ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕੱਢੀ ਮਸ਼ਾਲ ਯਾਤਰਾ ਅਗਲੇ ਪੜਾਅ ਲਈ ਰਵਾਨਾ
ਰੂਪਨਗਰ, 20 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)- ਖੇਡਾਂ ਵਤਨ ਪੰਜਾਬ ਦੀਆਂ 2026 ਦੇ ਪ੍ਰਚਾਰ ਅਤੇ ਖੇਡਾਂ ਪ੍ਰਤੀ ਨੌਜਵਾਨਾਂ ਵਿਚ ਉਤਸ਼ਾਹ ਪੈਦਾ ਕਰਨ ਦੇ ਉਦੇਸ਼ ਨਾਲ ਕੱਢੀ ਜਾ ਰਹੀ ਮਸ਼ਾਲ ਯਾਤਰਾ ਦੇ ਵਾਪਸੀ ਸਮਾਰੋਹ ਦੌਰਾਨ ਅੱਜ ਮਸ਼ਾਲ ਨੂੰ ਰਸਮੀ ਤੌਰ ’ਤੇ ਨਵਾਂਸ਼ਹਿਰ ਦੇ ਪ੍ਰਬੰਧਕਾਂ, ਕੋਚਾਂ ਅਤੇ ਖਿਡਾਰੀਆਂ ਨੂੰ ਸੌਂਪ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਗਿੱਲ, ਖੇਡ ਵਿਭਾਗ ਦੇ ਕੋਚਾਂ, ਸਟਾਫ਼, ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਵਾਲੇ ਉੱਘੇ ਖਿਡਾਰੀਆਂ ਅਤੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ।
ਮ
ਮਸ਼ਾਲ ਯਾਤਰਾ ਅਗਲੇ ਪੜਾਅ ਲਈ ਰਵਾਨਾ ਹੋਣ ਮੌਕੇ ਦੀ ਤਸਵੀਰ।
21-08-2026
ਰੂਪਨਗਰ, 20 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)- ਖੇਡਾਂ ਵਤਨ ਪੰਜਾਬ ਦੀਆਂ 2026 ਦੇ ਪ੍ਰਚਾਰ ਅਤੇ ਖੇਡਾਂ ਪ੍ਰਤੀ ਨੌਜਵਾਨਾਂ ਵਿਚ ਉਤਸ਼ਾਹ ਪੈਦਾ ਕਰਨ ਦੇ ਉਦੇਸ਼ ਨਾਲ ਕੱਢੀ ਜਾ ਰਹੀ ਮਸ਼ਾਲ ਯਾਤਰਾ ਦੇ ਵਾਪਸੀ ਸਮਾਰੋਹ ਦੌਰਾਨ ਅੱਜ ਮਸ਼ਾਲ ਨੂੰ ਰਸਮੀ ਤੌਰ ’ਤੇ ਨਵਾਂਸ਼ਹਿਰ ਦੇ ਪ੍ਰਬੰਧਕਾਂ, ਕੋਚਾਂ ਅਤੇ ਖਿਡਾਰੀਆਂ ਨੂੰ ਸੌਂਪ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਗਿੱਲ, ਖੇਡ ਵਿਭਾਗ ਦੇ ਕੋਚਾਂ, ਸਟਾਫ਼, ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਵਾਲੇ ਉੱਘੇ ਖਿਡਾਰੀਆਂ ਅਤੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਮਸ਼ਾਲ ਦਾ ਸਵਾਗਤ ਕਰਦਿਆਂ ਹਾਜ਼ਰ ਕੋਚਾਂ, ਸਟਾਫ਼ ਅਤੇ ਖਿਡਾਰੀਆਂ ਨੇ ਕਿਹਾ ਕਿ ਮਸ਼ਾਲ ਯਾਤਰਾ ਖੇਡਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰਨ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਵਿਚ ਅਨੁਸ਼ਾਸਨ, ਮਿਹਨਤ, ਟੀਮ ਭਾਵਨਾ ਅਤੇ ਆਪਸੀ ਭਾਈਚਾਰਕ ਸਾਂਝ ਦੀ ਭਾਵਨਾ ਮਜ਼ਬੂਤ ਕਰਦੀਆਂ ਹਨ। ਇਸ ਮੌਕੇ ਹਾਜ਼ਰ ਕੋਚਾਂ ਅਤੇ ਸਟਾਫ਼ ਵਿਚ ਸ਼ੀਲ ਭਗਤ (ਬੈਡਮਿੰਟਨ ਕੋਚ), ਜਗਬੀਰ ਸਿੰਘ (ਮੁੱਖ ਕੋਚ, ਐਥਲੈਟਿਕਸ), ਇੰਦਰਜੀਤ ਸਿੰਘ (ਹਾਕੀ ਕੋਚ), ਲਵਜੀਤ ਸਿੰਘ (ਹਾਕੀ ਕੋਚ), ਹਰਿੰਦਰ ਸਿੰਘ (ਕੁਸ਼ਤੀ ਕੋਚ), ਅਮਰਜੀਤ ਸਿੰਘ (ਫੁੱਟਬਾਲ ਕੋਚ), ਦਰਪਾਲ ਸਿੰਘ (ਐਥਲੈਟਿਕਸ ਕੋਚ), ਹਰਵਿੰਦਰ ਸਿੰਘ (ਐਥਲੈਟਿਕਸ ਕੋਚ), ਨਰੇਸ਼ ਰਾਜੌਰੀਆ (ਤੈਰਾਕੀ ਕੋਚ), ਵੰਦਨਾ ਬਾਹਰੀ (ਬਾਸਕਟਬਾਲ ਕੋਚ), ਹਰਵਿੰਦਰ ਕੌਰ (ਕਬੱਡੀ ਕੋਚ), ਕਰਨਦੀਪ (ਕੁਸ਼ਤੀ ਕੋਚ), ਰੀਤੂ ਬਾਲਾ (ਕੁਸ਼ਤੀ ਕੋਚ), ਜਗਰੂਪ ਸਿੰਘ (ਐਥਲੈਟਿਕਸ ਕੋਚ), ਅੰਮ੍ਰਿਤ ਕੌਰ (ਐਥਲੈਟਿਕਸ ਕੋਚ), ਉਕਰਦੀਪ ਕੌਰ (ਕੈਕਿੰਗ ਅਤੇ ਕੈਨੋਇੰਗ ਕੋਚ), ਗੁਰਜਿੰਦਰ ਸਿੰਘ ਚੀਮਾ (ਰੋਇੰਗ ਕੋਚ), ਰੀਤੂ (ਬੈਡਮਿੰਟਨ ਕੋਚ), ਪ੍ਰਿਯਾਂਸ਼ ਧੀਮਾਨ (ਤੈਰਾਕੀ ਕੋਚ) ਅਤੇ ਰਿਸ਼ੂ ਗੋਇਲ (ਸੀਨੀਅਰ ਸਹਾਇਕ) ਸ਼ਾਮਲ ਸਨ। ਸਮਾਰੋਹ ਵਿਚ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਪ੍ਰਾਪਤੀਆਂ ਹਾਸਲ ਕਰਨ ਵਾਲੇ ਖਿਡਾਰੀਆਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਨ੍ਹਾਂ ਵਿਚ ਜਸਨਦੀਪ ਸਿੰਘ (ਤੈਰਾਕੀ ), ਸਾਊਥ ਏਸ਼ੀਅਨ ਚੈਂਪੀਅਨਸ਼ਿਪ ਵਿਚ 4 ਸੋਨ ਤਗਮੇ ਜੇਤੂ ਅਤੇ ਮਹਾਰਾਜਾ ਰਣਜੀਤ ਸਿੰਘ ਅਵਾਰਡੀ, ਮੌਜੂਦਾ ਸਮੇਂ ਲੈਕਚਰਾਰ ਪੀ.ਬੀ.ਆਈ.ਟੀ., ਵੈਭਵ ਰਾਜੌਰੀਆ (ਤੈਰਾਕੀ), ਡੈਫ਼ ਓਲੰਪਿਕ ਵਿਚ ਛੇਵਾਂ ਸਥਾਨ ਹਾਸਲ ਕਰਨ ਵਾਲੇ ਅਤੇ ਮਹਾਰਾਜਾ ਰਣਜੀਤ ਸਿੰਘ ਅਵਾਰਡੀ, (ਬਾਕੀ ਸਫ਼ਾ 6 ’ਤੇ)