ਐਸ. ਵਾਈ. ਐਲ. ਨਹਿਰ ਦੇ ਪੁਲ ਦੀ ਵਿਭਾਗ ਵਲੋਂ ਟੁੱਟੀ ਰੇਲਿੰਗ ਦੀ ਮੁਰੰਮਤ ਸ਼ੁਰੂ
ਘਨੌਲੀ, 2 ਸਤੰਬਰ (ਜਸਵੀਰ ਸਿੰਘ ਸੈਣੀ)- ਘਨੌਲੀ ਨਾਲਾਗੜ ਮਾਰਗ ਤੇ ਗੁਰੂ ਰਾਮਰਾਏ ਪਬਲਿਕ ਸਕੂਲ ਘਨੌਲਾ ਨੇੜੇ ਐਸ ਵਾਈ ਐਲ ਨਹਿਰ ਦੀਆ ਪੁੱਲ ਦੀਆ ਰੇਲਿੰਗਾ ਟੁੱਟ ਕੇ ਨਹਿਰ ਵਿਚ ਡਿੱਗ ਗਈਆਂ ਸਨ। ਇਸ ਸਬੰਧੀ ਖਬਰ ਪ੍ਰਕਾਸਿਤ ਕਰਨ ਤੇ ਇਲਾਕੇ ਦੇ ਮੁਹਤਬਰਾਂ ਵਲੋਂ ਕਾਂਗਰਸੀ ਆਗੂ ਅਵਨੀਸ਼ ਮੋਦਗਿਲ ਦੀ ਅਗਵਾਈ ਵਿਚ ਪ੍ਰਸਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਅਜੀਤ ਡੈਸਕ
03-09-2026