21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੰਜਾਬੀ ਸੱਭਿਆਚਾਰ, ਗਿੱਧੇ, ਲੋਕ ਗੀਤਾਂ ਅਤੇ ਪੰਜਾਬੀ ਪਹਿਰਾਵਿਆਂ ਨੇ ਬੰਨ੍ਹਿਆ ਰੰਗ

ਰੂਪਨਗਰ, 20 ਅਗਸਤ (ਸਤਨਾਮ ਸਿੰਘ ਸੱਤੀ)- ਸੀਨੀਅਰ ਸਿਟੀਜ਼ਨਜ਼ ਕੌਂਸਲ (ਰਜਿ.) ਰੂਪਨਗਰ ਵਲੋਂ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਦੀ ਪ੍ਰਧਾਨਗੀ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੂਪਨਗਰ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।

ਤੀਆਂ ਦੇ ਤਿਉਹਾਰ ਮੌਕੇ ਸੰਧਾਰਾ ਭੇਟ ਕਰ ਰਹੇ ਸੀਨੀਅਰ ਸਿਟੀਜਨ ਕੌਂਸਲ ਦੇ ਮੈਂਬਰ। 21-08-2026
ਰੂਪਨਗਰ, 20 ਅਗਸਤ (ਸਤਨਾਮ ਸਿੰਘ ਸੱਤੀ)- ਸੀਨੀਅਰ ਸਿਟੀਜ਼ਨਜ਼ ਕੌਂਸਲ (ਰਜਿ.) ਰੂਪਨਗਰ ਵਲੋਂ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਦੀ ਪ੍ਰਧਾਨਗੀ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੂਪਨਗਰ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿਚ ਸਕੂਲ ਦੀ ਪ੍ਰਿੰਸੀਪਲ ਮੈਡਮ ਸੰਦੀਪ ਕੌਰ, ਸਟਾਫ਼, ਸਕੂਲੀ ਬੱਚਿਆਂ ਅਤੇ ਕੌਂਸਲ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਪੰਜਾਬੀ ਸਭਿਆਚਾਰ ਦੀਆਂ ਵੱਖ-ਵੱਖ ਝਲਕੀਆਂ ਪੇਸ਼ ਕੀਤੀਆਂ ਗਈਆਂ। ਪੰਜਾਬੀ ਸੂਟ, ਫੁਲਕਾਰੀਆਂ, ਪਰਾਂਦੇ ਅਤੇ ਰਵਾਇਤੀ ਗਹਿਣਿਆਂ ਨਾਲ ਸਜੀਆਂ ਪੰਜਾਬਣਾਂ ਨੇ ਗਿੱਧਾ ਪਾਇਆ ਅਤੇ ਲੋਕ ਗੀਤਾਂ ਤੇ ਬੋਲੀਆਂ ਰਾਹੀਂ ਤੀਆਂ ਦੀਆਂ ਰੌਣਕਾਂ ਵਧਾਈਆਂ। ਰਿਟਾਇਰਡ ਇੰਸਪੈਕਟਰ ਕੇਹਰ ਸਿੰਘ, ਕਾਰਜਕਾਰੀ ਮੈਂਬਰ, ਨੇ ਬੋਲੀਆਂ ਪਾ ਕੇ ਹਾਜ਼ਰੀਨ ਦਾ ਮਨੋਰੰਜਨ ਕੀਤਾ ਅਤੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਤੀਆਂ ਪੰਜਾਬੀ ਸਭਿਆਚਾਰ ਵਿਚ ਧੀਆਂ ਦੇ ਪੇਕੇ ਪਰਿਵਾਰ ਨਾਲ ਮਿਲਾਪ, ਖੁਸ਼ੀ, ਸਾਂਝ ਅਤੇ ਭੈਣ ਚਾਰੇ ਦਾ ਪ੍ਰਤੀਕ ਹੈ। ਸਮਾਗਮ ਰਾਹੀਂ ਨਵੀਂ ਪੀੜ੍ਹੀ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਧੀਆਂ ਦਾ ਸੰਧਾਰਾ ਭਰਾ ਰਾਜ ਕੁਮਾਰ ਸਿੱਕਾ ਵਲੋਂ ਲਿਆਂਦਾ ਗਿਆ। ਉਨ੍ਹਾਂ ਦੇ ਪਹੁੰਚਣ ’ਤੇ ਭੈਣਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ, ਜਿਸ ਦਾ ਹਾਜ਼ਰੀਨ ਨੇ ਆਨੰਦ ਮਾਣਿਆ। ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਵਲੋਂ ਪ੍ਰਿੰਸੀਪਲ ਮੈਡਮ ਸੰਦੀਪ ਕੌਰ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਜਵਾਬ ਵਿਚ ਪ੍ਰਿੰਸੀਪਲ ਅਤੇ ਸਕੂਲ ਸਟਾਫ਼ ਵਲੋਂ ਕੌਂਸਲ ਦੇ ਅਹੁਦੇਦਾਰਾਂ ਨੂੰ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਦੀ ਭੂਮਿਕਾ ਸਕੂਲ ਦੇ ਸਟਾਫ਼ ਵਲੋਂ ਨਿਭਾਈ ਗਈ। ਇਸ ਮੌਕੇ ਸੀਨੀਅਰ ਉਪ ਪ੍ਰਧਾਨ ਪਰਮਿੰਦਰਬੀਰ ਸਿੰਘ ਚੀਮਾ, ਗੁਰਨਾਮ ਸਿੰਘ ਧਾਮੀ, ਹਜੂਰਾ ਸਿੰਘ, ਦਲਬੀਰ ਕੌਰ ਚੀਮਾ, ਹਰਸਿਮਰਨ ਕੌਰ, ਮਨਜੀਤ ਕੌਰ, ਜਗਨੰਦਨ ਸਿੰਘ ਰੀਹਲ, ਰਮੇਸ਼ ਗੋਇਲ ਅਤੇ ਰੋਜ਼ੀ ਚੀਮਾ ਸਮੇਤ ਹੋਰ ਮੈਂਬਰ ਹਾਜ਼ਰ ਸਨ। ਅੰਤ ਵਿਚ ਸਕੂਲ ਦੀ ਪ੍ਰਿੰਸੀਪਲ ਵਲੋਂ ਲਗਾਏ ਖੀਰ ਅਤੇ ਮਾਲਪੂੜਿਆਂ ਦੇ ਲੰਗਰ ਦਾ ਹਾਜ਼ਰੀਨ ਨੇ ਆਨੰਦ ਮਾਣਿਆ। ਇਹ ਜਾਣਕਾਰੀ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਸਾਂਝੀ ਕੀਤੀ।
ਪਿਛਲੀ ਖ਼ਬਰ ਬੂਟੇ ਲਗਾ ਰਹੇ ਐਸ. ਐਸ. ਪੀ. ਰੂਪਨਗਰ ਤੇ ਹੋਰ ਪਤਵੰਤੇ। (ਸੱਜੇ) ਐਨ.ਸੀ.ਸੀ. ਕੈਡਿਟਸ ਬੂਟੇ ਲਗਾਉਂਦੇ ਹੋਏ। ਵਣ ਵਿਭਾਗ... ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਤਹਿਤ ਹਾਕੀ ਦੇ ਮੁਕਾਬਲੇ ਕਰਵਾਏ ਹਾਕਸ ਸਟੇਡੀਅਮ ਸਮਰਾਲਾ ਵਿਖੇ ਵੱਖ-ਵੱਖ ਉਮਰ ਵਰਗਾਂ ਵਿਚ ਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।