ਮੀਰੀ - ਪੀਰੀ ਖ਼ਾਲਸਾ ਮਾਰਚ ਦਾ ਰੂਪਨਗਰ ’ ਚ ਪ੍ਰਵੇਸ਼ ਕਰਨ ’ ਤੇ ਭਰਵਾਂ ਸਵਾਗਤ
ਬੇਲਾ, 2 ਸਤੰਬਰ (ਮਨਜੀਤ ਸਿੰਘ ਸੈਣੀ)-ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋਏ ਮੀਰੀ ਪੀਰੀ ਖ਼ਾਲਸਾ ਮਾਰਚ ਦੇ ਦੂਜੇ ਪੜਾਅ ਤਹਿਤ ਜ਼ਿਲ੍ਹਾ ਰੂਪਨਗਰ ਵਿਚ ਪ੍ਰਵੇਸ਼ ਕਰਨ ਤੇ ਲੁਧਿਆਣਾ ਰੂਪਨਗਰ ਦੀ ਹੱਦ ਪਿੰਡ ਟੱਪਰੀਆਂ ਅਮਰ ਸਿੰਘ ਵਿਖੇ ਇਲਾਕੇ ਦੀਆਂ ਸੰਗਤਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ। ਇਸ ਮੌਕੇ ਹਲਕਾ ਇੰਚਾਰਜ ਹਰਮੋਹਨ ਸਿੰਘ ਸੰਧੂ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੱਕੋਵਾਲ, ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਮੈਨੇਜਰ ਗੁਰਮੁਖ ਸਿੰਘ, ਹੈੱਡ ਗ੍ਰੰਥੀ ਸੁਖਵਿੰਦਰ ਸਿੰਘ , ਯੂਥ ਅਕਾਲੀ ਦਲ ਦੇ ਪ੍ਰਧਾਨ ਰੁਪਿੰਦਰਜੀਤ ਸਿੰਘ ਲੱਖੇਵਾਲ, ਅੰਮ੍ਰਿਤਪਾਲ ਸਿੰਘ ਰਾਏਪੁਰ, ਕੁਲਵੀਰ ਸਿੰਘ ਸੈਣੀ ,ਚਰਨਜੀਤ ਸਿੰਘ ਸਿਲੋਮਾਸਕੋ, ਜਗੀਰ ਸਿੰਘ ਖੋਖਰਾਂ, ਵਿਸ਼ੇਸ਼ ਤੌਰ ਹਾਜ਼ਰ ਸਨ।
ਬੇਲਾ, 2 ਸਤੰਬਰ (ਮਨਜੀਤ ਸਿੰਘ ਸੈਣੀ)-ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋਏ ਮੀਰੀ ਪੀਰੀ ਖ਼ਾਲਸਾ ਮਾਰਚ ਦੇ ਦੂਜੇ ਪੜਾਅ ਤਹਿਤ ਜ਼ਿਲ੍ਹਾ ਰੂਪਨਗਰ ਵਿਚ ਪ੍ਰਵੇਸ਼ ਕਰਨ ਤੇ ਲੁਧਿਆਣਾ ਰੂਪਨਗਰ ਦੀ ਹੱਦ ਪਿੰਡ ਟੱਪਰੀਆਂ ਅਮਰ ਸਿੰਘ ਵਿਖੇ ਇਲਾਕੇ ਦੀਆਂ ਸੰਗਤਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ। ਇਸ ਮੌਕੇ ਹਲਕਾ ਇੰਚਾਰਜ ਹਰਮੋਹਨ ਸਿੰਘ ਸੰਧੂ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੱਕੋਵਾਲ, ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਮੈਨੇਜਰ ਗੁਰਮੁਖ ਸਿੰਘ, ਹੈੱਡ ਗ੍ਰੰਥੀ ਸੁਖਵਿੰਦਰ ਸਿੰਘ , ਯੂਥ ਅਕਾਲੀ ਦਲ ਦੇ ਪ੍ਰਧਾਨ ਰੁਪਿੰਦਰਜੀਤ ਸਿੰਘ ਲੱਖੇਵਾਲ, ਅੰਮ੍ਰਿਤਪਾਲ ਸਿੰਘ ਰਾਏਪੁਰ, ਕੁਲਵੀਰ ਸਿੰਘ ਸੈਣੀ ,ਚਰਨਜੀਤ ਸਿੰਘ ਸਿਲੋਮਾਸਕੋ, ਜਗੀਰ ਸਿੰਘ ਖੋਖਰਾਂ, ਵਿਸ਼ੇਸ਼ ਤੌਰ ਹਾਜ਼ਰ ਸਨ। ਇਸ ਮੌਕੇ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤਾ ਅਤੇ ਪੰਜ ਪਿਆਰੇ ਸਿੰਘ ਸਾਹਿਬਾਨਾਂ ਨੂੰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਸਿਰੋਪਾਉ ਭੇਟ ਕੀਤੇ ਇਸ ਮੌਕੇ ਜਥੇਦਾਰ ਸ੍ਰੀ ਗੜਗੱਜ ਜੀ ਵਲੋਂ ਨੌਜਵਾਨਾਂ ਨੂੰ ਅੰਮ੍ਰਿਤ ਛਕਣ, ਸਿੰਘ ਸਜਣ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਲਈ ਪ੍ਰੇਰਿਤ ਕੀਤਾ ਇਸ ਦੌਰਾਨ ਅੰਮ੍ਰਿਤ ਛਕਣ, ਦਾੜ੍ਹੀ ਕੇਸ ਰੱਖਣ ਦਾ ਪ੍ਰਣ ਕਰਨ ਵਾਲਿਆਂ ਨੂੰ ਸਿਰੋਪਾਉ ਭੇਟ ਕੀਤੇ ਗਏ ਜਥੇਦਾਰ ਜੀ ਦੇ ਵਿਚਾਰ ਸੁਨਣ ਲਈ ਨੌਜਵਾਨਾਂ ਵਿਚ ਵੱਡਾ ਉਤਸ਼ਾਹ ਸੀ ਕੇਸਰੀ ਦਸਤਾਰਾਂ ਅਤੇ ਦੁਪੱਟੇ ਲੈ ਕੇ ਨੌਜਵਾਨ ਮੁੰਡੇ ਕੁੜੀਆਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਉਤਸ਼ਾਹ ਨਾਲ ਸੜਕਾਂ ਦੀ ਸਾਫ਼ ਸਫ਼ਾਈ, ਪਾਣੀ ਦਾ ਛਿੜਕਾਅ ਕਰਨ ਲੱਗੇ ਹੋਏ ਹਨ। ਬਹਿਰਾਮਪੁਰ ਬੇਟ ਵਿਖੇ ਲੜਕੀਆਂ ਦੇ ਸਕੂਲ ਵਿਚ ਇਲਾਕੇ ਦੀਆਂ ਸੰਗਤਾਂ ਵਲੋਂ ਖ਼ਾਲਸਾ ਮਾਰਚ ਦਾ ਸਵਾਗਤ ਕੀਤਾ ਗਿਆ ਜਿੱਥੇ ਕਿ ਢਾਡੀ ਜਥਿਆਂ ਵਲੋਂ ਸੰਗਤਾਂ ਨੂੰ ਇਤਿਹਾਸ ਸਰਵਣ ਕਰਾਇਆ ਗਿਆ। ਉਪਰੰਤ ਪਿੰਡ ਖੋਖਰਾਂ, ਸਲਾਹਪੁਰ, ਬਜੀਦਪੁਰ ਬੇਲਾ ਦੀਆਂ ਸੰਗਤਾਂ ਵਲੋਂ ਖ਼ਾਲਸਾ ਮਾਰਚ ਦਾ ਸਵਾਗਤ ਕੀਤਾ ਗਿਆ ਅਤੇ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ। ਮੀਰੀ ਪੀਰੀ ਖ਼ਾਲਸਾ ਮਾਰਚ ਸ੍ਰੀ ਚਮਕੌਰ ਸਾਹਿਬ ਵਿਖੇ ਰਾਤਰੀ ਦੇ ਵਿਸ਼ਰਾਮ ਉਪਰੰਤ ਸਵੇਰੇ ਰੂਪਨਗਰ ਲਈ ਪਿੰਡ ਜਟਾਣਾ, ਬੇਲਾ, ਭਲਿਆਣ, ਮਨਸੂਹਾ ਹੋ ਕੇ ਰੂਪਨਗਰ ਸ਼ਹਿਰ ਵਿਚ ਪ੍ਰਵੇਜ਼ ਕਰੇਗਾ। ਇਸ ਮੌਕੇ ਨਰਿੰਦਰ ਸਿੰਘ ਟਾਂਕ, ਸੁਰਮੁੱਖ ਸਿੰਘ, ਗੁਰਚਰਨ ਸਿੰਘ, ਜਸਵਿੰਦਰ ਸਿੰਘ ਜੱਸਾ ਬਜੀਦਪੁਰ, ਲਵਲੀ ਬੇਲਾ, ਤਰਲੋਚਨ ਸਿੰਘ ਅਸਰਪੁਰ, ਗੋਲਡੀ ਬੇਲਾ, ਮਨਜੀਤ ਸਿੰਘ ਪਰੋਜਪੁਰ, ਇੰਦਰਜੀਤ ਸਿੰਘ ਖੇੜੀ, ਲਖਵਿੰਦਰ ਸਿੰਘ ਭੂਰਾ, , ਡਾ ਬਲਵਿੰਦਰ ਸਿੰਘ ਧੂੰਮੇਵਾਲ, ਜਗਦੀਸ਼ ਸਿੰਘ ਮਾਲਵਾ, ਡਾ ਨਿਸ਼ਾਨ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨੇ ਖ਼ਾਲਸਾ ਮਾਰਚ ਨੂੰ ਨਤਮਸਤਕ ਹੋਈਆਂ ਅਤੇ ਸ਼ਸਤਰਾਂ ਦੇ ਦਰਸ਼ਨ ਦੀਦਾਰੇ ਕੀਤੇ।