10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਰੋਟਰੀ ਕਲੱਬ ਰੂਪਨਗਰ ਵਲੋਂ ਸੀਨੀਅਰ ਸਿਟੀਜ਼ਨਜ਼ ਕੌਂਸਲ ਨੂੰ 165 ਲੀਟਰ ਦਾ ਐਲ. ਜੀ. ਰੈਫਰਿਜਰੇਟਰ ਭੇਟ

ਰੂਪਨਗਰ, 9 ਅਗਸਤ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਵਲੋਂ ਸੀਨੀਅਰ ਸਿਟੀਜ਼ਨਜ਼ ਕੌਂਸਲ ਰੂਪਨਗਰ ਨੂੰ 165 ਲੀਟਰ ਸਮਰੱਥਾ ਵਾਲਾ ਐਲ. ਜੀ.

ਅਜੀਤ ਡੈਸਕ 10-08-2026
ਰੂਪਨਗਰ, 9 ਅਗਸਤ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਵਲੋਂ ਸੀਨੀਅਰ ਸਿਟੀਜ਼ਨਜ਼ ਕੌਂਸਲ ਰੂਪਨਗਰ ਨੂੰ 165 ਲੀਟਰ ਸਮਰੱਥਾ ਵਾਲਾ ਐਲ. ਜੀ. ਰੈਫਰੀਜਰੇਟਰ ਭੇਟ ਕੀਤਾ। ਇਹ ਰੈਫਰੀਜਰੇਟਰ ਕੌਂਸਲ ਮੈਂਬਰ ਬੀ. ਐਸ. ਸੈਣੀ ਦੇ ਯਤਨਾਂ ਸਦਕਾ ਭੇਟ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਸੀਨੀਅਰ ਸਿਟੀਜ਼ਨਜ਼ ਕੌਂਸਲ ਰੂਪਨਗਰ ਦੀ ਮਹੀਨਾਵਾਰ ਮੀਟਿੰਗ ਦੌਰਾਨ ਰੋਟਰੀ ਕਲੱਬ ਰੂਪਨਗਰ ਵਲੋਂ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ ਸੀ। ਇਸ ਮੌਕੇ ਰੋਟਰੀ ਕਲੱਬ ਵਲੋਂ ਕੌਂਸਲ ਦੇ ਦਫ਼ਤਰ ਲਈ ਰੈਫਰੀਜਰੇਟਰ ਭੇਟ ਕਰਨ ਦਾ ਵਾਅਦਾ ਕੀਤਾ ਗਿਆ ਸੀ, ਜਿਸ ਨੂੰ ਅੱਜ ਪੂਰਾ ਕਰਦਿਆਂ ਰੈਫਰੀਜਰੇਟਰ ਕੌਂਸਲ ਨੂੰ ਸੌਂਪਿਆ ਗਿਆ। ਇਸ ਮੌਕੇ ਰੋਟਰੀ ਕਲੱਬ ਰੂਪਨਗਰ ਦੇ ਪ੍ਰਧਾਨ ਰੋਟੇਰੀਅਨ ਗਗਨ ਸੈਣੀ ਨੇ ਕਿਹਾ ਕਿ ਰੋਟਰੀ ਕਲੱਬ ਹਮੇਸ਼ਾ ਸਮਾਜ ਸੇਵਾ ਦੇ ਕਾਰਜਾਂ ਲਈ ਵਚਨਬੱਧ ਰਿਹਾ ਹੈ ਅਤੇ ਸੀਨੀਅਰ ਸਿਟੀਜ਼ਨਜ਼ ਕੌਂਸਲ ਨੂੰ ਭਵਿੱਖ ਵਿਚ ਵੀ ਹਰ ਸੰਭਵ ਸਹਿਯੋਗ ਦਿੱਤਾ ਜਾਂਦਾ ਰਹੇਗਾ। ਉਨ੍ਹਾਂ ਕੌਂਸਲ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੀਨੀਅਰ ਨਾਗਰਿਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲੇ ਸਮਾਜ ਲਈ ਪ੍ਰੇਰਣਾਦਾਇਕ ਹਨ। ਇਸ ਮੌਕੇ ਸੀਨੀਅਰ ਸਿਟੀਜ਼ਨਜ਼ ਕੌਂਸਲ ਦੇ ਪ੍ਰਧਾਨ ਨੇ ਰੋਟਰੀ ਕਲੱਬ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ 165 ਲੀਟਰ ਦਾ ਰੈਫਰੀਜਰੇਟਰ ਕੌਂਸਲ ਦੇ ਦਫ਼ਤਰ ਵਿਚ ਆਉਣ ਵਾਲੇ ਸੀਨੀਅਰ ਨਾਗਰਿਕਾਂ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਪੀ. ਡੀ. ਜੀ. ਡਾ. ਆਰ. ਐਸ. ਪਰਮਾਰ, ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਗਗਨ ਸੈਣੀ, ਸਮੁੱਚੀ ਰੋਟਰੀ ਟੀਮ ਤੇ ਵਿਸ਼ੇਸ਼ ਤੌਰ ‘ਤੇ ਸ੍ਰੀ ਬੀ. ਐਸ. ਸੈਣੀ ਦਾ ਧੰਨਵਾਦ ਕੀਤਾ। ਉਨ੍ਹਾਂ ਰੋਟਰੀ ਕਲੱਬ ਨੂੰ ਭਵਿੱਖ ਵਿਚ ਵੀ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਪੀ. ਡੀ. ਜੀ. ਡਾ. ਆਰ. ਐਸ. ਪਰਮਾਰ, ਪ੍ਰਧਾਨ ਰੋਟੇਰੀਅਨ ਗਗਨ ਸੈਣੀ, ਸਕੱਤਰ ਰੋਟੇਰੀਅਨ ਅਸ਼ੋਕ ਚੱਢਾ, ਸਾਬਕਾ ਪ੍ਰਧਾਨ ਰੋਟੇਰੀਅਨ ਕੁਲਵੰਤ ਸਿੰਘ, ਸਾਬਕਾ ਪ੍ਰਧਾਨ ਰੋਟੇਰੀਅਨ ਅਮਰ ਰਾਜ ਸੈਣੀ, ਸਾਬਕਾ ਪ੍ਰਧਾਨ ਇੰਜੀ. ਪਰਮਿੰਦਰ ਕੁਮਾਰ ਅਤੇ ਰੋਟੇਰੀਅਨ ਵਿਕਰਮ ਭਨੋਟ ਹਾਜ਼ਰ ਸਨ। ਸੀਨੀਅਰ ਸਿਟੀਜ਼ਨਜ਼ ਕੌਂਸਲ ਵਲੋਂ ਕਾਰਜਕਾਰਨੀ ਮੈਂਬਰ ਪਰਮਿੰਦਰਬੀਰ ਸਿੰਘ ਚੀਮਾ, ਅਵਤਾਰ ਸਿੰਘ ਲੌਂਗੀਆ, ਸੁਰੇਸ਼ ਚੰਦਰ, ਇੰਜੀ. ਦੀਦਾਰ ਸਿੰਘ, ਕੇਹਰ ਸਿੰਘ, ਗੁਰਬਚਨ ਸਿੰਘ ਬੇਲੀ, ਹਜੂਰਾ ਸਿੰਘ, ਹਰਬੰਸ ਸਿੰਘ, ਸਰਬਜੀਤ ਸਿੰਘ, ਸੀਨੀਅਰ ਕੌਂਸਲ ਮੈਂਬਰ ਸ੍ਰੀ ਬੀ. ਐਸ. ਸੈਣੀ, ਮੈਂਬਰ ਗੁਰਮੇਲ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਅਗਲੀ ਖ਼ਬਰ ਮਾਮਲਾ ਐਨ.ਐਫ.ਐਲ. ਦੀ ‘ਲੀਜ਼ ਲੁੱਟ’ ਤੋਂ ਦੁਕਾਨਦਾਰਾਂ ਅਤੇ ਨਿਵਾਸੀਆਂ ਨੂੰ ਬਚਾਉਣ ਦਾ ਘਟਦੀ ਆਬਾਦੀ ਤੇ ਕਾਰੋਬਾਰ ਦੇ ਬਾਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।