ਼ਵਨੀ ਕੁਮਾਰ, ਚੰਦਨ ਰਾਣਾਚਿੰਪੂ, ਵਿਸ਼ਾਲ ਐਰੀ ਵਾਸੂ, ਆਰਤੀ, ਮਮਤਾ, ਮਨਪ੍ਰੀਤ ਕੌਰ, ਸੁਸ਼ਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਐੱਸ.ਜੀ.ਐੱਸ. ਖ਼ਾਲਸਾ ਸੀ: ਸੈ: ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਧਿਆਪਕਾਂ ਤੇ ਹੋਰ ਕਰਮ... ਅਗਲੀ ਖ਼ਬਰ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਬਲਕਿ ਲੋਕਾਂ ਦੇ ਗਠਬੰਧਨ ਨਾਲ ਲੜਾਂਗੇ ਪੰਜਾਬ ਦੀਆਂ ਚੋਣਾ-ਨਾਇਬ ਸਿੰਘ ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।