21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬੂਟੇ ਲਗਾ ਰਹੇ ਐਸ. ਐਸ. ਪੀ. ਰੂਪਨਗਰ ਤੇ ਹੋਰ ਪਤਵੰਤੇ। (ਸੱਜੇ) ਐਨ.ਸੀ.ਸੀ. ਕੈਡਿਟਸ ਬੂਟੇ ਲਗਾਉਂਦੇ ਹੋਏ। ਵਣ ਵਿਭਾਗ ਨੇ ਵਿਰਾਸਤੀ ਬੂਟੇ ਲਗਾ ਮਨਾਇਆ ਵਣ ਮਹਾਂਉਤਸਵ

ਰੂਪਨਗਰ, 20 ਅਗਸਤ (ਯਸ਼ਵੰਤ ਬੱਸੀ)- ਵਣ ਵਿਭਾਗ ਰੂਪਨਗਰ ਵਲੋਂ ਸਦਾਬਰਤ ਨੇਚਰ ਟਰੇਲ ਵਿਚ ਵੱਖ-ਵੱਖ ਕਿਸਮਾਂ ਦੇ 70 ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ। ਬੂਟੇ ਲਗਾਉਣ ਦੀ ਸ਼ੁਰੂਆਤ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਆਈ.

ਅਜੀਤ ਡੈਸਕ 21-08-2026
ਰੂਪਨਗਰ, 20 ਅਗਸਤ (ਯਸ਼ਵੰਤ ਬੱਸੀ)- ਵਣ ਵਿਭਾਗ ਰੂਪਨਗਰ ਵਲੋਂ ਸਦਾਬਰਤ ਨੇਚਰ ਟਰੇਲ ਵਿਚ ਵੱਖ-ਵੱਖ ਕਿਸਮਾਂ ਦੇ 70 ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ। ਬੂਟੇ ਲਗਾਉਣ ਦੀ ਸ਼ੁਰੂਆਤ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਆਈ.ਪੀ.ਐਸ. ਨੇ ਬਹੇੜੇ ਦਾ ਬੂਟਾ ਲਗਾ ਕੇ ਕੀਤੀ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਇਹ ਮੌਸਮ ਬੂਟੇ ਲਗਾਉਣ ਲਈ ਬਹੁਤ ਢੁਕਵਾਂ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਵੱਧ ਤੋਂ ਵੱਧ ਬੂਟੇ ਲਗਾਉਣ ਤੇ ਉਨ੍ਹਾਂ ਦੀ ਸੰਭਾਲ ਦਾ ਅਹਿਦ ਲੈਣਾ ਚਾਹੀਦਾ ਹੈ , ਤਾਂ ਜੋ ਵਾਤਾਵਰਣ ਨੂੰ ਸਿਹਤਮੰਦ ਬਣਾਇਆ ਜਾ ਸਕੇ। ਵਣ ਮੰਡਲ ਅਫ਼ਸਰ ਕਨਵਰਦੀਪ ਸਿੰਘ ਤੇ ਉਪ ਵਣ ਮੰਡਲ ਅਫ਼ਸਰ ਹਿਮਾਂਸ਼ੂ ਕੁਮਾਰ ਨੇ ਵੀ ਇਸ ਮੁਹਿੰਮ ਦੇ ਵਿਚ ਬੂਟੇ ਲਗਾਏ। ਇਸ ਮੁਹਿੰਮ ਵਿਚ ਐਨ.ਸੀ.ਸੀ. ਅਕੈਡਮੀ ਰੂਪਨਗਰ ਦੇ ਕੈਡਿਟਸ ਨੇ ਵੀ ਪ੍ਰੋਗਰਾਮ ਦਾ ਹਿੱਸਾ ਬਣਦਿਆਂ ਬੂਟੇ ਲਗਾਏ। ਇਸ ਮੌਕੇ ਪ੍ਰੋਗਰਾਮ ਵਿਚ ਵਣ ਵਿਭਾਗ ਦੇ ਅਧਿਕਾਰੀਆਂ, ਐਨ.ਸੀ.ਸੀ. ਅਕੈਡਮੀ ਦੇ ਟਰੇਨਿੰਗ ਸਟਾਫ਼ ਤੇ ਐਨ.ਸੀ.ਸੀ. ਕੈਡਿਟਸ ਤੋਂ ਇਲਾਵਾਰੇਂਜ ਅਫ਼ਸਰ ਕੁਲਵਿੰਦਰ ਸਿੰਘ, ਪ੍ਰਭਜੋਤ ਕੌਰ ਫਾਰੈਸਟ ਗਾਰਡ, ਪ੍ਰਿੰਸੀਪਲ ਅਵਤਾਰ ਸਿੰਘ, ਸਟੇਟ ਐਵਾਰਡੀ ਗੁਰਬਚਨ ਸਿੰਘ ਸੋਢੀ, ਚਰਨਜੀਤ ਸਿੰਘ ਚੰਨੀ ਨੈਸ਼ਨਲ ਐਵਾਰਡੀ, ਮਹਾਰਾਜਾ ਰਣਜੀਤ ਸਿੰਘ ਵਾਤਾਵਰਨ ਤੇ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਵਿਨੋਦ ਕੁਮਾਰ ਸ਼ਰਮਾ, ਜ਼ਿਲ੍ਹਾ ਯੂਥ ਕਲੱਬਜ ਕੋਆਰਡੀਨੇਸ਼ਨ ਕਮੇਟੀ ਦੇ ਸਕੱਤਰ ਗੁਰਪ੍ਰੀਤ ਸਿੰਘ ਲੌਂਗੀਆ ਤੇ ਗੁਰਦੀਪ ਸਿੰਘ ਸੋਨੂੰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਪੁੱਜੀਆਂ ਸੰਗਤਾਂ ਦਾ ਹਲਕਾ ਇੰਚਾਰਜ ਵਿਨਰਜੀਤ ਗੋਲਡੀ ਵੱਲੋਂ ਧੰਨਵਾਦ ਅਗਲੀ ਖ਼ਬਰ ਪੰਜਾਬੀ ਸੱਭਿਆਚਾਰ, ਗਿੱਧੇ, ਲੋਕ ਗੀਤਾਂ ਅਤੇ ਪੰਜਾਬੀ ਪਹਿਰਾਵਿਆਂ ਨੇ ਬੰਨ੍ਹਿਆ ਰੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।