29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਐਸ. ਐਸ. ਐਫ. ਟੀਮ ਵਲੋਂ ‘’ਹਰ ਬਚਾਈ ਜਾਨ ਦੇ ਨਾਮ ਇਕ ਰੁੱਖ’’ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

ਘਨੌਲੀ, 28 ਅਗਸਤ (ਜਸਵੀਰ ਸਿੰਘ ਸੈਣੀ)- ਸੜਕ ਸੁਰੱਖਿਆ ਫੋਰਸ ਸਿਰਫ਼ ਸੜਕਾਂ ਉਪਰ ਕੀਮਤੀ ਮਨੁੱਖੀ ਜਾਨਾਂ ਬਚਾਉਣ ਦਾ ਕਾਰਜ ਹੀ ਨਹੀਂ ਕਰ ਰਹੀ, ਸਗੋਂ ਸੜਕਾਂ ਦੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਹਰਿਆ ਭਰਿਆ ਅਤੇ ਸੁੱਧ ਬਣਾਉਣ ਵਿਚ ਵੀ ਆਪਣਾ ਯੋਗਦਾਨ ਪਾ ਰਹੀ ਹੈ। ਇਸੇ ਉਪਰਾਲੇ ਤਹਿਤ ਏ.

ਅਜੀਤ ਡੈਸਕ 29-08-2026
ਘਨੌਲੀ, 28 ਅਗਸਤ (ਜਸਵੀਰ ਸਿੰਘ ਸੈਣੀ)- ਸੜਕ ਸੁਰੱਖਿਆ ਫੋਰਸ ਸਿਰਫ਼ ਸੜਕਾਂ ਉਪਰ ਕੀਮਤੀ ਮਨੁੱਖੀ ਜਾਨਾਂ ਬਚਾਉਣ ਦਾ ਕਾਰਜ ਹੀ ਨਹੀਂ ਕਰ ਰਹੀ, ਸਗੋਂ ਸੜਕਾਂ ਦੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਹਰਿਆ ਭਰਿਆ ਅਤੇ ਸੁੱਧ ਬਣਾਉਣ ਵਿਚ ਵੀ ਆਪਣਾ ਯੋਗਦਾਨ ਪਾ ਰਹੀ ਹੈ। ਇਸੇ ਉਪਰਾਲੇ ਤਹਿਤ ਏ.ਐਸ.ਆਈ. ਸੀਤਾ ਰਾਮ ਇੰਚਾਰਜ ਐਸ.ਐਸ.ਐਫ. ਰੂਟ (ਰੂਪਨਗਰ ਤੋਂ ਸ੍ਰੀ ਕੀਰਤਪੁਰ ਸਾਹਿਬ) ਨੇ ਦੱਸਿਆ ਕਿ ਇਸ ਮੁਹਿੰਮ ਨੂੰ ਹੋਰ ਅਰਥਪੂਰਨ ਬਣਾਉਂਦਿਆਂ ਸੀਨੀਅਰ ਅਫ਼ਸਰਾਂ ਦੇ ਹੁਕਮ ਅਨੁਸਾਰ ‘’ਹਰ ਬਚਾਈ ਜਾਨ ਦੇ ਨਾਮ ਇੱਕ ਰੁੱਖ’’ ਲਗਾਇਆ ਜਾ ਰਿਹਾ ਹੈ। ਐਸ.ਐਸ.ਐਫ. ਵਲੋਂ ਹੁਣ ਤੱਕ ਜਿੰਨੀਆਂ ਵੀ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਗਈਆਂ ਹਨ, ਹਰੇਕ ਬਚਾਈ ਗਈ ਜਾਨ ਦੇ ਸਨਮਾਨ ਵਿਚ ਸਬੰਧਿਤ ਰੂਟ ਉੱਪਰ ਵੱਖ-ਵੱਖ ਥਾਵਾਂ ‘ਤੇ ਰੁੱਖ ਲਗਾਏ ਜਾ ਰਹੇ ਹਨ।
ਪਿਛਲੀ ਖ਼ਬਰ ਸਰਸਾ ਨਦੀ ਕੰਢੇ ਵਸਦੇ ਪਿੰਡਾਂ ਦੇ ਵਸਨੀਕਾਂ ਦੀ ਤੁਰੰਤ ਸਿਹਤ ਦੀ ਜਾਂਚ ਦੀ ਲੋੜ-ਗੌਰਵ ਰਾਣਾ ਅਗਲੀ ਖ਼ਬਰ ਕੇ. ਵੀ. ਕੇ. ਵਿਖੇ ਸੂਰ ਪਾਲਣ ਸਬੰਧੀ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।