03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਕੀਰਤਪੁਰ ਸਾਹਿਬ ਵਿਖੇ ਚੱਲ ਰਹੇ ਚਾਰ ਰੋਜ਼ਾ ਜ਼ਿਲ੍ਹਾ ਪੱਧਰੀ ਨੈਸ਼ਨਲ ਸਟਾਈਲ ਕਬੱਡੀ ਦਾ ਤੀਜਾ ਦਿਨ 17 ਅਤੇ 19 ਸਾਲ ਉਮਰ ਵਰਗ ਲੜਕਿਆਂ ’ਤੇ ਹੋਏ ਫਸਵੇ ਮੁਕਾਬਲੇ, ਅੱਜ ਹੋਵੇਗੀ ਸਮਾਪਤੀ

ਕੀਰਤਪੁਰ ਸਾਹਿਬ, 2 ਸਤੰਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)- ਸਕੂਲ ਆਫ਼ ਐਮੀਨੈਂਸ ਕੀਰਤਪੁਰ ਸਾਹਿਬ ਵਿਖੇ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਪ੍ਰੇਮ ਕੁਮਾਰ ਮਿੱਤਲ ਦੇ ਦਿਸ਼ਾ ਨਿਰਦੇਸ਼ ਹੇਠ ਚੱਲ ਰਹੇ ਚਾਰ ਰੋਜ਼ਾ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ਦੇ ਤੀਜੇ ਦਿਨ 17 ਅਤੇ 19 ਸਾਲ ਉਮਰ ਵਰਗ ਦੇ ਲੜਕਿਆਂ ਦੇ ਫਸਵੇ ਮੁਕਾਬਲੇ ਹੋਏ। ਤੀਜੇ ਦਿਨ ਦੀ ਸ਼ੁਰੂਆਤ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ ਟੀਨਾ ਨੇ ਕੀਤੀ।

ਕੀਰਤਪੁਰ ਸਾਹਿਬ ਵਿਖੇ ਚੱਲ ਰਹੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ ਦੀ ਤਸਵੀਰ। 03-09-2026
ਕੀਰਤਪੁਰ ਸਾਹਿਬ, 2 ਸਤੰਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)- ਸਕੂਲ ਆਫ਼ ਐਮੀਨੈਂਸ ਕੀਰਤਪੁਰ ਸਾਹਿਬ ਵਿਖੇ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਪ੍ਰੇਮ ਕੁਮਾਰ ਮਿੱਤਲ ਦੇ ਦਿਸ਼ਾ ਨਿਰਦੇਸ਼ ਹੇਠ ਚੱਲ ਰਹੇ ਚਾਰ ਰੋਜ਼ਾ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ਦੇ ਤੀਜੇ ਦਿਨ 17 ਅਤੇ 19 ਸਾਲ ਉਮਰ ਵਰਗ ਦੇ ਲੜਕਿਆਂ ਦੇ ਫਸਵੇ ਮੁਕਾਬਲੇ ਹੋਏ। ਤੀਜੇ ਦਿਨ ਦੀ ਸ਼ੁਰੂਆਤ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ ਟੀਨਾ ਨੇ ਕੀਤੀ। ਉਹਨਾਂ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਚੱਲ ਰਹੀ ਸਿੱਖਿਆ ਕ੍ਰਾਂਤੀ ਨੇ ਮੀਲ ਪੱਥਰ ਕੀਤੇ ਹਨ ਤੇ ਸਕੂਲਾਂ ਦੇ ਖੇਡ ਗਰਾਊਂਡ ਦੱਸ ਰਹੇ ਹਨ ਕਿ ਸਿੱਖਿਆ ਦੇ ਖੇਤਰ ਵਿਚ ਵਿਆਪਕ ਸੁਧਾਰ ਹੋਏ ਹਨ। ਉਹਨਾਂ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਪਿੱਛੇ ਰਹਿ ਗਈਆਂ ਟੀਮਾਂ ਨੂੰ ਹੋਰ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਇਸ ਤੋਂ ਪਹਿਲਾਂ ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕਾ ਸਿੱਖਿਆ ਕੋਆਰਡੀਨੇਟਰ ਦਿਆ ਸਿੰਘ ਸੰਧੂ ਨੇ ਕਿਹਾ ਕਿ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਿੱਖਿਆ ਦੇ ਖੇਤਰ ਵਿਚ ਵੱਡੇ ਸੁਧਾਰ ਹੋਏ ਹਨ। ਇਹ ਇਲਾਕਾ ਕੁਝ ਹੀ ਸਮੇਂ ਵਿਚ ਸਿੱਖਿਆ ਦੇ ਖੇਤਰ ਵਿਚ ਵਿਲੱਖਣ ਸਥਾਨ ਹਾਸਲ ਕਰੇਗਾ। ਉਹਨਾਂ ਖਿਡਾਰੀਆਂ ਨੂੰ ਅਨੁਸ਼ਾਸਨ ਦੀ ਭਾਵਨਾ ਅਤੇ ਹੋਰ ਸਖਤ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ। ਇਸ ਦੇ ਨਾਲ ਹੀ ਟੀਮ ਇੰਚਾਰਜਾਂ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ। ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਨਗਰ ਕੌਂਸਲ ਦੀ ਮੀਤ ਪ੍ਰਧਾਨ ਹਰਪਿੰਦਰ ਕੌਰ, ਕੌਂਸਲਰ ਰਾਜਵੀਰ ਕੌਰ, ਤੇਜਵੀਰ ਸਿੰਘ ਜਗੀਰਦਾਰ, ਬੀਰ ਅੰਮ੍ਰਿਤਪਾਲ ਸਿੰਘ ਸੰਨੀ ਵਲੋਂ ਵੀ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਸਕੂਲ ਦੀ ਇੰਚਾਰਜ ਪ੍ਰਿੰਸੀਪਲ ਸ਼ਿਖਾ ਅਰੋੜਾ ਵਲੋਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ। ਟੂਰਨਾਮੈਂਟ ਦੇ ਉਪ ਕਨਵੀਨਰ ਭੁਪਿੰਦਰ ਸਿੰਘ ਮਿੰਟੂ ਤੇ ਜ਼ੋਨਲ ਸਕੱਤਰ ਅਸ਼ੋਕ ਰਾਣਾ ਨੇ ਦੱਸਿਆ ਕਿ ਤਿੰਨ ਸਤੰਬਰ ਨੂੰ ਜ਼ਿਲ੍ਹਾ ਪੱਧਰੀ ਕੌਮੀ ਸਟਾਈਲ ਕਬੱਡੀ ਟੂਰਨਾਮੈਂਟ ਸਮਾਪਤ ਹੋ ਜਾਣਗੇ। ਇਸ ਮੌਕੇ ਦਲਜੀਤ ਸਿੰਘ ਨੰਗਲ, ਰਣਵੀਰ ਸਿੰਘ, ਅਸ਼ਵਨੀ ਕੁਮਾਰ, ਕੁਲਦੀਪ ਸਿੰਘ ਕਾਲਾ, ਸੁਖਪ੍ਰੀਤ ਸਿੰਘ, ਕੁਲਦੀਪ ਸਿੰਘ ਗਿੱਲ, ਰਾਮ ਰਾਣਾ, ਗੁਰ ਪ੍ਰਤਾਪ ਸਿੰਘ, ਪੁਸ਼ਪਾ ਦੇ ਵੀ, ਹਰਿੰਦਰ ਪਾਲ ਕੌਰ, ਯਾਦਵਿੰਦਰ ਸਿੰਘ, ਸੁਰਜੀਤ ਰਾਣਾ, ਬਹਾਦਰ ਸਿੰਘ, ਬਖਸ਼ੀ ਰਾਮ, ਅਮਰਜੀਤ ਪਾਲ ਸਿੰਘ, ਅਨੀਤਾ ਰਾਣੀ, ਸੁਰਿੰਦਰ ਸਿੰਘ, ਅਮਰਜੀਤ ਸਿੰਘ ਲਾਡੀ, ਅਮਰੀਕ ਸਿੰਘ ਬੀਕਾਪੁਰ, ਲੇਖਾਕਾਰ ਦੇਵ ਸਿੰਘ, ਆਪ ਆਗੂ ਗੁਰਨਾਮ ਸਿੰਘ, ਜਸਵੰਤ ਸਿੰਘ ਮਜਾਰੀ ਸਮੇਤ ਵੱਡੀ ਗਿਣਤੀ ਵਿਚ ਖੇਡ ਅਧਿਆਪਕ ਅਤੇ ਖਿਡਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਸਤਨਾਮ ਸਿੰਘ ਗੁਰਦੁਆਰਾ ਸੁਹੇਲਾ ਘੋੜਾ ਵਾਲੇ ਨਹੀਂ ਰਹੇ ਅਗਲੀ ਖ਼ਬਰ ਖ਼ਾਲਸਾ ਕਾਲਜ ਵਿਖੇ 16 ਤੋਂ 19 ਅਕਤੂਬਰ ਤੱਕ ਹੋਵੇਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਖੇਤਰੀ ਯੁਵਕ ਮੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।