14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਅਜੀਤ, ਜਲੰਧਰ ਮਹਾਰਾਜਾ ਰਣਜੀਤ ਸਿੰਘ ਬਾਗ਼ ’ਚ ਲੱਗੇ ‘ਅਡਾਨੀ ਸੀਮੈਂਟ-ਆਈ ਲਵ ਰੂਪਨਗਰ’ ਬੋਰਡ ’ਤੇ ਉੱਠੇ ਸਵਾਲ ਕਿਸ ਨੇ ਲਗਾਇਆ , ਕਿਸ ਦੀ ਮਨਜ਼ੂਰੀ ਨਾਲ ਅਤੇ ਨਗਰ ਕੌਂਸਲ ਨੂੰ ਕੀ ਆਮਦਨ ਹੋਈ ? ਲੋਕਾਂ ਨੇ ਮੰਗਿਆ ਸਪੱਸ਼ਟੀਕਰਨ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਸਥਿਤ ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਚ ‘ਅਡਾਨੀ ਸੀਮੈਂਟ’ ਅਤੇ ‘ਆਈ ਲਵ ਰੂਪਨਗਰ’ ਲਿਖਿਆ ਵੱਡਾ ਬੋਰਡ ਲਗਾਏ ਜਾਣ ਨੂੰ ਲੈ ਕੇ ਸ਼ਹਿਰ ਵਾਸੀਆਂ ਵਲੋਂ ਸਵਾਲ ਉਠਾਏ ਜਾ ਰਹੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਸਪਸ਼ਟ ਕੀਤਾ ਜਾਵੇ ਕਿ ਇਹ ਬੋਰਡ ਕਿਸ ਨੇ ਅਤੇ ਕਿਸ ਦੀ ਮਨਜ਼ੂਰੀ ਨਾਲ ਲਗਾਇਆ ਹੈ।

ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਚ ਲੱਗਾ ਅਡਾਨੀ ਗਰੁੱਪ ਦਾ ਵੱਡਾ ਅਕਾਰੀ ਇਸ਼ਤਿਹਾਰੀ ਬੋਰਡ । 14-08-2026
ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਸਥਿਤ ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਚ ‘ਅਡਾਨੀ ਸੀਮੈਂਟ’ ਅਤੇ ‘ਆਈ ਲਵ ਰੂਪਨਗਰ’ ਲਿਖਿਆ ਵੱਡਾ ਬੋਰਡ ਲਗਾਏ ਜਾਣ ਨੂੰ ਲੈ ਕੇ ਸ਼ਹਿਰ ਵਾਸੀਆਂ ਵਲੋਂ ਸਵਾਲ ਉਠਾਏ ਜਾ ਰਹੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਸਪਸ਼ਟ ਕੀਤਾ ਜਾਵੇ ਕਿ ਇਹ ਬੋਰਡ ਕਿਸ ਨੇ ਅਤੇ ਕਿਸ ਦੀ ਮਨਜ਼ੂਰੀ ਨਾਲ ਲਗਾਇਆ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਬੋਰਡ ਇਸ਼ਤਿਹਾਰਬਾਜ਼ੀ ਲਈ ਲਗਾਇਆ ਗਿਆ ਹੈ ਤਾਂ ਇਸ ਦੀ ਫ਼ੀਸ ਜਾਂ ਕਿਰਾਇਆ ਕਿਸ ਨੂੰ ਮਿਲ ਰਿਹਾ ਹੈ ਅਤੇ ਕੀ ਇਸ ਤੋਂ ਨਗਰ ਕੌਂਸਲ ਨੂੰ ਕੋਈ ਆਮਦਨ ਹੋ ਰਹੀ ਹੈ, ਇਸ ਬਾਰੇ ਵੀ ਜਾਣਕਾਰੀ ਜਨਤਕ ਕੀਤੀ ਜਾਣੀ ਚਾਹੀਦੀ ਹੈ। ਜੇਕਰ ਕਿਸੇ ਕੰਪਨੀ ਜਾਂ ਸਰਕਾਰੀ ਵਿਭਾਗ ਨਾਲ ਕੋਈ ਸਮਝੌਤਾ ਹੋਇਆ ਹੈ ਤਾਂ ਉਸ ਦੀਆਂ ਸ਼ਰਤਾਂ ਵੀ ਲੋਕਾਂ ਸਾਹਮਣੇ ਆਉਣੀਆਂ ਚਾਹੀਦੀਆਂ ਹਨ। ਬਾਗ਼ ਦੀ ਸਾਂਭ-ਸੰਭਾਲ ਕਰਨ ਵਾਲੇ ਸਮਾਜ ਸੇਵੀਆਂ ਨੇ ਦੱਸਿਆ ਕਿ ਘਾਹ ਦੀ ਕਟਿੰਗ, ਦਰਖਤਾਂ ਦੀ ਛਾਂਗ-ਛੰਗਾਈ ਅਤੇ ਸਫ਼ਾਈ ਆਦਿ ਦੇ ਕੰਮ ਉਹ ਆਪਣੀ ਪੱਧਰ ‘ਤੇ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੱਡੇ ਉਦਯੋਗਿਕ ਗਰੁੱਪ ਵਲੋਂ ਬਾਗ਼ ਵਿਚ ਪ੍ਰਚਾਰਕ ਬੋਰਡ ਲਗਾਇਆ ਗਿਆ ਹੈ ਤਾਂ ਬਾਗ਼ ਦੀ ਸਾਂਭ-ਸੰਭਾਲ ਵਿਚ ਵੀ ਉਸ ਵਲੋਂ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ। ਇਸ ਮਾਮਲੇ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਰਾਜੂ ਸਤਿਆਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬੋਰਡ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਕੌਂਸਲ ਤੋਂ ਜਾਣਕਾਰੀ ਹਾਸਲ ਕਰਕੇ ਮਾਮਲੇ ਬਾਰੇ ਗੱਲ ਕੀਤੀ ਜਾਵੇਗੀ। ਸ਼ਹਿਰ ਵਾਸੀਆਂ ਨੇ ਕਿਹਾ ਕਿ ਰਣਜੀਤ ਸਿੰਘ ਬਾਗ਼ ਵਿਚ ਸਫ਼ਾਈ ਅਤੇ ਛੋਟੇ-ਛੋਟੇ ਵਿਕਾਸ ਕਾਰਜਾਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਜਨਤਕ ਸਥਾਨ ‘ਤੇ ਵੱਡਾ ਇਸ਼ਤਿਹਾਰੀ ਬੋਰਡ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਤਾਂ ਇਸ ਦੇ ਬਦਲੇ ਨਗਰ ਕੌਂਸਲ ਜਾਂ ਬਾਗ਼ ਦੀ ਸਾਂਭ-ਸੰਭਾਲ ਲਈ ਕੀ ਲਾਭ ਮਿਲ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਬੋਰਡ ਸਬੰਧੀ ਮਨਜ਼ੂਰੀ, ਫ਼ੀਸ/ਕਿਰਾਇਆ, ਸਮਝੌਤਾ ਅਤੇ ਬਾਗ਼ ਦੀ ਸਾਂਭ-ਸੰਭਾਲ ਲਈ ਮਿਲ ਰਹੇ ਸਹਿਯੋਗ ਬਾਰੇ ਸਥਿਤੀ ਸਪਸ਼ਟ ਕੀਤੀ ਜਾਵੇ, ਤਾਂ ਜੋ ਲੋਕਾਂ ਵਲੋਂ ਉਠਾਏ ਜਾ ਰਹੇ ਸਵਾਲਾਂ ਦਾ ਜਵਾਬ ਮਿਲ ਸਕੇ।
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਫ਼ਸਲਾਂ ਤੇ ਪਸ਼ੂਆਂ ਦੀ ਸੰਭਾਲ ਸੰਬੰਧੀ ਦਿੱਤੀ ਜਾਣਕਾਰੀ ਅਗਲੀ ਖ਼ਬਰ ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ ਵਿਖੇ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।