ਸ੍ਰੀ ਚਮਕੌਰ ਸਾਹਿਬ, 2 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸਰਹਿੰਦ ਨਹਿਰ ’ਚ ਪਏ ਪਾੜ ਉਪਰੰਤ ਸ੍ਰੀ ਚਮਕੌਰ ਸਾਹਿਬ ਵਿਖੇ ਸਿਆਸਤ ਗਰਮਾ ਗਈ ਹੈ, ਪਾੜ ਵਿਚ ਪਾਣੀ ਵਹਿਣ ਤੋਂ ਰੋਕਣ ਉਪਰੰਤ ਸਰਹਿੰਦ ਨਹਿਰ ਦੇ ਸਥਾਨਕ ਪੁਲ ’ਤੇ ਲੱਗੇ ਧਰਨੇ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸੰਬੋਧਨ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਅਤੇ ਹੋਰ ਸਾਥੀ ਬਕਰੀ ਲੈ ਕੇ ਪੁੱਜ ਗਏ ਅਤੇ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਵਿਚਾਲੇ ਜਬਰਦਸਤ ਨਾਅਰੇਬਾਜ਼ੀ ਸ਼ੁਰੂ ਹੋ ਗਈ, ਆਮ ਆਦਮੀ ਪਾਰਟੀ ਵਲੋਂ ਚੰਨੀ ਮੁਰਦਾਬਾਦ, ਕਾਂਗਰਸ ਮੁਰਦਾਬਾਦ ਚੰਨੀ ਵਾਪਿਸ ਜਾਓ ਅਤੇ ਚੰਨੀ ਜਾ ਕੇ ਬਕਰੀ ਚਰਾਓ ਦੀ ਜਬਰਦਸਤ ਨਾਅਰੇਬਾਜੀ ਤੋਂ ਬਾਅਦ ਉੱਥੇ ਪਹਿਲਾਂ ਤੋਂ ਹੀ ਮੌਜੂਦ ਕਾਂਗਰਸੀ ਆਗੂਆਂ ਨੇ ਜਸਵੀਰ ਸਿੰਘ ਗੜੀ ਮੁਰਦਾਬਾਦ, ਆਮ ਆਦਮੀ ਪਾਰਟੀ ਮੁਰਦਾਬਾਦ, ਚੰਨੀ ਜਿੰਦਾਬਾਦ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੀ ਨਾਅਰੇਬਾਜੀ ਕੀਤੀ। ਇਸ ਮੌਕੇ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਚੰਨੀ ਇਸ ਔਖੀ ਘੜੀ ਵਿਚ ਸਿਆਸਤ ਕਰ ਰਹੇ ਹਨ ਤੇ ਸਾਰੇ ਦੋਸ਼ ਸਰਕਾਰ ’ਤੇ ਮੜ ਰਹੇ ਹਨ ਜਦਿਕਿ ਸ੍ਰੀ ਚੰਨੀ ਮੁਖ ਮੰਤਰੀ ਅਤੇ ਕੈਬਨਿਟ ਮੰਤਰੀ ਰਹਿ ਚੁੱਕੇ ਹਨ, ਉਸ ਸਮੇ ਇੱਥੋਂ ਦਾ ਪੁੱਲ ਨਵਾਂ ਕਿਉਂ ਨਹੀ ਬਣਾਇਆ। ਉਨ੍ਹਾਂ ਕਿਹਾ ਸਾਬਕਾ ਮੁੱਖ ਮੰਤਰੀ ਚੰਨੀ ਜਿੱਥੇ ਵੀ ਜਾਣਗੇ ਉਹ ਉਨ੍ਹਾਂ ਦੇ ਮਗਰ ਬਕਰੀ ਲੈ ਕੇ ਉੱਥੇ ਹੀ ਪੁੱਜ ਜਾਣਗੇ। ਇਸ ਮੌਕੇ ਬਣੇ ਤਣਾਪੂਰਨ ਮਾਹੌਲ ਤੋਂ ਬਾਅਦ ਧਰਨਾ ਖਤਮ ਤਾਂ ਹੋ ਗਿਆ ਪਰ ਇਸ ਮਾਮਲੇ ’ਚ ਹੋਈ ਸਿਅਸਾਤ ਨੇ ਲੋਕਾਂ ਨੂੰ ਸੋਚਣ ’ਤੇ ਮਜਬੂਰ ਕਰ ਦਿੱਤਾ।
ਚੰਨੀ ਦੇ ਸੰਬੋਧਨ ਤੋਂ ਬਾਅਦ ਗੜ੍ਹੀ ਬੱਕਰੀ ਲੈ ਕੇ ਪੁੱਜੇ ਧਰਨੇ ਵਾਲੀ ਥਾਂ ਮਾਹੌਲ ਹੋਇਆ ਤਣਾਅਪੂਰਨ ,ਦੋਵੇਂ ਪਾਸਿਓਂ ਹੋਈ ਨਾਅਰੇਬਾਜ਼ੀ
ਚੰਨੀ ਦੇ ਸੰਬੋਧਨ ਤੋਂ ਬਾਅਦ ਗੜ੍ਹੀ ਬੱਕਰੀ ਲੈ ਕੇ ਪੁੱਜੇ ਧਰਨੇ ਵਾਲੀ ਥਾਂ ਮਾਹੌਲ ਹੋਇਆ ਤਣਾਅਪੂਰਨ ,ਦੋਵੇਂ ਪਾਸਿਓਂ ਹੋਈ ਨਾਅਰੇਬਾਜ਼ੀ
ਸ੍ਰੀ ਚਮਕੌਰ ਸਾਹਿਬ ਦੇ ਧਰਨੇ ਵਾਲੀ ਥਾਂ ਬੱਕਰੀ ਲੈ ਕੇ ਪੁੱਜੇ ਜਸਵੀਰ ਸਿੰਘ ਗੜ੍ਹੀ । ਤਸਵੀਰ: ਜਗਮੋਹਣ ਸਿੰਘ ਨਾਰੰਗ
03-09-2026