12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਨੀਟ ’ਚ ਪਹਿਲੇ ਯਤਨ ਦੀ ਬਾਜ਼ੀ ਮਾਰਨ ਵਾਲੇ ਸਵਾਂਸ਼ ਸੇਕਰੀ ਨੂੰ ਸਿੱਖਿਆ ਮੰਤਰੀ ਬੈਂਸ ਨੇ ਦਿੱਤੀ ਮੁਬਾਰਕਬਾਦ

ਨੰਗਲ, 11 ਅਗਸਤ (ਪ੍ਰੀਤਮ ਸਿੰਘ ਬਰਾਰੀ)- ਨੀਟ-ਯੂ. ਜੀ.

ਨੀਟ ਪ੍ਰੀਖਿਆ ਵਿਚ ਪਹਿਲੇ ਯਤਨ ’ਚ ਸਫਲਤਾ ਹਾਸਲ ਕਰਨ ਵਾਲੇ ਸਵਾਂਸ਼ ਸੇਕਰੀ ਨੂੰ ਮੁਬਾਰਕਬਾਦ ਦਿੰਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ। 12-08-2026
ਨੰਗਲ, 11 ਅਗਸਤ (ਪ੍ਰੀਤਮ ਸਿੰਘ ਬਰਾਰੀ)- ਨੀਟ-ਯੂ. ਜੀ. ਪ੍ਰੀਖਿਆ ਆਪਣੇ ਪਹਿਲੇ ਹੀ ਯਤਨ ਵਿਚ ਪਾਸ ਕਰਕੇ ਐਮ. ਬੀ. ਬੀ. ਐਸ. ਵਿਚ ਦਾਖ਼ਲੇ ਦਾ ਰਾਹ ਪੱਧਰਾ ਕਰਨ ਵਾਲੇ ਮੁਹੱਲਾ ਰਾਜ ਨਗਰ ਵਾਸੀ ਵਿਕਾਸ ਸੇਕਰੀ ਦੇ ਹੋਣਹਾਰ ਸਪੁੱਤਰ ਸਵਾਂਸ਼ ਸੇਕਰੀ ਦੀ ਪ੍ਰਾਪਤੀ ’ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਸਦੇ ਨਿਵਾਸ ਸਥਾਨ ’ਤੇ ਪਹੁੰਚ ਕੇ ਮੁਬਾਰਕਬਾਦ ਦਿੱਤੀ। ਵਾਰਡ ਨੰਬਰ 10 ਵਿਚ ਲੋਕ ਮਿਲਣੀ ਉਪਰੰਤ ਸ੍ਰੀ ਬੈਂਸ ਵਾਰਡ ਦੀ ਟੀਮ ਸਮੇਤ ਸਵਾਂਸ਼ ਦੇ ਘਰ ਪਹੁੰਚੇ ਤੇ ਉਸਦੀ ਸਫਲਤਾ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਸਵਾਂਸ਼ ਸੇਕਰੀ ਦੀ ਇਹ ਸ਼ਾਨਦਾਰ ਪ੍ਰਾਪਤੀ ਉਸਦੇ ਪਰਿਵਾਰ ਲਈ ਹੀ ਨਹੀਂ, ਸਗੋਂ ਸਮੁੱਚੇ ਨੰਗਲ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮਿਹਨਤ, ਲਗਨ, ਅਨੁਸ਼ਾਸਨ ਅਤੇ ਸਹੀ ਦਿਸ਼ਾ ਵਿਚ ਕੀਤੀ ਤਿਆਰੀ ਦੇ ਸਿਰ ’ਤੇ ਆਮ ਪਰਿਵਾਰਾਂ ਦੇ ਬੱਚੇ ਵੀ ਦੇਸ਼ ਦੀਆਂ ਵੱਕਾਰੀ ਪ੍ਰੀਖਿਆਵਾਂ ਵਿਚ ਕਾਮਯਾਬੀ ਹਾਸਲ ਕਰ ਸਕਦੇ ਹਨ। ਸਵਾਂਸ਼ ਸੇਕਰੀ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਦਿੰਦਿਆਂ ਕਿਹਾ ਕਿ ਪੜ੍ਹਾਈ ਦੌਰਾਨ ਉਨ੍ਹਾਂ ਵੱਲੋਂ ਮਿਲੇ ਹੌਸਲੇ ਅਤੇ ਸਹਿਯੋਗ ਨੇ ਉਸਨੂੰ ਆਪਣੇ ਟੀਚੇ ਵੱਲ ਵਧਣ ਲਈ ਪ੍ਰੇਰਿਤ ਕੀਤਾ। ਸ੍ਰੀ ਬੈਂਸ ਨੇ ਉਸਨੂੰ ਐਮ. ਬੀ. ਬੀ. ਐਸ. ਦੀ ਪੜ੍ਹਾਈ ਪੂਰੀ ਕਰਕੇ ਇਕ ਕਾਬਲ, ਸੰਵੇਦਨਸ਼ੀਲ ਅਤੇ ਲੋਕ-ਹਿੱਤ ਨੂੰ ਸਮਰਪਿਤ ਡਾਕਟਰ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਵਾਂਸ਼ ਨੂੰ ਭਵਿੱਖ ਵਿਚ ਨੰਗਲ ਵਿਖੇ ਰਹਿ ਕੇ ਆਮ ਅਤੇ ਲੋੜਵੰਦ ਲੋਕਾਂ ਦੀ ਸੇਵਾ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿਚ ਪ੍ਰਤਿਭਾ ਦੀ ਕੋਈ ਕਮੀ ਨਹੀਂ, ਲੋੜ ਸਿਰਫ਼ ਉਨ੍ਹਾਂ ਨੂੰ ਸਹੀ ਮਾਰਗਦਰਸ਼ਨ ਅਤੇ ਮੌਕੇ ਦੇਣ ਦੀ ਹੈ। ਇਸ ਮੌਕੇ ਵਾਰਡ ਪ੍ਰਧਾਨ ਇਮਰਾਨ ਖਾਨ, ਵਾਰਡ ਇੰਚਾਰਜ ਮੋਨਿਕਾ, ਪੂਜਾ ਦੇਵੀ ਤੋਂ ਇਲਾਵਾ ਹੋਰ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਮਿੰਨੀ ਬੱਸ ਨੂੰ ਟਿੱਪਰ ਨੇ ਮਾਰੀ ਟੱਕਰ, ਟਿੱਪਰ ਚਾਲਕ ਸਮੇਤ 11 ਸਵਾਰੀਆਂ ਜ਼ਖਮੀ ਅਗਲੀ ਖ਼ਬਰ ਰੂਪਨਗਰ ’ਚ ਨਹਿਰ ਕਿਨਾਰੇ ਦਰਜਨਾਂ ਤਿਰੰਗੇ ਮਿਲਣ ਨਾਲ ਰੋਸ, ਜਾਂਚ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।